ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ, ਪ੍ਰੀਖਿਆ ਦੇ ਪੈਟਰਨ ’ਚ ਹੋਈ ਤਬਦੀਲੀ
Wednesday, Oct 26, 2022 - 11:23 AM (IST)
ਮੋਹਾਲੀ (ਨਿਆਮੀਆਂ) : ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਪ੍ਰੀਖਿਆ ਦੇ ਪੈਟਰਨ ’ਚ ਕੁੱਝ ਤਬਦੀਲੀ ਕੀਤੀ ਗਈ ਹੈ। ਇਹ ਤਬਦੀਲੀ ਸਰੀਰਕ ਸਿੱਖਿਆ ਅਤੇ ਖੇਡਾਂ ਵਿਸ਼ਿਆਂ ਵਿਚ ਕੀਤੀ ਗਈ ਹੈ। ਪ੍ਰਾਪਤੀ ਜਾਣਕਾਰੀ ਅਨੁਸਾਰ ਪਹਿਲਾਂ ਸਰੀਰਕ ਸਿੱਖਿਆ ਅਤੇ ਖੇਡਾਂ ਵਿਸ਼ਿਆਂ ਵਿਚ ਪ੍ਰੈਕਟੀਕਲ ਦੇ ਅੰਕ ਵੱਧ ਅਤੇ ਲਿਖਤੀ ਪ੍ਰੀਖਿਆ ਦੇ ਅੰਕ ਘੱਟ ਹੁੰਦੇ ਸਨ। ਹੁਣ ਇਨ੍ਹਾਂ ਨੂੰ ਉਲਟਾ ਕਰ ਦਿੱਤਾ ਗਿਆ ਹੈ। ਹੁਣ ਲਿਖਤੀ ਪ੍ਰੀਖਿਆ ਦੇ ਅੰਕ ਵੱਧ ਅਤੇ ਪ੍ਰੈਕਟੀਕਲ ਦੇ ਅੰਕ ਘੱਟ ਹੋਣਗੇ।
ਇਹ ਵੀ ਪੜ੍ਹੋ : SGPC ਪ੍ਰਧਾਨ ਦੀ ਚੋਣ ਨੂੰ ਲੈ ਕੇ ਬੀਬੀ ਜਗੀਰ ਕੌਰ ਨੇ ਸੁਖਬੀਰ ਬਾਦਲ ਨੂੰ ਕਹਿ ਦਿੱਤੀ ਵੱਡੀ ਗੱਲ
ਸਿੱਖਿਆ ਬੋਰਡ ਦੇ ਇਸ ਫ਼ੈਸਲੇ ਨਾਲ ਉਨ੍ਹਾਂ ਵਿਦਿਆਰਥੀਆਂ ਨੂੰ ਵੱਡੀ ਰਾਹਤ ਮਿਲੇਗੀ ਜੋ ਪੜ੍ਹਨ-ਲਿਖਣ ਵਿਚ ਚੰਗੇ ਹੋਣ ਦੇ ਨਾਲ-ਨਾਲ ਲਿਖਤੀ ਪ੍ਰੀਖਿਆ ਪੂਰੀ ਲਗਨ ਨਾਲ ਦਿੰਦੇ ਸਨ ਪਰ ਖੇਡਾਂ ਅਤੇ ਸਰੀਰਕ ਸਿੱਖਿਆ ਦੇ ਪ੍ਰੈਕਟੀਕਲ ਦੌਰਾਨ ਮੈਦਾਨ ’ਤੇ ਵਧੀਆ ਪ੍ਰਦਰਸ਼ਨ ਨਹੀਂ ਕਰ ਸਕਦੇ ਸਨ। ਇਸ ਨਾਲ ਉਨ੍ਹਾਂ ਦੇ ਪ੍ਰੈਕਟੀਕਲ ਅੰਕ ਘਟ ਜਾਂਦੇ ਸਨ ਅਤੇ ਸਮੁੱਚੀ ਪ੍ਰਤੀਸ਼ਤਤਾ ਵੀ ਪ੍ਰਭਾਵਿਤ ਹੁੰਦੀ ਸੀ।
ਇਹ ਵੀ ਪੜ੍ਹੋ : ਸੁਖਬੀਰ ਬਾਦਲ ਸ਼੍ਰੋਮਣੀ ਕਮੇਟੀ ਪ੍ਰਧਾਨ ਸਬੰਧੀ ਅਜੇ ਨਹੀਂ ਖੋਲ੍ਹਣਗੇ ਪੱਤੇ, ਸੰਤ ਘੁੰਨਸ ਨਾਲ ਕੀਤੀ ਬੰਦ ਕਮਰਾ ਮੀਟਿੰਗ
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਆਪਣੇ ਨਵੇਂ ਪੈਟਰਨ ਵਿਚ 9ਵੀਂ ਤੋਂ 12ਵੀਂ ਜਮਾਤ ਦੇ ਇਨ੍ਹਾਂ ਵਿਸ਼ਿਆਂ ਦੇ ਅੰਕਾਂ ਦੀ ਵੰਡ ਨੂੰ ਬਦਲ ਦਿੱਤਾ ਹੈ। ਹੁਣ ਦੋਵੇਂ ਵਿਸ਼ਿਆਂ ਦੀ ਲਿਖਤੀ ਪ੍ਰੀਖਿਆ ਦੇ ਅੰਕ ਪ੍ਰੈਕਟੀਕਲ ਵਿਸ਼ੇ ਨਾਲੋਂ ਵੱਧ ਹੋਣਗੇ। ਬੋਰਡ ਨੇ ਇਸ ਸਬੰਧੀ ਸਾਰੇ ਸਕੂਲਾਂ ਨੂੰ ਹੁਕਮ ਜਾਰੀ ਕਰ ਦਿੱਤਾ ਹੈ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਵੀ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਜਥੇਦਾਰ ਹਰਪ੍ਰੀਤ ਸਿੰਘ ਦੇ ਬੇਬਾਕ ਬੋਲ: ਨਕਲੀ ਪਾਸਟਰਾਂ ਵੱਲੋਂ ਕਰਵਾਇਆ ਜਾ ਰਿਹੈ ਸਿੱਖਾਂ ਦਾ ਧਰਮ ਪਰਿਵਰਤਨ
ਨੋਟ : ਕੀ ਪ੍ਰੀਖਿਆ ਦੇ ਪੈਟਰਨ ਚ ਤਬਦੀਲੀ ਨਾਲ ਵਿਦਿਆਰਥੀਆਂ ਨੂੰ ਫ਼ਾਇਦਾ ਹੋਵੇਗਾ ? ਕੁਮੈਂਟ ਕਰਕੇ ਦਿਓ ਆਪਣੀ ਰਾਏ