ਪੰਜਾਬ 'ਚ ਵੱਡੀ ਵਾਰਦਾਤ, ਘਰ 'ਚ ਦਾਖ਼ਲ ਹੋ ਕੇ ਅੰਨ੍ਹੇਵਾਹ ਚਲਾ 'ਤੀਆਂ ਗੋਲ਼ੀਆਂ
Saturday, Jan 18, 2025 - 02:36 PM (IST)
ਫਿਲੌਰ (ਭਾਖੜੀ)-ਜ਼ਮੀਨੀ ਵਿਵਾਦ ਨੂੰ ਲੈ ਕੇ ਨੇੜਲੇ ਪਿੰਡ ਛੋਲੇ ’ਚ ਅੱਧਾ ਦਰਜਨ ਤੋਂ ਵੱਧ ਹਥਿਆਰਬੰਦ ਲੋਕਾਂ ਨੇ ਘਰ ’ਚ ਦਾਖ਼ਲ ਹੋ ਕੇ 5 ਰੌਂਦ ਫਾਇਰ ਕੀਤੇ। ਪਰਿਵਾਰ ਦੇ ਮੈਂਬਰਾਂ ਨੂੰ ਹਥਿਆਰਾਂ ਦੇ ਜ਼ੋਰ ’ਤੇ ਡਰਾ ਕੇ ਉਨ੍ਹਾਂ ਦੇ ਖਾਲੀ ਪੇਪਰਾਂ ’ਤੇ ਅੰਗੂਠੇ ਲਵਾਏ। ਜਾਂਦੇ ਸਮੇਂ ਆਪਣੇ ਨਾਲ ਸਾਰਿਆਂ ਦੇ ਮੋਬਾਇਲ, ਇਕ ਟਰੈਕਟਰ, ਹੱਲ ਅਤੇ ਹੋਰ ਸਾਮਾਨ ਲੈ ਗਏ। ਘਟਨਾ ਤੋਂ 6 ਘੰਟਿਆਂ ਬਾਅਦ ਪੁਲਸ ਨੇ ਗੋਲ਼ੀਆਂ ਚਲਾਉਣ ਵਾਲੇ ਹਥਿਆਰਬੰਦ 7 ਵਿਅਕਤੀਆਂ ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਇਕ ਰਾਈਫਲ 12 ਬੋਰ ਅਤੇ ਹੋਰ ਸਾਮਾਨ ਬਰਾਮਦ ਕੀਤਾ।
ਇਹ ਵੀ ਪੜ੍ਹੋ : ਪੰਜਾਬ 'ਚ ਸ਼ਰਮਸਾਰ ਘਟਨਾ, ਪਿਓ ਡੇਢ ਸਾਲ ਤੋਂ ਧੀ ਦੀ ਰੋਲਦਾ ਰਿਹਾ ਪੱਤ, ਖੁੱਲ੍ਹੇ ਭੇਤ ਨੇ ਉਡਾਏ ਹੋਸ਼
ਪਿੰਡ ’ਚ ਗੋਲ਼ੀਆਂ ਚੱਲਣ ਤੋਂ ਬਾਅਦ ਦਹਿਸ਼ਤ ਦਾ ਮਾਹੌਲ
ਮਿਲੀ ਸੂਚਨਾ ਮੁਤਾਬਕ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ ਮੁਤਾਬਕ ਬਜ਼ੁਰਗ ਬਲਦੇਵ ਸਿੰਘ ਵਾਸੀ ਪਿੰਡ ਛੋਲੇ ਨੇ ਦੱਸਿਆ ਕਿ ਉਹ ਬੀਤੇ ਦਿਨ ਆਪਣੇ ਘਰ ’ਚ ਪੂਰੇ ਪਰਿਵਾਰ ਨਾਲ ਮੌਜੂਦ ਸਨ ਤਾਂ ਉਸੇ ਸਮੇਂ 10 ਤੋਂ ਜ਼ਿਆਦਾ ਹਥਿਆਰਬੰਦ ਲੋਕ ਉਨ੍ਹਾਂ ਦੇ ਘਰ ਆ ਧਮਕੇ। ਇਸ ਤੋਂ ਪਹਿਲਾਂ ਉਹ ਉਨ੍ਹਾਂ ਤੋਂ ਇਸ ਤਰ੍ਹਾਂ ਘਰ ’ਚ ਦਾਖ਼ਲ ਹੋਣ ਦਾ ਕਾਰਨ ਪੁੱਛਦੇ, ਉਨ੍ਹਾਂ ’ਚੋਂ 2 ਵਿਅਕਤੀਆਂ ਨੇ ਉਨ੍ਹਾਂ ਦੇ ਘਰ ਦੇ ਅੰਦਰ 5 ਤੋਂ 6 ਰੌਂਦ ਫਾਇਰ ਕਰ ਦਿੱਤੇ। ਗੋਲ਼ੀਆਂ ਦੀ ਆਵਾਜ਼ ਸੁਣ ਕੇ ਪੂਰੇ ਪਿੰਡ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਹਥਿਆਰਾਂ ਦੇ ਜ਼ੋਰ ’ਤੇ ਉਹ ਲੋਕ ਪੂਰੇ ਪਰਿਵਾਰ ਦੇ ਲੋਕਾਂ ਨੂੰ, ਜਿਸ ’ਚ ਔਰਤਾਂ ਅਤੇ ਉਸ ਦੇ ਬੱਚੇ ਵੀ ਸ਼ਾਮਲ ਸਨ, ਉਨ੍ਹਾਂ ਨੂੰ ਕਮਰੇ ’ਚ ਲਿਜਾ ਕੇ ਬੰਦੀ ਬਣਾ ਲਿਆ ਅਤੇ ਧਮਕਾਉਂਦੇ ਹੋਏ ਬਜ਼ੁਰਗ ਬਲਦੇਵ ਸਿੰਘ ਦੇ ਖਾਲੀ ਪੇਪਰਾਂ ’ਤੇ ਅੰਗੂਠੇ ਲਵਾ ਲਏ ਅਤੇ ਉਸੇ ਪੇਪਰ ’ਤੇ ਬਾਕੀ ਮੈਂਬਰਾਂ ਤੋਂ ਵੀ ਦਸਤਖ਼ਤ ਕਰਵਾ ਲਏ। ਹਥਿਆਰਬੰਦ ਹਮਲਾਵਰ ਅੱਧੇ ਘੰਟੇ ਤੋਂ ਵੱਧ ਸਮੇਂ ਤੱਕ ਘਰ ਦੇ ਅੰਦਰ ਘੁੰਮ ਕੇ ਪੂਰੇ ਸਾਮਾਨ ਦੀ ਤਲਾਸ਼ੀ ਲੈਂਦੇ ਰਹੇ। ਘਰ ਦੇ ਅੰਦਰ ਉਨ੍ਹਾਂ ਨੂੰ ਜੋ ਕੋਈ ਵੀ ਕਾਗਜ਼ ਮਿਲੇ, ਉਹ ਅਤੇ ਸਾਰੇ ਪਰਿਵਾਰਕ ਮੈਂਬਰਾਂ ਦੇ ਮੋਬਾਈਲਾਂ ਤੋਂ ਇਲਾਵਾ ਜਾਂਦੇ ਸਮੇਂ ਉਨ੍ਹਾਂ ਦਾ ਟਰੈਕਟਰ, ਹੱਲ ਵੀ ਆਪਣੇ ਨਾਲ ਲੈ ਗਏ।
ਪਿੰਡ ਦੇ ਲੋਕ ਉਨ੍ਹਾਂ ਦੀ ਮਦਦ ਲਈ ਅੱਗੇ ਨਾ ਆ ਸਕਣ। ਇਸ ਲਈ ਕੁਝ ਹਮਲਾਵਰ ਹਥਿਆਰਾਂ ਦੇ ਨਾਲ ਘਰ ਦੇ ਬਾਹਰ ਤਾਇਨਾਤ ਰਹੇ। ਹਮਲਾਵਰਾਂ ਦੇ ਜਾਣ ਤੋਂ ਬਾਅਦ ਪਿੰਡ ਵਾਸੀਆਂ ਨੇ ਸਥਾਨਕ ਪੁਲਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮੁਖੀ ਇੰਸਪੈਕਟਰ ਸੰਜੀਵ ਕਪੂਰ ਭਾਰੀ ਪੁਲਸ ਫੋਰਸ ਨਾਲ ਉਥੇ ਪੁੱਜੇ। ਡਰੇ-ਸਹਿਮੇ ਪਰਿਵਾਰ ਵਾਲਿਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਕੇਵਲ ਬਲਜੀਤ, ਹੈਰੀ ਅਤੇ ਬਿੱਲਾ ਨੂੰ ਹੀ ਦੇਖਿਆ ਹੈ। ਬਾਕੀ ਦੇ ਹਥਿਆਰਬੰਦ ਲੋਕਾਂ ਨੂੰ ਸਾਹਮਣੇ ਆਉਣ ’ਤੇ ਉਹ ਪਛਾਣ ਸਕਦੇ ਹਨ। ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਇਸ ਤਰ੍ਹਾਂ ਇਹ ਲੋਕ ਮਾਹੌਲ ਖ਼ਰਾਬ ਕਰਨਗੇ ਤਾਂ ਪਿੰਡ ਵਾਸੀ ਕਿੱਥੇ ਜਾਣਗੇ।
ਇਹ ਵੀ ਪੜ੍ਹੋ : ਪਿੰਡ 'ਚੋਂ ਲੰਘਣਾ ਹੈ ਤਾਂ ਲਿਆਓ ਜੀ 200 ਦੀ ਪਰਚੀ, ਅੱਗੋਂ ਪੁਲਸ ਨੇ ਪਾ 'ਤੀ ਕਾਰਵਾਈ
ਇੰਸਪੈਕਟਰ ਸੰਜੀਵ ਕਪੂਰ ਨੇ ਪੂਰੀ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਸਿਰਫ਼ 6 ਘੰਟਿਆਂ ’ਚ ਹੀ ਗੋਲ਼ੀਆਂ ਚਲਾਉਣ ਵਾਲੇ 7 ਤੋਂ 8 ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕਰ ਲਈ, ਜਿਸ ਦਾ ਖ਼ੁਲਾਸਾ ਉੱਚ ਅਧਿਕਾਰੀ ਆਉਂਦੇ ਦਿਨਾਂ ’ਚ ਪ੍ਰੈੱਸ ਕਾਨਫ਼ਰੰਸ ’ਚ ਕਰਨਗੇ। ਇੰਸਪੈਕਟਰ ਸੰਜੀਵ ਕਪੂਰ ਨੇ ਕਿਹਾ ਕਿ ਕਾਨੂੰਨ ਤੋਂ ਉੱਪਰ ਕੋਈ ਨਹੀਂ। ਜੋ ਵੀ ਕੋਈ ਕਾਨੂੰਨ ਦੀ ਉਲੰਘਣਾ ਕਰੇਗਾ, ਉਹ ਜਿੰਨੀ ਵੱਡੀ ਮਰਜ਼ੀ ਪਹੁੰਚ ਵਾਲਾ ਹੋਵੇ, ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਇਹ ਵੀ ਪੜ੍ਹੋ : Instagram ਦੇ ਪਿਆਰ ਨੇ ਉਜਾੜਿਆ ਘਰ, ਪ੍ਰੇਮੀ ਨਾਲ ਮਿਲ ਕੇ ਪਤਨੀ ਨੇ ਪਤੀ ਨੂੰ ਦਿੱਤੀ ਰੂਹ ਕੰਬਾਊ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e