ਤਾਂ ਰੱਦ ਹੋ ਜਾਵੇਗਾ ਤੁਹਾਡਾ Application Form ! ਵਿਦਿਆਰਥੀਆਂ ਨੂੰ ਮਿਲਿਆ ''ਆਖ਼ਰੀ'' ਮੌਕਾ
Friday, Jan 17, 2025 - 11:18 PM (IST)
ਲੁਧਿਆਣਾ (ਵਿੱਕੀ)- ਨੈਸ਼ਨਲ ਟੈਸਟਿੰਗ ਏਜੰਸੀ (ਐੱਨ.ਟੀ.ਏ.) ਨੇ ਜੇ.ਈ.ਈ. ਮੇਨਸ 2025 ਦੇ ਉਮੀਦਵਾਰਾਂ ਦੇ ਲਈ ਫੋਟੋ ਸੁਧਾਰ ਵਿੰਡੋ ਖੋਲ੍ਹ ਦਿੱਤੀ ਹੈ। ਇਹ ਕਦਮ ਇਸ ਲਈ ਚੁੱਕਿਆ ਗਿਆ ਹੈ ਕਿਉਂਕਿ ਕਈ ਅਰਜ਼ੀ ਫਾਰਮਾਂ ਵਿਚ ਅਪਲੋਡ ਕੀਤੀਆਂ ਤਸਵੀਰਾਂ ਨਿਰਧਾਰਤ ਨਿਰਦੇਸ਼ਾਂ ਦਾ ਪਾਲਣ ਨਹੀਂ ਕਰ ਰਹੀਆਂ ਸਨ। ਐੱਨ.ਟੀ.ਏ. ਨੇ ਉਮੀਦਵਾਰਾਂ ਨੂੰ ਇਸ ਤਰੁੱਟੀ ਨੂੰ ਸੁਧਾਰਨ ਦਾ ਅੰਤਿਮ ਮੌਕਾ ਦਿੱਤਾ ਹੈ।
ਐੱਨ.ਟੀ.ਏ. ਨੇ ਸਪੱਸ਼ਟ ਕੀਤਾ ਹੈ ਕਿ ਜਿਨ੍ਹਾਂ ਉਮੀਦਵਾਰਾਂ ਦੀਆਂ ਤਸਵੀਰਾਂ ਨਿਰਦੇਸ਼ਤ ਨਿਯਮਾਂ ਦੇ ਮੁਤਾਬਕ ਨਹੀਂ ਹਨ, ਉਨ੍ਹਾਂ ਨੂੰ ਇਸ ਸਬੰਧੀ ਐੱਸ.ਐੱਮ.ਐੱਸ. ਅਤੇ ਈ-ਮੇਲ ਜ਼ਰੀਏ ਸੂਚਿਤ ਕੀਤਾ ਜਾਵੇਗਾ। ਜੇਕਰ ਕੈਂਡੀਡੇਟ ਸਮੇਂ ‘ਤੇ ਤਸਵੀਰਾਂ ਨੂੰ ਸਹੀ ਨਹੀਂ ਕਰਦੇ ਤਾਂ ਉਨ੍ਹਾਂ ਦੇ ਅਰਜ਼ੀ ਫਾਰਮ ਰੱਦ ਕੀਤੇ ਜਾ ਸਕਦੇ ਹਨ। ਐੱਨ.ਟੀ.ਏ. ਵਿਚ ਉਮੀਦਵਾਰਾਂ ਨੂੰ ਨਿਰਦੇਸ਼ਿਤ ਕੀਤਾ ਹੈ ਕਿ ਉਹ jeemain.nta.nic.in ’ਤੇ ਜਾ ਕੇ ਆਪਣੇ ਐਪਲੀਕੇਸ਼ਨ ਨੰਬਰ ਅਤੇ ਜਨਮ ਤਰੀਕ ਭਰ ਕੇ ਨਵੀਂ ਤਸਵੀਰ ਅਪਲੋਡ ਕਰਨ।
ਇਹ ਵੀ ਪੜ੍ਹੋ- ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੋਕਾਂ ਨੂੰ ਜੰਗਲਾਂ 'ਚ ਛੱਡ ਰਹੇ 'ਡੌਂਕਰ', ਤਸ਼ੱਦਦ ਐਨਾ ਕਿ ਮੂੰਹੋਂ ਮੰਗ ਰਹੇ ਮੌਤ ਦੀ 'ਭੀਖ'
