ਪੰਜਾਬ ''ਚ ਸੋਮਵਾਰ ਨੂੰ ਕੋਰੋਨਾ ਦੇ 1293 ਨਵੇਂ ਮਾਮਲੇ, 82 ਮਰੀਜ਼ਾਂ ਦੀ ਹੋਈ ਮੌਤ
Monday, Jun 07, 2021 - 11:46 PM (IST)
ਚੰਡੀਗੜ੍ਹ (ਬਿਊਰੋ)- ਪੂਰੇ ਦੇਸ਼ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਉਥੇ ਪੰਜਾਬ ਵਿਚ ਵੀ ਇਸ ਵਾਇਰਸ ਦਾ ਪਸਾਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਸਰਕਾਰ ਵਲੋਂ ਵੈਕਸੀਨੇਸ਼ਨ ਵੀ ਲਗਾਈ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਵਾਇਰਸ ਘਾਤਕ ਹੁੰਦਾ ਜਾ ਰਿਹਾ ਹੈ। ਇਸ ਕਾਰਣ ਪੰਜਾਬ ਸਰਕਾਰ ਵਲੋਂ ਸਮੇਂ-ਸਮੇਂ 'ਤੇ ਤਰ੍ਹਾਂ-ਤਰ੍ਹਾਂ ਦੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ। ਇਸ ਘਾਤਕ ਵਾਇਰਸ ਕਾਰਣ ਸੋਮਵਾਰ ਨੂੰ 82 ਮਰੀਜ਼ਾਂ ਦੀ ਜਾਨ ਚਲੀ ਗਈ ਜਦੋਂ ਕਿ ਇਸ ਲਾਗ ਕਾਰਣ 1293 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਦੇ ਨਾਲ ਹੀ ਪੰਜਾਬ 'ਚ ਕੋਰੋਨਾ ਕਾਰਣ ਹੋਣ ਵਾਲੀਆਂ ਮੌਤਾਂ ਦਾ ਅੰਕੜਾ 15160 ਤੱਕ ਪਹੁੰਚ ਗਿਆ ਹੈ। ਰਾਜ 'ਚ ਕੁੱਲ 5,80,829 ਲੋਕ ਪਾਜ਼ੇਟਿਵ ਪਾਏ ਜਾ ਚੁੱਕੇ ਹਨ ਅਤੇ ਇਸ ਬਿਮਾਰੀ ਨੂੰ ਅੱਜ 3350 ਮਰੀਜ਼ਾਂ ਨੇ ਮਾਤ ਦਿੱਤੀ ਹੈ ਜਿਸ ਦੇ ਚੱਲਦੇ 5,45,674 ਲੋਕ ਇਸ ਤੋਂ ਸਿਹਤਮੰਦ ਹੋਏ ਹਨ। ਇਸ ਸਮੇਂ ਵੀ 19,995 ਲੋਕ ਇਸ ਬਿਮਾਰੀ ਨਾਲ ਲੜ ਰਹੇ ਹਨ।
ਇਹ ਵੀ ਪੜ੍ਹੋ- ਵਪਾਰ ਬਚਾਉਣ ਲਈ ਐਤਵਾਰ ਦਾ ਲਾਕਡਾਊਨ ਖਤਮ ਕੀਤਾ ਜਾਵੇ : ਸੁਨੀਲ ਮਹਿਰਾ
ਜ਼ਿਲ੍ਹਿਆਂ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ
ਪੰਜਾਬ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 'ਚ ਜਿੱਥੇ ਪਹਿਲਾਂ ਕਮੀ ਦੇਖੀ ਜਾ ਰਹੀ ਸੀ, ਉੱਥੇ ਹੀ ਹੁੱਣ ਮਾਮਲੇ ਵੱਧਦੇ ਦਿਖਾਈ ਦੇ ਰਹੇ ਹਨ। ਜਿਸਦੇ ਚੱਲਦੇ ਅੱਜ ਲੁਧਿਆਣਾ 'ਚ 135, ਐੱਸ. ਏ. ਐੱਸ ਨਗਰ 74, ਬਠਿੰਡਾ 88, ਜਲੰਧਰ 113, ਪਟਿਆਲਾ 83, ਅੰਮ੍ਰਿਤਸਰ 133, ਫਾਜ਼ਿਲਕਾ 25, ਸ੍ਰੀ ਮੁਕਤਸਰ ਸਾਹਿਬ 68, ਮਾਨਸਾ 49, ਹੁਸ਼ਿਆਰਪੁਰ 86, ਪਠਾਨਕੋਟ 22, ਸੰਗਰੂਰ 46, ਫਰੀਦਕੋਟ 55, ਰੋਪੜ 38, ਮੋਗਾ 26, ਫਿਰੋਜ਼ਪੁਰ 47, ਫਤਿਹਗੜ੍ਹ ਸਾਹਿਬ 28, ਐਸ.ਬੀ.ਐਸ ਨਗਰ 23, ਗੁਰਦਾਸਪੁਰ 68, ਕਪੂਰਥਲਾ 49, ਤਰਨਤਾਰਨ 22 ਅਤੇ ਬਰਨਾਲਾ 'ਚ 15 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।
ਇਹ ਵੀ ਪੜ੍ਹੋ- ਕਾਂਗਰਸੀ ਵਿਧਾਇਕ ਨੂੰ ਬਦਨਾਮ ਕਰਨ ਲਈ ਸੋਸ਼ਲ ਮੀਡੀਆ ’ਤੇ ਮੁੜ ਪਾਈ ਅਸ਼ਲੀਲ ਪੋਸਟ, ਪਰਚਾ ਦਰਜ
ਉੱਥੇ ਹੀ ਸੂਬੇ 'ਚ ਅੱਜ 82 ਲੋਕਾਂ ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਜਿਸ 'ਚ ਅੰਮ੍ਰਿਤਸਰ 8, ਬਰਨਾਲਾ 2, ਬਠਿੰਡਾ 9, ਫਰੀਦਕੋਟ 3, ਫਾਜ਼ਿਲਕਾ 5, ਫਿਰੋਜ਼ਪੁਰ 1, ਫਤਿਹਗੜ੍ਹ ਸਾਹਿਬ 1, ਗੁਰਦਾਸਪੁਰ 2, ਹੁਸ਼ਿਆਰਪੁਰ 2, ਜਲੰਧਰ 4, ਕਪੂਰਥਲਾ 4, ਲੁਧਿਆਣਾ 6, ਮਾਨਸਾ 2, ਮੋਗਾ 2, ਐੱਸ.ਏ.ਐੱਸ ਨਗਰ 5, ਸ੍ਰੀ ਮੁਕਤਸਰ ਸਾਹਿਬ 4, ਪਠਾਨਕੋਟ 4, ਪਟਿਆਲਾ 8, ਰੋਪੜ 3, ਸੰਗਰੂਰ 6 ਅਤੇ ਤਰਨਤਾਰਨ 'ਚ 1 ਦੀ ਕੋਰੋਨਾ ਕਾਰਨ ਮੌਤ ਹੋਈ ਹੈ।