ਝਪਟਮਾਰ ਯੂ. ਕੇ. ਤੋਂ ਆਏ ਵਿਅਕਤੀ ਦਾ ਮੋਬਾਈਲ ਖੋਹ ਕੇ ਹੋਇਆ ਫ਼ਰਾਰ
Wednesday, Jan 22, 2025 - 09:23 AM (IST)
ਲੁਧਿਆਣਾ (ਗੌਤਮ) : ਯੂ. ਕੇ. ਤੋਂ ਲੁਧਿਆਣਾ ਆਏ ਇਕ ਨੌਜਵਾਨ ਦਾ ਮੋਟਰਸਾਈਕਲ ਸਵਾਰ ਝਪਟਮਾਰ ਮੋਬਾਈਲ ਖੋਹ ਕੇ ਫ਼ਰਾਰ ਹੋ ਗਿਆ। ਨੌਜਵਾਨ ਨੇ ਰੌਲਾ ਵੀ ਪਾਇਆ ਪਰ ਮੋਟਰਸਾਈਕਲ ਸਵਾਰ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ। ਨੌਜਵਾਨ ਨੇ ਪੁਲਸ ਕੰਟਰੋਲ ’ਤੇ ਸੂਚਿਤ ਕੀਤਾ ਅਤੇ ਸੂਚਨਾ ਮਿਲਦੇ ਹੀ ਥਾਣਾ ਡਵੀਜ਼ਨ ਨੰ. 5 ਦੀ ਪੁਲਸ ਮੌਕੇ ’ਤੇ ਪੁੱਜ ਗਈ। ਜਾਂਚ ਤੋਂ ਬਾਅਦ ਪੁਲਸ ਮੌਕੇ ’ਤੇ ਪੁੱਜ ਗਈ। ਜਾਂਚ ਤੋਂ ਬਾਅਦ ਪੁਲਸ ਨੇ ਯੂ. ਕੇ. ਦੇ ਰਹਿਣ ਵਾਲੇ ਮੈਥਿਊ ਏਮੈਟ ਦੇ ਬਿਆਨ ’ਤੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ : ਕੁੰਭਨਗਰੀ 'ਚ UP ਦਾ ਪਹਿਲਾ ਡਬਲ ਡੇਕਰ ਬੱਸ ਰੈਸਟੋਰੈਂਟ ਸ਼ੁਰੂ, ਸ਼ੁੱਧ ਸ਼ਾਕਾਹਾਰੀ ਭੋਜਨ ਦਾ ਲੈ ਸਕੋਗੇ ਲੁਤਫ਼
ਪੁਲਸ ਨੂੰ ਦਿੱਤੇ ਬਿਆਨ ’ਚ ਮੈਥਿਊ ਏਮੈਂਟ ਨੇ ਦੱਸਿਆ ਕਿ ਉਹ ਯੂ. ਕੇ. ਤੋਂ ਲੁਧਿਆਣਾ ਘੁੰਮਣ ਲਈ ਆਇਆ ਸੀ ਅਤੇ ਪਾਰਕ ਪਲਾਜ਼ਾ ਹੋਟਲ ਦੇ ਕਮਰਾ ਨੰ. 1720 ’ਚ ਠਹਿਰਿਆ ਸੀ। 19 ਜਨਵਰੀ ਨੂੰ ਕਰੀਬ 1 ਵਜੇ ਮਾਡਲ ਗ੍ਰਾਮ ਰੇਲਵੇ ਸਟੇਸ਼ਨ ਨੇੜੇ ਸੈਰ ਕਰ ਰਿਹਾ ਸੀ ਤਾਂ ਉਸ ਦੇ ਪਿੱਛਿਓਂ ਮੋਟਰਸਾਈਕਲ ਸਵਾਰ ਨੌਜਵਾਨ ਆਇਆ ਅਤੇ ਉਸ ਦਾ ਮੋਬਾਈਲ ਖੋਹ ਕੇ ਫਰਾਰ ਹੋ ਗਿਆ।
ਏ. ਐੱਸ. ਆਈ. ਜਸਵੀਰ ਸਿੰਘ ਨੇ ਦੱਸਿਆ ਕਿ ਮਾਮਲੇ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਵਾਰਦਾਤ ਵਾਲੀ ਜਗ੍ਹਾ ਦੇ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8