ਤਿਉਹਾਰਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਪਟਾਕੇ ਬਣਾਉਣ ਤੇ ਵਿਕਰੀ ’ਤੇ ਲਗਾਈ ਪਾਬੰਦੀ (ਵੀਡੀਓ)
Wednesday, Oct 27, 2021 - 12:05 AM (IST)
ਜਲੰਧਰ- ਪੰਜਾਬ ਸਰਕਾਰ ਵੱਲੋਂ ਤਿਉਹਾਰਾਂ ਦੇ ਮੱਦੇਨਜ਼ਰ ਪਟਾਕੇ ਬਣਾਉਣ ਤੇ ਵਿਕਰੀ 'ਤੇ ਪਾਬੰਦੀ ਲਗਾਈ ਗਈ ਹੈ। ਸਰਕਾਰ ਵੱਲੋਂ ਸਿਰਫ ਗ੍ਰੀਨ ਪਟਾਕਿਆਂ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ, ਉਹ ਵੀ ਥੋੜ੍ਹੇ ਸਮੇਂ ਲਈ। ਇਹ ਪਾਬੰਦੀ ਪੰਜਾਬ ਸਰਕਾਰ ਦੇ ਵਿਗਿਆਨ, ਤਕਨਾਲੋਜੀ ਵਾਤਾਵਰਣ ਵਿਭਾਗ ਵੱਲੋਂ ਹੁਕਮ ਜਾਰੀ ਕਰਦਿਆਂ ਲਗਾਈ ਗਈ ਹੈ। ਇਸ ਪਾਬੰਦੀ ਦਾ ਇਕ ਕਾਰਨ ਕੋਵਿਡ ਮਹਾਮਾਰੀ ਨੂੰ ਮੰਨਿਆ ਜਾ ਰਿਹਾ ਹੈ ਕਿਉਂਕਿ ਪੂਰਾ ਦੇਸ਼ ਕੋਵਿਡ ਮਹਾਮਾਰੀ ’ਚੋਂ ਨਿਕਲ ਰਿਹਾ ਹੈ । ਬਜ਼ੁਰਗਾਂ, ਬੱਚਿਆਂ ਅਤੇ ਹੋਰ ਪ੍ਰਮੁੱਖ ਸਾਹ ਦੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਵੀ ਇਹ ਫ਼ੈਸਲਾ ਲਿਆ ਗਿਆ ਹੈ। ਇਸ ਦੇ ਨਾਲ ਹੀ ਫਲਿੱਪਕਾਰਟ, ਐਮੇਜ਼ਾਨ ਆਦਿ ਸਮੇਤ ਈ-ਕਾਮਰਸ ਵੈੱਬਸਾਈਟਾਂ ਨੂੰ ਵੀ ਆਨਲਾਈਨ ਆਰਡਰ ਨਾ ਲੈਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਤਿਉਹਾਰਾਂ ਦੌਰਾਨ ਪਟਾਕੇ ਚਲਾਉਣ ਦਾ ਸਮਾਂ
ਦੀਵਾਲੀ ’ਤੇ ਰਾਤ 8 ਤੋਂ 10 ਵਜੇ ਤੱਕ
ਕ੍ਰਿਸਮਸ ’ਤੇ ਰਾਤ 11:55 ਤੋਂ 12:30 ਵਜੇ ਤੱਕ
ਨਵੇਂ ਸਾਲ ’ਤੇ ਰਾਤ 11:55 ਤੋਂ 12:30 ਵਜੇ ਤੱਕ