PSEB ਨੇ ਸਕੂਲ ਮੁਖੀਆਂ ਨੂੰ ਦਿੱਤੀ ਖ਼ਾਸ ਹਦਾਇਤ, ਵਿਦਿਆਰਥੀ ਵੀ ਦੇਣ ਧਿਆਨ

Thursday, Aug 24, 2023 - 04:04 PM (IST)

PSEB ਨੇ ਸਕੂਲ ਮੁਖੀਆਂ ਨੂੰ ਦਿੱਤੀ ਖ਼ਾਸ ਹਦਾਇਤ, ਵਿਦਿਆਰਥੀ ਵੀ ਦੇਣ ਧਿਆਨ

ਮੋਹਾਲੀ (ਨਿਆਮੀਆਂ) : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਆਪਣੇ ਨਾਲ ਸਬੰਧਿਤ ਪੰਜਾਬ ਭਰ ਦੇ ਸਮੂਹ ਸਕੂਲ ਮੁਖੀਆਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਸੈਸ਼ਨ 2023-24 ਲਈ 5ਵੀਂ, 8ਵੀਂ, ਨੌਵੀਂ, 10ਵੀਂ, ਗਿਆਰਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਲਈ ਸਕੂਲ ਤੋਂ ਸਕੂਲ ਮਾਈਗ੍ਰੇਸ਼ਨ 1000 ਰੁਪਏ ਫ਼ੀਸ ਨਾਲ 15 ਨਵੰਬਰ, 2023 ਤੱਕ ਕਰਵਾਈ ਜਾ ਸਕਦੀ ਹੈ। ਸ਼ਡਿਊਲ ਅਨੁਸਾਰ ਨਿਰਧਾਰਿਤ ਆਖ਼ਰੀ ਤਾਰੀਖ਼ 15 ਨਵੰਬਰ, 2023 ਹੀ ਰਹੇਗੀ।

ਇਹ ਵੀ ਪੜ੍ਹੋ : ਪੰਜਾਬ 'ਚ ਸਕੂਲਾਂ ਦੀਆਂ ਛੁੱਟੀਆਂ ਦੌਰਾਨ ਆਈ ਵੱਡੀ ਖ਼ਬਰ, ਖੁੱਲ੍ਹੇ ਰਹਿਣਗੇ ਇਹ ਸਕੂਲ

ਇਸ ਸਬੰਧ 'ਚ ਅੱਜ ਇੱਥੇ ਜਾਣਕਾਰੀ ਦਿੰਦਿਆਂ ਸਿੱਖਿਆ ਬੋਰਡ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਸੇ ਤਰ੍ਹਾਂ ਦੂਜੇ ਬੋਰਡਾਂ/ਰਾਜਾਂ 'ਚ ਪੜ੍ਹਦੇ ਵਿਦਿਆਰਥੀਆਂ ਲਈ ਇੰਟਰ ਬੋਰਡ ਮਾਈਗ੍ਰੇਸ਼ਨ ਕਰਵਾਉਣ ਲਈ 3000 ਰੁਪਏ ਫ਼ੀਸ ਨਾਲ 15 ਨਵੰਬਰ, 2023 ਤੱਕ ਸ਼ਡਿਊਲ ਨਿਰਧਾਰਿਤ ਕੀਤਾ ਗਿਆ ਹੈ। ਸ਼ਡਿਊਲ ਅਨੁਸਾਰ ਨਿਰਧਾਰਿਤ ਆਖ਼ਰੀ ਤਾਰੀਖ਼ 15 ਨਵੰਬਰ, 2023 ਹੀ ਰਹੇਗੀ। ਸਕੂਲ ਤੋਂ ਸਕੂਲ ਮਾਈਗ੍ਰੇਸ਼ਨ ਅਤੇ ਇੰਟਰ ਬੋਰਡ ਮਾਈਗ੍ਰੇਸ਼ਨ ਕਰਵਾਉਣ ਲਈ ਨਿਰਧਾਰਿਤ ਮਿਤੀ ਤੋਂ ਬਾਅਦ ਕੋਈ ਹੋਰ ਵਾਧਾ ਨਹੀਂ ਕੀਤਾ ਜਾਵੇਗਾ। ਇਹ ਪ੍ਰਕਿਰਿਆ ਸ਼ਡਿਊਲ ਅਨੁਸਾਰ ਨਿਰਧਾਰਿਤ 15 ਨਵੰਬਰ, 2023 ਦੇ ਵਿੱਚ-ਵਿੱਚ ਹੀ ਪੂਰਾ ਕਰਨਾ ਲਾਜ਼ਮੀ ਹੋਵੇਗਾ।

ਇਹ ਵੀ ਪੜ੍ਹੋ : ਖੰਨਾ 'ਚ ਮੋਟਰਸਾਈਕਲ 'ਚ ਵੜ ਗਿਆ ਸੱਪ, ਮੌਕੇ 'ਤੇ ਮਚ ਗਈ ਹਫੜਾ-ਦਫੜੀ

ਆਖ਼ਰੀ ਮਿਤੀ ਤੋਂ ਬਾਅਦ ਕੋਈ ਵੀ ਕੇਸ ਵਿਚਾਰਿਆ ਨਹੀਂ ਜਾਵੇਗਾ। ਉਕਤ ਦੇ ਮੱਦੇਨਜ਼ਰ ਸਕੂਲ ਮੁਖੀਆਂ ਨੂੰ ਹਦਾਇਤ ਦਿੱਤੀ ਗਈ ਹੈ ਇਸ ਕੰਮ ਨੂੰ ਮੁਕੰਮਲ ਕਰਵਾਉਣਾ ਯਕੀਨੀ ਬਣਾਇਆ ਜਾਵੇ। ਜੇਕਰ ਕਿਸੇ ਵੀ ਕਾਰਨ ਕਿਸੇ ਵੀ ਵਿਦਿਆਰਥੀ ਦੀ ਸਕੂਲ ਤੋਂ ਸਕੂਲ ਮਾਈਗ੍ਰੇਸ਼ਨ ਅਤੇ ਬੋਰਡ ਮਾਈਗ੍ਰੇਸ਼ਨ ਕਰਨ ਤੋਂ ਰਹਿ ਜਾਂਦੀ ਹੈ ਤਾਂ ਉਸ ਦੀ ਨਿਰੋਲ ਜ਼ਿੰਮੇਵਾਰੀ ਸਬੰਧਿਤ ਸਕੂਲ ਮੁਖੀ/ਮੁਲਾਜ਼ਮ ਦੀ ਹੀ ਹੋਵੇਗੀ। ਇਸ ਸਬੰਧੀ ਕੋਈ ਹੋਰ ਮੌਕਾ ਨਹੀ ਦਿੱਤਾ ਜਾਵੇਗਾ। ਸਕੂਲ ਤੋਂ ਸਕੂਲ ਮਾਈਗ੍ਰੇਸ਼ਨ ਅਤੇ ਇੰਟਰ ਬੋਰਡ ਮਾਈਗ੍ਰੇਸ਼ਨ ਦੇ ਕੰਮ ਸਬੰਧੀ ਹਦਾਇਤਾਂ ਅਤੇ ਸ਼ਡਿਊਲ ਸਕੂਲਾਂ ਦੀ ਲਾਗ ਇਨ ਆਈ. ਡੀ. ਅਤੇ ਬੋਰਡ ਦੀ ਵੈੱਬਸਾਈਟ ਤੇ ਵਿਸਥਾਰ ਪੂਰਵਕ ਜਾਣਕਾਰੀ ਸਹਿਤ ਉਪਲੱਬਧ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Babita

Content Editor

Related News