ਮਹਾ-ਡਿਬੇਟ ’ਚ ਬੋਲੇ ਮੁੱਖ ਮੰਤਰੀ ਮਾਨ, 10 ਸਾਲਾਂ ’ਚ ਦੁੱਗਣਾ ਹੋਇਆ ਪੰਜਾਬ ’ਤੇ ਕਰਜ਼ਾ, ਰੱਖੇ ਅੰਕੜੇ
Wednesday, Nov 01, 2023 - 05:25 PM (IST)
ਲੁਧਿਆਣਾ (ਰਮਨਦੀਪ ਸੋਢੀ) : ਲੁਧਿਆਣਾ ਸਥਿਤ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਆਡੀਟੋਰੀਅਮ ਵਿਚ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਮਹਾ-ਡਿਬੇਟ ਰੱਖੀ ਗਈ। ਇਸ ਡਿਬੇਟ ਵਿਚ ਭਾਵੇਂ ਪੰਜਾਬ ਦੀਆਂ ਸਾਰੀਆਂ ਵੱਡੀਆਂ ਪਾਰਟੀਆਂ ਦੇ ਆਗੂਆਂ ਨੂੰ ਸੱਦਾ ਦਿੱਤਾ ਗਿਆ ਸੀ ਜਿਸ ਵਿਚ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਭਾਜਪਾ ਪ੍ਰਧਾਨ ਸੁਨੀਲ ਜਾਖੜ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਸ਼ਾਮਲ ਸਨ ਪਰ ਇਨ੍ਹਾਂ ਵਿਚੋਂ ਕੋਈ ਵੀ ਆਗੂ ਬਹਿਸ ਵਿਚ ਸ਼ਾਮਲ ਨਹੀਂ ਹੋਇਆ। ਇਨ੍ਹਾਂ ਆਗੂਆਂ ਦੀਆਂ ਆਡੀਟੋਰੀਅਮ ਵਿਚ ਬਕਾਇਦਾ ਨਾਂ ਲਿਖੀਆਂ ਕੁਰਸੀਆਂ ਵਿਚ ਰੱਖੀਆਂ ਗਈਆਂ ਸਨ। ਜਿਸ ’ਤੇ ਸਿਰਫ ਮੁੱਖ ਮੰਤਰੀ ਭਗਵੰਤ ਮਾਨ ਬੈਠੇ ਹੀ ਨਜ਼ਰ ਆਏ।
ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਵਿਭਾਗ ਦਾ ਵੱਡਾ ਫ਼ੈਸਲਾ, ਸਕੂਲਾਂ ਨੂੰ ਲੈ ਕੇ ਜਾਰੀ ਕੀਤੇ ਇਹ ਹੁਕਮ
10 ਸਾਲਾਂ ਵਿਚ ਦੁੱਗਣਾ ਹੋਇਆ ਕਰਜ਼ਾ
ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਖਜ਼ਾਨੇ ’ਤੇ ਕਰਜ਼ਾ ਦਾ ਬੋਝ 2012 ਤੋਂ ਪੈਣਾ ਸ਼ੁਰੂ ਹੋਇਆ ਸੀ। 2012 ਵਿਚ 83099 ਹਜ਼ਾਰ ਕਰੋੜ ਕਰਜ਼ਾ ਸੀ। ਜੋ 2017 ਵਿਚ ਅਚਾਨਕ ਵੱਧ ਕੇ 1 ਲੱਖ 82 ਹਜ਼ਾਰ ਕਰੋੜ ਹੋ ਗਿਆ। ਇਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ ਜਿਸ ਨੇ 1 ਲੱਖ ਕਰੋੜ ਹੋਰ ਵਧਾ ਦਿੱਤਾ। ਇਨ੍ਹਾਂ 10 ਸਾਲਾਂ ਵਿਚ 2 ਲੱਖ ਕਰੋੜ ਦਾ ਕਰਜ਼ਾ ਪੰਜਾਬ ਦੇ ਸਿਰ ਚੜ੍ਹ ਗਿਆ। ਮਾਨ ਨੇ ਕਿਹਾ ਕਿ ਅਸੀਂ ਸਾਰਾ ਪਤਾ ਕੀਤਾ ਹੈ, ਇਸ ਸਮੇਂ ਦੌਰਾਨ ਨਾ ਤਾਂ ਕੋਈ ਸਰਕਾਰੀ ਕਾਲਜ ਬਣਿਆ, ਨਾ ਕੋਈ ਯੂਨੀਵਰਸਿਟੀ ਬਣੀ, ਨਾ ਕੋਈ ਨੌਕਰੀ ਦਿੱਤੀਆਂ ਗਈਆਂ, ਨਾ ਕੋਈ ਰੋਜ਼ਗਾਰ ਦਿੱਤਾ ਗਿਆ ਜਿਸ ’ਤੇ ਇਹ ਪੈਸਾ ਖਰਚ ਕੀਤਾ ਹੋਵੇ। ਫਿਰ 2 ਲੱਖ ਕਰੋੜ ਰੁਪਏ ਦਾ ਕਰਜ਼ਾ ਕਿੱਥੇ ਗਿਆ? ਇਸ ਸਮੇਂ ਦੌਰਾਨ ਕਿਸੇ ਗਵਰਨਰ ਨੇ ਚਿੱਠੀ ਨਹੀਂ ਲਿਖੀ ਕਿ ਇੰਨਾ ਕਰਜ਼ਾ ਕਿਉਂ ਲਿਆ ਅਤੇ ਕਿੱਥੇ ਲਗਾਇਆ ਗਿਆ?
