PSEB ਦੇ ਵਿਦਿਆਰਥੀਆਂ ਲਈ ਚੰਗੀ ਖ਼ਬਰ : ਪਹਿਲੀ ਵਾਰ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਮਿਲ ਜਾਣਗੀਆਂ ਕਿਤਾਬਾਂ

Tuesday, Jan 31, 2023 - 01:03 PM (IST)

PSEB ਦੇ ਵਿਦਿਆਰਥੀਆਂ ਲਈ ਚੰਗੀ ਖ਼ਬਰ : ਪਹਿਲੀ ਵਾਰ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਮਿਲ ਜਾਣਗੀਆਂ ਕਿਤਾਬਾਂ

ਮੋਹਾਲੀ : ਪੰਜਾਬ 'ਚ ਅਜਿਹਾ ਪਹਿਲੀ ਵਾਰ ਹੋਣ ਜਾ ਰਿਹਾ ਹੈ ਕਿ ਸਕੂਲਾਂ ਦਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਵਿਦਿਆਰਥੀਆਂ ਨੂੰ ਕਿਤਾਬਾਂ ਮਿਲ ਜਾਣਗੀਆਂ। ਇਨ੍ਹਾਂ ਕਿਤਾਬਾਂ ਦੀ ਛਪਾਈ ਦਾ ਕੰਮ ਲਗਭਗ ਮੁਕੰਮਲ ਹੋ ਚੁੱਕਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਫਰਵਰੀ ਦੇ ਅਖ਼ੀਰ ਤੱਕ ਆਪਣੇ ਖੇਤਰ ਦੇ ਡਿਪੂਆਂ ਨੂੰ 2.25 ਕਰੋੜ ਦੇ ਕਰੀਬ ਕਿਤਾਬਾਂ ਮੁਹੱਈਆ ਕਰਵਾਈਆਂ ਜਾਣਗੀਆਂ ਅਤੇ ਸਕੂਲਾਂ 'ਚ ਅਗਲੇ ਸੈਸ਼ਨ ਦੀਆਂ ਕਿਤਾਬਾਂ ਮਾਰਚ 'ਚ ਹੀ ਪਹੁੰਚ ਜਾਣਗੀਆਂ।

ਇਹ ਵੀ ਪੜ੍ਹੋ : ਪੰਜਾਬ ਤੋਂ ਕਾਸ਼ੀ ਜਾਣ ਵਾਲੇ ਸ਼ਰਧਾਲੂਆਂ ਲਈ ਚੰਗੀ ਖ਼ਬਰ, ਇਸ ਤਾਰੀਖ਼ ਤੋਂ ਚੱਲਣਗੀਆਂ ਸਪੈਸ਼ਲ ਗੱਡੀਆਂ

ਦਰਅਸਲ ਪਿਛਲੇ ਕਈ ਸਾਲਾਂ ਤੋਂ ਵਿਦਿਆਰਥੀਆਂ ਦੇ ਨਾਲ-ਨਾਲ ਮਾਪਿਆਂ ਦੀ ਵੀ ਇਹ ਸ਼ਿਕਾਇਤ ਰਹਿੰਦੀ ਸੀ ਕਿ ਉਨ੍ਹਾਂ ਨੂੰ ਸੈਸ਼ਨ ਦੇ ਅੱਧ ਤੋਂ ਬਾਅਦ ਹੀ ਕਿਤਾਬਾਂ ਮਿਲਦੀਆਂ ਹਨ। ਇਸ ਕਾਰਨ ਪੰਜਾਬ ਬੋਰਡ ਨੇ ਕਿਤਾਬਾਂ ਦੀ ਛਪਾਈ ਦਾ ਟੀਚਾ ਮਿੱਥਿਆ ਹੈ। ਸਾਲ 2023-23 ਦੇ ਸੈਸ਼ਨ ਦੀਆਂ 6ਵੀਂ ਤੋਂ 12ਵੀਂ ਜਮਾਤ ਤੱਕ ਦੀਆਂ ਕਿਤਾਬਾਂ ਦੀ ਸਪਲਾਈ ਲੁਧਿਆਣਾ ਸਮੇਤ ਕਈ ਜ਼ਿਲ੍ਹਿਆਂ 'ਚ ਪੂਰੀ ਨਹੀਂ ਹੋ ਸਕੀ ਸੀ।

ਇਹ ਵੀ ਪੜ੍ਹੋ : ਕਈ ਕਾਂਗਰਸੀ ਨਵਜੋਤ ਸਿੱਧੂ ਦੀ ਆਮਦ ਤੋਂ ਖ਼ੌਫ਼ਜ਼ਦਾ, ਸੂਬਾ ਕਾਂਗਰਸ 'ਚ ਵੱਡੀ ਹਲਚਲ ਦੇ ਆਸਾਰ ਵਧੇ

ਬੋਰਡ ਨੇ ਕੋਵਿਡ ਕਾਰਨ ਮੰਗ ਦਾ ਸਹੀ ਮੁਲਾਂਕਣ ਨਾ ਹੋਣ ਦੇ ਕਾਰਨ ਕਿਤਾਬਾਂ ਦੀ ਕਮੀ ਦੀ ਗੱਲ ਕਹੀ, ਜੋ ਬਾਅਦ 'ਚ ਭੇਜ ਦਿੱਤੀਆਂ ਗਈਆਂ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਬਕਾ ਚੇਅਰਮੈਨ ਪ੍ਰੋ. ਯੋਗਰਾਜ ਦਾ ਕਹਿਣਾ ਹੈ ਕਿ ਬੋਰਡ ਆਪਣੇ ਪੱਧਰ 'ਤੇ ਸੈਸ਼ਨ ਦੇ ਸ਼ੁਰੂ 'ਚ ਕਿਤਾਬਾਂ ਮੁਹੱਈਆ ਕਰਵਾਉਣ ਲਈ ਤਿਆਰ ਹੈ। ਬੋਰਡ 28 ਫਰਵਰੀ, 2023 ਤੱਕ ਆਪਣੇ ਖੇਤਰ ਦੇ ਡਿਪੂਆਂ ਨੂੰ ਕਿਤਾਬਾਂ ਦਾ ਪੂਰਾ ਸੈੱਟ ਮੁਹੱਈਆ ਕਰੇਗਾ ਤਾਂ ਜੋ ਸਾਰੇ ਵਿਦਿਆਰਥੀਆਂ ਨੂੰ ਸੈਸ਼ਨ ਤੋਂ ਪਹਿਲਾਂ ਕਿਤਾਬਾਂ ਮਿਲ ਜਾਣ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News