ਪੰਜਾਬ ''ਚ ਰੂਹ ਕੰਬਾਊ ਹਾਦਸਾ, ਤਿੰਨ ਭਰਾਵਾਂ ਦੀ ਇਕੱਠਿਆਂ ਮੌਤ
Monday, Dec 16, 2024 - 06:23 PM (IST)
ਦੇਵੀਗੜ੍ਹ : ਦੇਵੀਗੜ੍ਹ ਤੋਂ ਹਰਿਆਣਾ ਦੇ ਕਸਬਾ ਨਨਿਓਲਾ ਨੂੰ ਜਾਂਦੀ ਸੜਕ 'ਤੇ ਵਾਪਰੇ ਹਾਦਸੇ ਕਾਰਣ ਤਿੰਨ ਲੜਕਿਆਂ ਦੀ ਮੌਤ ਹੋ ਗਈ। ਪਿੰਡ ਜੁਲਕਾਂ ਨੇੜੇ ਇਕ ਵੱਡੇ ਖੱਡੇ ਵਿਚ ਮੋਟਰਸਾਈਕਲ ਵੱਜਣ ਕਾਰਨ ਤਿੰਨ ਲੜਕੇ ਹਾਦਸੇ ਦਾ ਸ਼ਿਕਾਰ ਹੋ ਗਏ ਅਤੇ ਹਸਪਤਾਲ ਲਿਜਾਂਦਿਆਂ ਤਿੰਨਾਂ ਦੀ ਮੌਤ ਹੋ ਗਈ ਜਦਕਿ ਇਕ ਨੌਜਵਾਨ ਗੰਭੀਰ ਜ਼ਖਮੀ ਹੈ, ਜੋ ਕਿ ਹਸਪਤਾਲ ਦਾਖਲ ਹੈ। ਦੱਸਿਆ ਜਾ ਰਿਹਾ ਕਿ ਤਿੰਨੇ ਲੜਕੇ ਆਪਸ ਵਿਚ ਚਾਚੇ-ਤਾਏ ਦੇ ਲੜਕੇ ਸਨ। ਰਾਹਗੀਰਾਂ ਦੇ ਦੱਸਣ ਮੁਤਾਬਕ ਐਤਵਾਰ ਸਵੇਰੇ ਦੇਵੀਗੜ੍ਹ-ਨਨਿਓਲਾ ਸੜਕ `ਤੇ ਚਾਰ ਨੌਜਵਾਨ ਇਕ ਮੋਟਰਸਾਈਕਲ `ਤੇ ਸਵਾਰ ਹੋ ਕੇ ਪਿੰਡ ਮੁਰਾਦਮਾਜਰਾ ਤੋਂ ਦੇਵੀਗੜ੍ਹ ਵੱਲ ਨੂੰ ਆ ਰਹੇ ਸਨ ਕਿ ਪਿੰਡ ਜੁਲਕਾਂ ਨੇੜੇ ਸੜਕ ਵਿਚ ਪਏ ਇਕ ਵੱਡੇ ਖੱਡੇ ਵਿਚ ਮੋਟਰ ਸਾਈਕਲ ਵੱਜਣ ਕਾਰਨ ਮੋਟਰ ਸਾਈਕਲ ਸੜਕ ’ਤੇ ਡਿੱਗ ਗਿਆ। ਜਿਸ ਕਾਰਨ ਨੌਜਵਾਨਾਂ ਦੇ ਸਿਰ ਵਿਚ ਅਤੇ ਹੋਰ ਗੰਭੀਰ ਸੱਟਾਂ ਵੱਜੀਆਂ। ਜਿਨ੍ਹਾਂ ਨੂੰ ਐਂਬੂਲੈਂਸ ਰਾਹੀਂ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਲਿਜਾਇਆ ਜਾ ਰਿਹਾ ਸੀ, ਇਸ ਦੌਰਾਨ ਇਨ੍ਹਾਂ ਵਿਚੋਂ ਤਿੰਨ ਦੀ ਮੌਤ ਹੋ ਗਈ। ਹਸਪਤਾਲ ਵਿਚ ਡਾਕਟਰਾਂ ਨੇ ਤਿੰਨਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਜਦੋਂ ਕਿ ਇਕ ਨੌਜਵਾਨ ਗੰਭੀਰ ਜ਼ਖਮੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਖ਼ੌਫਨਾਕ ਵਾਰਦਾਤ, 40-50 ਬੰਦਿਆਂ ਨੇ ਘਰ ਆ ਕੇ ਵੱਢਿਆ ਆਮ ਆਦਮੀ ਪਾਰਟੀ ਦਾ ਸਰਪੰਚ
ਜਿਨ੍ਹਾਂ ਲੜਕਿਆਂ ਦੀ ਮੌਤ ਹੋਈ ਹੈ, ਉਨ੍ਹਾਂ ਵਿਚ ਰਾਹੁਲ ਪੁੱਤਰ ਸੁੱਚਾ ਸਿੰਘ ਉਮਰ 20 ਸਾਲ ਜੋ ਕਿ ਮੋਟਰਸਾਈਕਲ ਠੀਕ ਕਰਨ ਦਾ ਕੰਮ ਸਿੱਖ ਰਿਹਾ ਸੀ। ਦੂਜਾ ਗੁਰਵਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਉਮਰ 16 ਸਾਲ, ਜੋ ਕਿ ਬਾਰ੍ਹਵੀਂ ਜਮਾਤ ਦਾ ਵਿਦਿਆਰਥੀ ਸੀ ਅਤੇ ਤੀਜਾ ਵਿਕਾਸ ਪੁੱਤਰ ਦੀਪ ਚੰਦ ਉਮਰ ਲਗਭਗ 16 ਸਾਲ ਜੋ ਕਿ ਦਸਵੀਂ ਜਮਾਤ ਦਾ ਵਿਦਿਆਰਥੀ ਸੀ। ਚੌਥਾ ਰਾਹੁਲ ਪੁੱਤਰ ਗੁਰਵਿੰਦਰ ਸਿੰਘ ਦੇ ਪੱਟ ’ਤੇ ਸੱਟ ਲੱਗੀ ਹੈ। ਇਸ ਸਬੰਧੀ ਥਾਣਾ ਜੁਲਕਾਂ ਦੀ ਪੁਲਸ ਨੇ ਦੱਸਿਆ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ, ਕਾਨੂੰਨ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ 'ਚ ਦਰਦਨਾਕ ਘਟਨਾ, ਭਾਰ ਘਟਾਉਣ ਲਈ ਦੌੜ ਲਗਾ ਰਹੀ 15 ਸਾਲਾ ਕੁੜੀ ਦੀ ਗਰਾਊਂਡ 'ਚ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e