PSEB ਵਲੋਂ ਸਕੂਲਾਂ ''ਚ ਦਾਖਲਾ ਲੈਣ ਦੌਰਾਨ ਦਿਸ਼ਾ-ਨਿਰਦੇਸ਼ ਕੀਤੇ ਜਾਰੀ

Friday, Jun 12, 2020 - 04:20 PM (IST)

PSEB ਵਲੋਂ ਸਕੂਲਾਂ ''ਚ ਦਾਖਲਾ ਲੈਣ ਦੌਰਾਨ ਦਿਸ਼ਾ-ਨਿਰਦੇਸ਼ ਕੀਤੇ ਜਾਰੀ

ਲੁਧਿਆਣਾ (ਵਿੱਕੀ) : ਦੂਜੇ ਰਾਜਾਂ ਜਾਂ ਹੋਰ ਬੋਰਡ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੂਲਾਂ 'ਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ 'ਤੇ ਦਸਤਾਵੇਜ਼ੀ ਪ੍ਰਕਿਰਿਆ ਨੂੰ ਤਰੰਤ ਪੂਰਾ ਕਰਨ ਦਾ ਬੋਝ ਨਹੀਂ ਪਵੇਗਾ ਕਿਉਂਕਿ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੇ ਮਾਮਲਿਆਂ 'ਚ ਹੋਣ ਵਾਲੀਆਂ ਪ੍ਰੇਸ਼ਾਨੀਆਂ ਦੇ ਮੱਦੇਨਜ਼ਰ ਪੀ. ਐੱਸ. ਈ. ਬੀ. ਨੇ ਕੁਝ ਰਾਹਤ ਦਿੱਤੀ ਹੈ। ਇਸ ਲਈ ਹੋਰ ਰਾਜਾਂ ਅਤੇ ਸਿੱਖਿਆ ਬੋਰਡ ਤੋਂ ਆਏ ਵਿਦਿਆਰਥੀਆਂ ਨੂੰ ਸਕੂਲਾਂ ਵਿਚ ਦਾਖਲਾ ਲੈਣ ਦੌਰਾਨ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ ਇਸ ਸਬੰਧ ਵਿਚ ਪੰਜਾਬ ਸਕੂਲ ਸਿੱਖਿਆ ਬੋਰਡ ਵਿਸ਼ੇਸ਼ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਬੋਰਡ ਵੱਲੋਂ ਜਾਰੀ ਨਿਰਦੇਸ਼ਾਂ ਵਿਚ ਕਿਹਾ ਗਿਆ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਵੱਖ-ਵੱਖ ਸਕੂਲਾਂ ਤੋਂ ਸੁਝਾਅ ਪ੍ਰਾਪਤ ਹੋਏ ਹਨ ਅਤੇ ਉਨ੍ਹਾਂ ਆ ਰਹੀਆਂ ਪ੍ਰੇਸ਼ਾਨੀਆਂ ਦੇ ਸਬੰਧ ਵਿਚ ਵੀ ਦੱਸਿਆ ਗਿਆ ਹੈ। ਜਿਸ ਨੂੰ ਧਿਆਨ ਵਿਚ ਰੱਖਦੇ ਹੋਏ ਬੋਰਡ ਵੱਲੋਂ ਪੁਰਾਣੇ ਦਿਸ਼ਾ-ਨਿਰਦੇਸ਼ਾਂ 'ਤੇ ਫਿਰ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਨੂੰ ਸਰਲ ਕੀਤਾ ਜਾ ਰਿਹਾ ਹੈ ਤਾਂ ਕਿ ਸਕੂਲਾਂ ਨੂੰ ਹੋਰ ਰਾਜਾਂ ਤੋਂ ਆਏ ਵਿਦਿਆਰਥੀਆਂ ਨੂੰ ਦਾਖਲ ਕਰਨ ਦੇ ਸਮੇਂ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਇਹ ਵੀ ਪੜ੍ਹੋ : 10ਵੀਂ ਤੇ 12ਵੀਂ ਦੇ ਬਾਕੀ ਰਹਿੰਦੇ ਇਮਤਿਹਾਨਾਂ ਨਾਲ ਜੁੜੀ ਜਾਰੀ ਹੋਈ ਹਰ ਜਾਣਕਾਰੀ