ਫੋਟੋ ਸੁਧਾਰ ਪ੍ਰਕਿਰਿਆ 17 ਜਨਵਰੀ ਦੀ ਰਾਤ 11.50 ਵਜੇ ਤੱਕ ਪੂਰੀ ਕਰਨੀ ਜ਼ਰੂਰੀ ਹੈ। ਇਸ ਤੋਂ ਬਾਅਦ ਸੁਧਾਰ ਦਾ ਕੋਈ ਮੌਕਾ ਨਹੀਂ ਦਿੱਤਾ ਜਾਵੇਗਾ। ਐੱਨ.ਟੀ.ਏ. ਨੇ ਸਾਰੇ ਉਮੀਦਵਾਰਾਂ ਨੂੰ ਇਹ ਯਕੀਨੀ ਬਣਾਉਣ ਦੀ ਸਲਾਹ ਦਿੱਤੀ ਹੈ ਕਿ ਉਹ ਨਿਰਦੇਸ਼ਿਤ ਸਮਾਂ ਹੱਦ ਦੇ ਅੰਦਰ ਪ੍ਰਕਿਰਿਆ ਪੂਰੀ ਕਰਨ ਤਾਂਕਿ ਉਨ੍ਹਾਂ ਦੀਆਂ ਅਰਜ਼ੀਆਂ ਰੱਦ ਨਾ ਹੋਵੇ।
ਫੋਟੋ ਅਪਲੋਡ ਦੇ ਲਈ ਮੁੱਖ ਦਿਸ਼ਾ ਨਿਰਦੇਸ਼ :
1. ਤਸਵੀਰ ਪਾਸਪੋਰਟ ਸਾਇਜ਼ ਹੋਣੀ ਚਾਹੀਦੀ ਹੈ ਅਤੇ ਇਸ ਦਾ ਸਾਇਜ਼ 10 ਕੇ.ਬੀ. ਤੋਂ 300 ਕੇ.ਬੀ. ਦੇ ਵਿਚਕਾਰ ਹੋਵੇ।
2. ਫੋਟੋ ਰੰਗੀਨ ਹੋਣੀ ਚਾਹੀਦੀ ਹੈ ਅਤੇ ਇਸ ਵਿਚ 80 ਫੀਸਦੀ ਚਿਹਰਾ ਕੰਨਾਂ ਸਮੇਤ ਸਪੱਸ਼ਟ ਰੂਪ ਨਾਲ ਦਿਖਾਈ ਦੇਣਾ ਚਾਹੀਦਾ ਹੈ।
3. ਤਸਵੀਰ ਸਫੇਦ ਬੈਕਗਰਾਊਂਡ ਦੇ ਨਾਲ ਹੋਣੀ ਚਾਹੀਦੀ ਹੈ।
4. ਫੋਟੋ ’ਤੇ ਕੋਈ ਦਸਤਖ਼ਤ ਜਾਂ ਵੈਰੀਫਿਕੇਸ਼ਨ ਨਹੀਂ ਹੋਣੀ ਚਾਹੀਦੀ ਅਤੇ ਤਸਵੀਰ ਜਾਅਲੀ ਨਹੀਂ ਹੋਣੀ ਚਾਹੀਦੀ।
5. ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਭਵਿੱਖ ਵਿਚ ਵਰਤੋਂ ਦੇ ਲਈ ਇਸ ਫੋਟੋ ਦੀਆਂ 6 ਤੋਂ 8 ਕਾਪੀਆਂ ਆਪਣੇ ਕੋਲ ਰੱਖਣ।
ਇਹ ਵੀ ਪੜ੍ਹੋ- ਔਰਤ ਦਾ ਕਤਲ ਕਰਨ ਮਗਰੋਂ ਰੇਲਗੱਡੀ 'ਚ ਬੈਠ ਪੁੱਜ ਗਿਆ Airport, ਜਹਾਜ਼ 'ਚ ਬੈਠਣ ਤੋਂ ਪਹਿਲਾਂ ਹੀ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e