ਪੀ. ਐੱਸ. ਈ. ਬੀ. ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ, ਪ੍ਰੀਖਿਆਵਾਂ ਨੂੰ ਲੈ ਕੇ ਆਇਆ ਵੱਡਾ ਫ਼ੈਸਲਾ
Wednesday, Jan 22, 2025 - 12:45 PM (IST)
ਲੁਧਿਆਣਾ (ਵਿੱਕੀ) : ਸਟੇਟ ਕੌਂਸਲ ਫਾਰ ਐਜੂਕੇਸ਼ਨਲ ਰਿਸਰਚ ਐਂਡ ਟਰੇਨਿੰਗ ਪੰਜਾਬ ਵਲੋਂ 2024-25 ਸੈਸ਼ਨ ਲਈ 5ਵੀਂ ਕਲਾਸ ਦੇ ਸਲਾਨਾ ਮੁੱਲਾਂਕਣ ਨੂੰ ਲੈ ਕੇ ਪਿਛਲੇ ਦਿਨੀਂ ਜਾਰੀ ਦਿਸ਼ਾ-ਨਿਰਦੇਸ਼ਾਂ ਤਹਿਤ ਇਹ ਮੁਲਾਂਕਣ ਕੇਂਦਰੀਕ੍ਰਿਤ ਪ੍ਰਣਾਲੀ ਤਹਿਤ ਲਰਨਿੰਗ ਆਊਟਕਮ ਮੁਲਾਂਕਣ ਪ੍ਰਣਾਲੀ ਜ਼ਰੀਏ ਕੀਤਾ ਜਾਵੇਗਾ। ਇਹ ਮੁੱਲਾਂਕਣ ਪੰਜਾਬੀ, ਹਿੰਦੀ, ਅੰਗ੍ਰੇਜ਼ੀ, ਗਣਿਤ ਅਤੇ ਵਾਤਾਵਰਣ ਵਿਸ਼ਿਆਂ ਲਈ ਕੀਤਾ ਜਾਵੇਗਾ। ਜ਼ਿਲ੍ਹਾ ਸਿੱਖਿਆ ਅਧਿਕਾਰੀ (ਐਲੀਮੈਂਟਰੀ) ਨੋਡਲ ਅਧਿਕਾਰੀ ਦੇ ਰੂਪ ’ਚ ਕਾਰਜ ਕਰਨਗੇ ਅਤੇ ਬਲਾਕ ਸਿੱਖਿਆ ਅਧਿਕਾਰੀ ਸਹਾਇਕ ਨੋਡਲ ਅਧਿਕਾਰੀ ਵਜੋਂ ਕੰਮ ਕਰਨਗੇ। ਮੁਲਾਂਕਣ ਕੁੱਲ ਅੰਕ 100 ਹੋਵੇਗਾ, ਜਿਸ ਵਿਚ 80 ਅੰਕ ਵਿਭਾਗ ਵਲੋਂ ਮੁਲਾਂਕਣ ਉਪਕਰਨਾਂ ਦੇ ਆਧਾਰ ’ਤੇ ਅਤੇ 20 ਅੰਕ ਸੀ. ਸੀ. ਈ. (ਕੰਟੀਨਿਊਅਸ ਅਤੇ ਕੰਪ੍ਰਹੈਨਿਸਵ ਅਸਿਸਮੈਂਟ) ਦੇ ਆਧਾਰ ’ਤੇ ਹੋਣਗੇ।
ਇਹ ਵੀ ਪੜ੍ਹੋ : ਪੰਜਾਬ 'ਚ ਲੱਗ ਰਹੇ ਸਮਾਰਟ ਮੀਟਰਾਂ ਨੂੰ ਲੈ ਕੇ ਵੱਡੀ ਖ਼ਬਰ, ਹੋ ਗਿਆ ਨਵਾਂ ਐਲਾਨ
ਬੀ. ਪੀ. ਈ. ਓਜ਼ ਦੇ ਮੋਢਿਆਂ ’ਤੇ ਹੋਵੇਗੀ ਮੁਲਾਂਕਣ ਕੇਂਦਰਾਂ ਦੀ ਸਥਾਪਨਾ ਦੀ ਜ਼ਿੰਮੇਵਾਰੀ
ਮੁਲਾਂਕਣ ਦੇ ਕੇਂਦਰਾਂ ਦੀ ਸਥਾਪਨਾ ਦਾ ਕਾਰਜ ਸਬੰਧਤ ਬਲਾਕ ਸਿੱਖਿਆ ਅਧਿਕਾਰੀ ਵਲੋਂ ਕੀਤਾ ਜਾਵੇਗਾ ਅਤੇ ਇਹ ਯਕੀਨੀ ਕੀਤਾ ਜਾਵੇਗਾ ਕਿ ਮੁਲਾਂਕਣ ਕੇਂਦਰ ਵਿਦਿਆਰਥੀ ਦੇ ਸਥਾਈ ਸਕੂਲਾਂ ਜਾਂ ਉਨ੍ਹਾਂ ਨੇੜੇ ਸਥਾਨ ’ਤੇ ਸਥਿਤ ਹੋਣ। ਹਰ ਮੁਲਾਂਕਣ ਕੇਂਦਰ ’ਚ ਇਕ ਕਲਾਸ ’ਚ ਵੱਧ ਤੋਂ ਵੱਧ 30 ਵਿਦਿਆਰਥੀ ਹੋਣਗੇ ਅਤੇ ਹਰ 30 ਵਿਦਿਆਰਥੀਆਂ ਲਈ 1 ਸੁਪਰਵਾਈਜ਼ਰ-ਕਮ-ਪ੍ਰੀਖਿਅਕ ਦੀ ਡਿਊਟੀ ਹੋਵੇਗੀ। ਇਹ ਸੁਪਰਵਾਈਜ਼ਰ-ਕਮ ਪ੍ਰੀਖਿਅਕ ਪਹਿਲਾਂ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਨਿਗਰਾਨ ਦੇ ਰੂਪ ’ਚ ਡਿਊਟੀ ’ਤੇ ਰਹਿਣਗੇ ਅਤੇ ਉਸੇ ਦਿਨ ਦੁਪਹਿਰ 12 ਵਜੇ ਬਾਅਦ 2.20 ਵਜੇ ਤੱਕ ਮੁਲਾਂਕਣ ਟੂਲ ਦੀ ਜਾਂਚ ਕਰਨਗੇ ਅਤੇ ਸੂਚੀ ਕੇਂਦਰ ਦੇ ਹੈੱਡ ਟੀਚਰ ਨੂੰ ਸੌਂਪਣਗੇ। ਸੈਂਟਰ ਹੈੱਡ ਟੀਚਰ ਮੁਲਾਂਕਣ ਪ੍ਰਕਿਰਿਆ ਪੂਰੀ ਹੋਣ ਦੇ ਇਕ ਦਿਨ ਦੇ ਅੰਦਰ ਈ-ਪੰਜਾਬ ਪੋਰਟਲ ’ਤੇ ਅੰਕ ਅਪਲੋਡ ਕਰਨਗੇ।
ਇਹ ਵੀ ਪੜ੍ਹੋ : ਦਿਨ ਚੜ੍ਹਦਿਆਂ ਜਲੰਧਰ 'ਚ ਪੰਜਾਬ ਰੋਡਵੇਜ਼ ਦੀ ਬੱਸ ਨਾਲ ਵੱਡਾ ਹਾਦਸਾ, ਭਿਆਨਕ ਬਣੇ ਹਾਲਾਤ, ਦੇਖੋ ਤਸਵੀਰਾਂ
ਮੈਨੇਜਮੈਂਟ ਇਫਰਾਮੇਸ਼ਨ ਸਿਸਟਮ ਜ਼ਰੀਏ ਨਾਲ ਤਿਆਰ ਹੋਵੇਗਾ ਨਤੀਜਾ
ਮੁੱਲਾਂਕਣ ਪ੍ਰਕਿਰਿਆ ਤੋਂ ਬਾਅਦ, ਸਬੰਧਤ ਸਕੂਲ ਦੇ ਸੈਂਟਰ ਹੈੱਡ ਟੀਚਰ ਵਲੋਂ ਨਤੀਜਿਆਂ ਨੂੰ ਈ-ਪੰਜਾਬ ਪੋਰਟਲ ’ਤੇ ਅਪਲੋਡ ਕੀਤਾ ਜਾਵੇਗਾ। ਜੇਕਰ ਕੋਈ ਹੋਰ ਵਿਸ਼ਾ ਜਾਂ ਵਿਸ਼ੇਸ਼ ਜ਼ਰੂਰਤ ਵਾਲੇ ਵਿਦਿਆਰਥੀਆਂ ਦੇ ਲਈ ਮੁੱਲਾਂਕਣ ਟੂਲਜ਼ ਤਿਆਰ ਕਰਨ ਦੀ ਲੋੜ ਹੋਵੇਗੀ ਤਾਂ ਇਹ ਸਬੰਧਤ ਜ਼ਿਲ੍ਹਾ ਸਿੱਖਿਆ ਅਧਿਕਾਰੀ (ਐਲੀਮੈਂਟਰੀ) ਵਲੋਂ ਕੀਤਾ ਜਾਵੇਗਾ। ਇਸ ਮੁੱਲਾਂਕਣ ਦਾ ਨਤੀਜਾ ਐੱਮ. ਆਈ. ਐੱਮ. (ਮੈਨੇਜਮੈਂਟ ਇੰਫਰਮੇਸ਼ਨ ਸਿਸਟਮ) ਦੇ ਜ਼ਰੀਏ ਤਿਆਰ ਕੀਤਾ ਜਾਵੇਗਾ ਅਤੇ 3 ਦਿਨਾਂ ਦੇ ਅੰਦਰ ਸੈਸ਼ਨ ’ਤੇ ਇਸ ਦਾ ਨਤੀਜਾ ਤਿਆਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ : ਦੋ ਪਹੀਆ ਵਾਹਨ ਚਾਲਕਾਂ ਲਈ ਖ਼ਤਰੇ ਦੀ ਘੰਟੀ, ਜਾਰੀ ਹੋਏ ਨਵੇਂ ਹੁਕਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e