ਪੰਜਾਬ ''ਚ ਮਹਿੰਗੀ ਹੋਈ ਸ਼ਰਾਬ, ਸਰਕਾਰ ਨੇ ਲਗਾਇਆ ਕੋਵਿਡ ਸੈਸ

06/01/2020 11:09:29 PM

ਚੰਡੀਗੜ੍ਹ, (ਅਸ਼ਵਨੀ) : ਪੰਜਾਬ 'ਚ ਹੁਣ ਸ਼ਰਾਬ ਮਹਿੰਗੀ ਹੋ ਗਈ ਹੈ। ਸੂਬਾ ਸਰਕਾਰ ਨੇ ਸ਼ਰਾਬ 'ਤੇ ਕੋਵਿਡ ਸੈਸ ਲਗਾ ਦਿੱਤਾ ਹੈ। ਇਸ ਦੇ ਜ਼ਰੀਏ ਪੰਜਾਬ ਨੂੰ ਕਰੀਬ 145 ਕਰੋੜ ਰੁਪਏ ਦੇ ਵਾਧੂ ਮਾਲੀਆ ਦਾ ਅਨੁਮਾਨ ਹੈ। ਰਾਜ ਸਰਕਾਰ ਪਿਛਲੇ ਕਾਫੀ ਸਮੇਂ ਤੋਂ ਸ਼ਰਾਬ ਦੇ ਉਪਰ ਕੋਵਿਡ ਸੈਸ ਲਗਾਉਣ ਦਾ ਵਿਚਾਰ ਕਰ ਰਹੀ ਸੀ, ਜਿਸ ਨੂੰ ਸੋਮਵਾਰ ਤੋਂ ਅਮਲੀਜਾਮਾ ਪਾ ਦਿੱਤਾ ਗਿਆ ਹੈ। ਇਸ ਸੈਸ ਨਾਲ ਦੇਸੀ ਸ਼ਰਾਬ 5 ਤੋਂ 10 ਰੁਪਏ, ਬੀਅਰ 5 ਰੁਪਏ, ਬਾਈਨ 10 ਰੁਪਏ ਮਹਿੰਗੀ ਹੋ ਜਾਵੇਗੀ। ਉਥੇ ਹੀ ਵਿਦੇਸ਼ੀ ਸ਼ਰਾਬ 50 ਰੁਪਏ ਅਤੇ ਵਿਦੇਸ਼ੀ ਬੀਅਰ 7 ਰੁਪਏ ਤਕ ਮਹਿੰਗੀ ਹੋਵੇਗੀ।
12 ਮਈ ਨੂੰ ਮੰਤਰੀਆਂ ਦੇ ਨਾਲ ਹੋਈ ਮੀਟਿੰਗ ਦੌਰਾਨ ਸੂਬੇ 'ਚ ਹੋਏ 26000 ਕਰੋੜ ਰੁਪਏ ਦੇ ਘਾਟੇ ਨੂੰ ਲੈ ਕੇ ਚਰਚਾ ਕੀਤੀ ਗਈ ਸੀ, ਜਿਸ ਨਾਲ ਰਾਜ ਦੀ ਆਰਥਿਕ ਸਥਿਤੀ ਨੂੰ ਕਿਵੇਂ ਸੁਧਾਰਿਆ ਜਾਵੇ 'ਤੇ ਵਿਚਾਰ-ਵਟਾਂਦਰਾ ਵੀ ਕੀਤਾ ਗਿਆ ਸੀ। ਇਸ ਕੜੀ 'ਚ ਮੁੱਖ ਮੰਤਰੀ ਨੇ ਇਸ ਵਿੱਤੀ ਸਾਲ ਲਈ ਸ਼ਰਾਬ 'ਤੇ ਵਾਧੂ ਐਕਸਾਈਜ਼ ਡਿਊਟੀ 'ਤੇ ਵਾਧੂ ਸੈਸਡ ਫੀਸ ਲਗਾਉਣ ਦਾ ਫੈਸਲਾ ਕੀਤਾ। ਮੁੱਖ ਮੰਤਰੀ ਨੇ ਦੱਸਿਆ ਕਿ ਕੋਵਿਡ ਸੈਸ ਤੋਂ ਪ੍ਰਾਪਤ ਸਾਰੀ ਰਕਮ ਦਾ ਖਰਚਾ ਕੋਰੋਨਾ ਸੰਬੰਧਿਤ ਕਾਰਜਾਂ 'ਤੇ ਹੀ ਕੀਤਾ ਜਾਵੇਗਾ। ਮੁੱਖ ਮੰਤਰੀ ਵਲੋਂ ਪਿਛਲੇ ਮਹੀਨੇ ਮੰਤਰੀਆਂ ਨਾਲ ਕੀਤੀ ਗਈ ਚਰਚਾ ਦੌਰਾਨ ਇਹ ਫੈਸਲਾ ਲਿਆ ਗਿਆ ਸੀ ਕਿ ਵਿਦੇਸ਼ੀ ਬੀਅਰ ਤੇ ਸ਼ਰਾਬ 'ਤੇ ਵਾਧੂ ਸੈਸਡ ਫੀਸ ਤੇ ਹੋਰ ਕਿਸਮ ਦੀ ਸ਼ਰਾਬ 'ਤੇ ਵਾਧੂ ਐਕਸਾਈਜ਼ ਡਿਊਟੀ ਲਗਾਈ ਜਾਵੇ।
 

ਵਾਧੂ ਐਕਸਾਈਜ ਡਿਊਟੀ
-ਪੰਜਾਬ 'ਚ ਮੀਡੀਅਮ ਸ਼ਰਾਬ ਦਾ ਕੁਆਟਰਸ 5 ਰੁਪਏ, ਪ੍ਰਿੰਟਸ 3 ਰੁਪਏ, ਸਮਾਲਰ ਸਾਈਜ਼ 2 ਰੁਪਏ ਮਹਿੰਗਾ ਹੋਵੇਗਾ।
-ਦੇਸੀ ਸ਼ਰਾਬ ਦਾ ਕੁਆਟਰਸ 10 ਰੁਪਏ, ਪ੍ਰਿੰਟਸ 6 ਰੁਪਏ ਅਤੇ ਸਮਾਲਰ ਸਾਈਜ਼ 4 ਰੁਪਏ ਮਹਿੰਗਾ ਹੋਵੇਗਾ।
-ਬੀਅਰ ਦੀ 650 ਐਮ. ਐਲ. ਬੋਤਲ 5 ਰੁਪਏ ਮਹਿੰਗੀ ਹੋਵੇਗੀ।
-ਵਾਈਨ ਦੀ 650 ਐਮ. ਐਲ. ਬੋਤਲ 10 ਰੁਪਏ ਮਹਿੰਗੀ ਹੋਵੇਗੀ।
-ਆਰ. ਟੀ. ਡੀ. 5 ਰੁਪਏ ਬੋਤਲ ਮਹਿੰਗੀ ਹੋਵੇਗੀ।
-ਵਿਦੇਸ਼ੀ ਸ਼ਰਾਬ ਦੀ 750 ਐਮ. ਐਲ. ਬੋਤਲ 'ਤੇ 50 ਰੁਪਏ ਵਾਧੂ ਫੀਸ ਲੱਗੇਗੀ, ਉਥੇ ਹੀ ਬਾਕੀ ਸਾਈਜ਼ ਦੀ ਪੈਕਿੰਗ 'ਤੇ 30 ਰੁਪਏ ਟੈਕਸ ਦੇਣਾ ਹੋਵੇਗਾ।
-ਵਿਦੇਸ਼ੀ ਬੀਅਰ ਦੀ ਪ੍ਰਤੀ ਬੋਤਲ 'ਤੇ 7 ਰੁਪਏ ਟੈਕਸ ਦੇਣਾ ਹੋਵੇਗਾ।


Deepak Kumar

Content Editor

Related News