ਇਹ ਵੀ ਪੜ੍ਹੋ : ਪਿੱਠ ’ਤੇ ਬੈੱਲਟ ਬੰਨ੍ਹ ਕੇ ਵਿਜੀਲੈਂਸ ਸਾਹਮਣੇ ਪੇਸ਼ ਹੋਏ ਮਨਪ੍ਰੀਤ ਬਾਦਲ
ਮਾਨ ਨੇ ਕਿਹਾ ਕਿ ਅਸੀਂ 37-38 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲਿਆ ਹੈ, ਜਿਸ ਵਿਚੋਂ 27 ਹਜ਼ਾਰ ਕਰੋੜ ਰੁਪਏ ਦੇ ਵਿਰਸੇ ਵਿਚ ਮਿਲੇ ਕਰਜ਼ੇ ਦੀ ਕਿਸ਼ਤ ਹੀ ਜਾਂਦੀ ਹੈ। ਜਦਕਿ ਬਿਜਲੀ ਦੀ ਸਬਸਿਡੀ ਦਾ ਇਕ ਰੁਪਿਆ ਵੀ ਨਹੀਂ ਦੇਣਾ, ਲੋਕਾਂ ਨੂੰ ਅਸੀਂ ਫ੍ਰੀ ਬਿਜਲੀ ਦੇ ਰਹੇ ਹਾਂ। ਉਨ੍ਹਾਂ ਕਿਹਾ ਕਿ ਜਦੋਂ ਨੌਕਰੀਆਂ ਨਹੀਂ ਮਿਲੀਆਂ, ਬ੍ਰੇਨ ਡ੍ਰੇਨ ਹੋਣ ਲੱਗ ਗਏ ਫਿਰ ਨੌਜਵਾਨਾਂ ਨੇ ਬਾਹਰ ਨਾ ਰੁਖ਼ ਕੀਤਾ, ਫਿਰ ਪੰਜਾਬ ਵਿਚ ਧੜਾਧੜ ਪਾਸਪੋਰਟ ਬਣਨੇ ਸ਼ੁਰੂ ਹੋ ਗਏ। 25 ਸਾਲਾਂ ਵਿਚ ਕੋਈ ਭਰਤੀ ਨਹੀਂ ਕੀਤੀ ਗਈ। ਵੋਟਾਂ ਸਮੇਂ ਭਰਤੀ ਕਰਨ ਦੇ ਐਲਾਨ ਹੋਏ ਪਰ ਉਹ ਪੂਰੇ ਨਹੀਂ ਹੋਏ। ਸਕੂਲਾਂ ਵਿਚ ਅਧਿਆਪਕ ਨਹੀਂ ਹੁੰਦੇ ਸੀ ਪਰ ਸਕੂਲਾਂ ਦੇ ਸਾਹਮਣੇ ਵਾਲੀ ਟੈਂਕੀ ਅਧਿਆਪਕਾਂ ਨਾਲ ਫੁੱਲ਼ ਰਹਿੰਦੀ ਸੀ। ਮਾਨ ਨੇ ਕਿਹਾ ਕਿ ਅਸੀਂ 37946 ਨੌਕਰੀਆਂ ਦੇ ਚੁੱਕੇ ਹਾਂ, ਇਕ ਨਹੀਂ ਸਗੋਂ ਵੱਖ-ਵੱਖ ਵਿਭਾਗਾਂ ਵਿਚ ਨੌਕਰੀਆਂ ਦਿੱਤੀਆਂ ਹਨ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਸਖ਼ਤ ਫ਼ੈਸਲਾ, ਟਰੈਕਟਰਾਂ ’ਤੇ ਸਟੰਟ ਕਰਨ ’ਤੇ ਲਗਾਈ ਪਾਬੰਦੀ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8