PSPCL ਨੇ ਮਈ 2022 ''ਚ ਕੀਤੀ 38 ਫ਼ੀਸਦੀ ਵੱਧ ਬਿਜਲੀ ਸਪਲਾਈ
Wednesday, May 11, 2022 - 08:12 PM (IST)
ਪਟਿਆਲਾ : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਬੁਲਾਰੇ ਨੇ ਇਕ ਪ੍ਰੈੱਸ ਨੋਟ 'ਚ ਦੱਸਿਆ ਕਿ ਪੀ.ਐੱਸ.ਪੀ.ਸੀ.ਐੱਲ. ਨੇ 10 ਮਈ 2022 ਨੂੰ 10,401 ਮੈਗਾਵਾਟ ਬਿਜਲੀ ਦੀ ਸਪਲਾਈ ਕੀਤੀ ਹੈ, ਜੋ ਕਿ ਇਸ ਗਰਮੀ ਦੇ ਮੌਸਮ ਵਿੱਚ ਅੱਜ ਤੱਕ ਸਭ ਤੋਂ ਵੱਡੀ ਬਿਜਲੀ ਦੀ ਮੰਗ ਸੀ। ਪਿਛਲੇ ਸਾਲ 10 ਮਈ ਨੂੰ 6643 ਮੈਗਾਵਾਟ ਬਿਜਲੀ ਰਿਕਾਰਡ ਕੀਤੀ ਗਈ ਸੀ। ਇਸ ਸਾਲ ਲਗਾਤਾਰ ਗਰਮੀ ਦੀ ਲਹਿਰ ਅਤੇ ਗਰਮ ਮੌਸਮ ਕਾਰਨ ਬਿਜਲੀ ਦੀ ਖਪਤ 'ਚ ਵਾਧਾ ਹੋਇਆ ਹੈ, ਜਿਸ ਦੇ ਨਤੀਜੇ ਵਜੋਂ ਪਾਵਰ ਕਾਰਪੋਰੇਸ਼ਨ ਨੂੰ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਵੱਧ ਬਿਜਲੀ ਦੀ ਸਪਲਾਈ ਕਰਨੀ ਪਈ ਹੈ।
ਇਹ ਵੀ ਪੜ੍ਹੋ : PSPCL ਦੀ ਵੱਡੀ ਕਾਰਵਾਈ, ਪਟਿਆਲਾ 'ਚ ਪੁਲਸ ਮੁਲਾਜ਼ਮ ਨੂੰ ਬਿਜਲੀ ਚੋਰੀ 'ਤੇ ਲਾਇਆ 55000 ਰੁਪਏ ਜੁਰਮਾਨਾ
ਬੁਲਾਰੇ ਨੇ ਅੱਗੇ ਦੱਸਿਆ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਗਰਮੀ ਦੇ ਮੌਸਮ ਵਿੱਚ ਰਾਜ ਦੇ ਸਾਰੇ ਵਰਗਾਂ ਦੇ ਖਪਤਕਾਰਾਂ ਨੂੰ ਖੇਤੀਬਾੜੀ ਪੰਪ ਸੈੱਟਾਂ ਨੂੰ ਲਗਾਤਾਰ 8 ਘੰਟੇ ਬਿਜਲੀ ਸਪਲਾਈ ਦੇਣ ਲਈ ਵਚਨਬੱਧ ਹੈ। ਇਸ ਸਾਲ ਤਾਪਮਾਨ ਵਿੱਚ ਵਾਧਾ ਹੋਣ ਕਰਕੇ ਖਪਤਕਾਰਾਂ ਵੱਲੋਂ ਏਅਰ ਕੰਡੀਸ਼ਨਰਜ਼ ਦੀ ਵਧੇਰੇ ਵਰਤੋਂ ਕੀਤੀ ਗਈ, ਜਿਸ ਨਾਲ ਬਿਜਲੀ ਦੀ ਮੰਗ ਵਿੱਚ ਕਾਫੀ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ : ਮੰਦਰਾਂ ਦੇ ਸ਼ਹਿਰ ਜੰਮੂ ਨੂੰ ਮਿਲਣ ਵਾਲੀ ਹੈ ਤਾਜ ਹੋਟਲ ਦੀ ਸੁਵਿਧਾ, ਹੁਣ ਸੈਲਾਨੀ ਲੈਣਗੇ ਆਧੁਨਿਕ ਸੇਵਾਵਾਂ ਦਾ ਆਨੰਦ
ਦੇਸ਼ ਭਰ ਵਿੱਚ ਕੋਲੇ ਦੀ ਕਮੀ ਅਤੇ ਸੂਬੇ 'ਚ ਵੱਧ ਤਾਪਮਾਨ ਕਾਰਨ ਬਿਜਲੀ ਦੀ ਵਧਦੀ ਮੰਗ ਨੂੰ ਮੁੱਖ ਰੱਖਦਿਆਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਆਪਣੇ ਸਾਰੇ ਵਰਗਾਂ ਦੇ ਖਪਤਕਾਰਾਂ ਨੂੰ ਅਪੀਲ ਕਰਦਾ ਹੈ ਕਿ ਬਿਜਲੀ ਦੀ ਸੰਜਮ ਨਾਲ ਵਰਤੋਂ ਕੀਤੀ ਜਾਵੇ ਤੇ ਜਦੋਂ ਬਿਜਲੀ ਦੀ ਵਰਤੋਂ ਨਾ ਕਰਨੀ ਹੋਵੇ ਤਾਂ ਲਾਈਟਾਂ, ਬਿਜਲੀ ਦੇ ਉਪਕਰਨ, ਪੰਪ ਸੈੱਟ ਅਤੇ ਏਅਰ ਕੰਡੀਸ਼ਨਰਜ਼ ਦੇ ਸਵਿੱਚ ਆਫ ਰੱਖਣ।
ਇਹ ਵੀ ਪੜ੍ਹੋ : ਦੇਸ਼ ਨੂੰ ਸੈਮੀਕੰਡਕਟਰ ਹੱਬ ਬਣਾਉਣ ਦੀ ਦਿਸ਼ਾ 'ਚ ਮੋਦੀ ਸਰਕਾਰ, Intel, TSMC ਨਾਲ ਕਰ ਰਹੀ ਗੱਲਬਾਤ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