ਪੀ. ਐੱਸ. ਈ. ਬੀ. ਵੱਲੋਂ ਜਾਰੀ ਨਵੇਂ ਨਿਰਦੇਸ਼ਾਂ ਮੁਤਾਬਕ ਜਿਨ੍ਹਾਂ ਵਿਦਿਆਰਥੀਆਂ ਨੇ ਜਿਸ ਕਲਾਸ ਦਾਖਲਾ ਲੈਣਾ ਹੈ। ਉਸ ਦੇ ਕੋਲ ਪਿਛਲੀ ਸ਼੍ਰੇਣੀ ਦਾ ਪਾਸ ਹੋਣ ਦਾ ਰਿਜਲਟ ਕਾਰਡ ਜਾਂ ਟਰਾਂਸਫਰ ਸਰਟੀਫਿਕੇਟ (ਕੋਈ ਇਕ ਡਾਕੂਮੈਂਟ) ਹੀ ਵੈਰੀਫਾਈ ਕਰਵਾਉਣ ਦੀ ਲੋੜ ਨਹੀਂ ਹੋਵੇਗੀ। ਇਸ ਸਬੰਧ ਵਿਚ ਸਕੂਲ ਪ੍ਰਮੁੱਖ ਸੀ. ਬੀ. ਐੱਸ. ਈ. ਜਾਂ ਹੋਰ ਰਾਜਾਂ ਦੇ ਬੋਰਡ ਦੀ ਵੈੱਬਸਾਈਟ 'ਤੇ ਜਾ ਕੇ ਸਕੂਲ ਦੇ ਸਬੰਧ ਵਿਚ ਵੈਰੀਫਾਈ ਕਰ ਲੈਣ ਕਿ ਸਰਟੀਫਿਕੇਟ ਜਾਰੀ ਕਰਨ ਵਾਲੀ ਸੰਸਥਾ/ਸਕੂਲ ਬੋਰਡ ਤੋਂ ਐਫੀਲੀਏਟਿਡ ਹੈ ਜਾਂ ਨਹੀਂ ਅਤੇ ਵੈਰੀਫਾਈ ਕਰਨ ਉਪਰੰਤ ਇਸ ਸਬੰਧ ਵਿਚ ਆਪਣੇ ਰਿਕਾਰਡ 'ਚ ਸਬੰਧਤ ਵਿਵਰਣ ਦਰਜ ਕਰ ਦੇਣ। ਉਥੇ ਵਿਦਿਆਰਥੀਆਂ ਨੂੰ ਲੈ ਕੇ ਕਿਹਾ ਗਿਆ ਹੈ ਕਿ ਜੋ ਵਿਦਿਆਰਥੀ ਦਾਖਲ ਹੋਣ ਸਮੇਂ ਰਿਜਲਟ ਕਾਰਡ ਜਾਂ ਟਰਾਂਸਫਰ ਸਰਟੀਫਿਕੇਟ ਕਿਸੇ ਵਜ੍ਹਾ ਨਾਲ ਨਾ ਦੇ ਸਕਣ ਤਾਂ ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੋਵੀਜ਼ਨਲ ਦਾਖਲਾ ਦੇ ਦਿੱਤਾ ਜਾਵੇ ਪਰ ਸਾਲਾਨਾ ਪ੍ਰੀਖਿਆਵਾਂ ਸ਼ੁਰੂ ਹੋਣ ਤੋਂ ਪਹਿਲਾਂ ਉਪਰੋਕਤ ਦੋਵਾਂ ਵਿਚੋਂ ਕੋਈ ਇਕ ਸਰਟੀਫਿਕੇਟ ਸਬੰਧਤ ਵਿਦਿਆਰਥੀ ਵੱਲੋਂ ਸਕੂਲ ਪ੍ਰਮੁੱਖ ਨੂੰ ਪੇਸ਼ ਕੀਤਾ ਜਾਵੇ।

ਇਹ ਵੀ ਪੜ੍ਹੋ :  ਲੁਧਿਆਣਾ ਤੋਂ ਬਾਅਦ ਜਲੰਧਰ 'ਚ ਪੁੱਤ ਵਲੋਂ ਪਿਉ ਦਾ ਕਤਲ,'ਮਾਂ ਨੂੰ ਬੋਲਿਆ ਕਰ ਦਿੱਤਾ ਕੰਮ ਖ਼ਤਮ'


author

Anuradha

Content Editor

Related News