PSEB ਨੇ ਸੈਂਟਰ ਸੁਪਰਡੈਂਟਾਂ ਤੋਂ ਮੰਗਿਆ ਪ੍ਰਸ਼ਨ-ਪੱਤਰਾਂ ਦੇ ਪੈਕਟ ਨਾ ਖੋਲ੍ਹਣ ਬਾਰੇ ਸਰਟੀਫਿਕੇਟ

Wednesday, Mar 22, 2023 - 06:30 PM (IST)

PSEB ਨੇ ਸੈਂਟਰ ਸੁਪਰਡੈਂਟਾਂ ਤੋਂ ਮੰਗਿਆ ਪ੍ਰਸ਼ਨ-ਪੱਤਰਾਂ ਦੇ ਪੈਕਟ ਨਾ ਖੋਲ੍ਹਣ ਬਾਰੇ ਸਰਟੀਫਿਕੇਟ

ਲੁਧਿਆਣਾ (ਵਿੱਕੀ) : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਈਆਂ ਜਾ ਰਹੀਆਂ 12ਵੀਂ ਕਲਾਸ ਦੀਆਂ ਸਾਲਾਨਾ ਪ੍ਰੀਖਿਆਵਾਂ ਦੇ ਆਗਾਜ਼ ’ਚ ਹੀ 24 ਫਰਵਰੀ ਨੂੰ ਲੀਕ ਹੋਏ ਅੰਗਰੇਜ਼ੀ ਵਿਸ਼ੇ ਦੇ ਪ੍ਰਸ਼ਨ ਪੱਤਰ ਦਾ ਕਾਰਨ ਜਾਨਣ ਸਬੰਧੀ ਜਾਂਚ ਅਜੇ ਵੀ ਜਾਰੀ ਹੈ। ਬੋਰਡ ਵੱਲੋਂ ਸਾਰੇ ਕੇਂਦਰ ਸੁਪਰਡੈਂਟਾਂ ਨੂੰ ਇਕ ਪੱਤਰ ਜਾਰੀ ਕਰਦਿਆਂ ਕਿਹਾ ਗਿਆ ਹੈ ਕਿ ਸਾਰੇ ਕੇਂਦਰ ਸੁਪਰਡੈਂਟ ਇਸ ਗੱਲ ਨੂੰ ਸਰਟੀਫਾਈਡ ਕਰਨ ਕਿ ਉਨ੍ਹਾਂ ਵੱਲੋਂ 24 ਫਰਵਰੀ ਦੀ ਅੰਗਰੇਜ਼ੀ ਵਿਸ਼ੇ ਦੀ ਪ੍ਰੀਖਿਆ ਜੋ ਪ੍ਰਬੰਧਕੀ ਕਾਰਨਾਂ ਕਰ ਕੇ ਨਹੀਂ ਹੋ ਸਕੀ ਸੀ, ਦੇ ਪ੍ਰਸ਼ਨ ਪੱਤਰ ਦੇ ਪੈਕੇਟ ਨਹੀਂ ਖੋਲ੍ਹੇ ਗਏ। ਜੇਕਰ ਇਹ ਪੈਕਟ ਸਬੰਧਤ ਸੁਪਰਡੈਂਟ ਵੱਲੋਂ ਖੋਲ੍ਹਿਆ ਵੀ ਗਿਆ ਸੀ ਤਾਂ ਬੋਰਡ ਨੂੰ ਭੇਜੇ ਜਾਣ ਵਾਲੇ ਸਰਟੀਫਿਕੇਟ ਵਿਚ ਖੋਲ੍ਹਣ ਦਾ ਸਮਾਂ ਲਿਖਿਆ ਜਾਵੇ। ਬੋਰਡ ਨੇ ਕਿਹਾ ਕਿ ਇਹ ਲਿਖਤੀ ਸਰਟੀਫਿਕੇਟ 8ਵੀਂ ਕਲਾਸ ਦੇ ਆਖਰੀ ਪੈਕੇਟਾਂ ਜੋ ਕਿ 22 ਮਾਰਚ ਨੂੰ 8ਵੀਂ ਦੀ ਪ੍ਰੀਖਿਆ ਖਤਮ ਹੋਣ ਉਪਰੰਤ ਕਲੈਕਸ਼ਨ ਸੈਂਟਰਾਂ ਵਿਚ ਜਮ੍ਹਾ ਕਰਵਾਏ ਜਾਣੇ ਹਨ, ਦੇ ਨਾਲ ਵੱਖਰੇ ਲਿਫਾਫੇ ’ਚ ਪੈਕ ਕਰ ਕੇ ਬੋਰਡ ਦਫਤਰ ਨੂੰ ਭੇਜਣਾ ਯਕੀਨੀ ਬਣਾਇਆ ਜਾਵੇ। ਇਸ ਸਰਟੀਫਿਕੇਟ ’ਤੇ ਸੁਪਰਡੈਂਟ ਦਾ ਮੋਬਾਇਲ ਨੰਬਰ ਵੀ ਲਿਖਿਆ ਜਾਵੇ।

ਇਹ ਵੀ ਪੜ੍ਹੋ : ਅੰਮ੍ਰਿਤਪਾਲ ਪਾਕਿ ਜਾਂ ਨੇਪਾਲ ਭੱਜ ਗਿਆ ਤਾਂ ਉਸ ਨੂੰ ਫੜਨਾ ਹੋ ਜਾਵੇਗਾ ਔਖਾ

ਦੱਸ ਦੇਈਏ ਕਿ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਕਿ ਪੇਪਰ ਲੀਕੇਜ ਦੀ ਘਟਨਾ ਦੀ ਜਾਂਚ ਇੰਨੀ ਬਰੀਕੀ ਨਾਲ ਬੋਰਡ ਵੱਲੋਂ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਬੋਰਡ ਨੇ ਪ੍ਰੀਖਿਆਵਾਂ ਦੌਰਾਨ ਕਈ ਬਦਲਾਅ ਕਰਨ ਦੇ ਨਾਲ ਹੀ ਪ੍ਰੀਖਿਆ ਕੇਂਦਰ ਸੁਪਰਡੈਂਟਾਂ ਤੋਂ ਪਹਿਲਾਂ ਵੀ ਕਈ ਜਾਣਕਾਰੀਆਂ ਜੁਟਾਈਆਂ ਹਨ।

ਇਹ ਵੀ ਪੜ੍ਹੋ : ਭਾਜਪਾ ਸਰਕਾਰ ਕਾਰਨ ਮੇਹੁਲ ਚੋਕਸੀ ਵਿਰੁੱਧ ਰੈੱਡ ਕਾਰਨਰ ਨੋਟਿਸ ਰੱਦ ਹੋਇਆ : ਰਾਘਵ ਚੱਢਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Anuradha

Content Editor

Related News