ਨਸ਼ੇ ਦੀ ਲੋਰ ’ਚ ਵੱਡਾ ਕਾਂਡ ਕਰ ਗਿਆ ਨਸ਼ੇੜੀ, ਪੀ. ਆਰ. ਟੀ. ਸੀ. ਬਸ ਹੀ ਕਰ ਲਈ ਚੋਰੀ

Sunday, Jul 30, 2023 - 06:09 PM (IST)

ਨਸ਼ੇ ਦੀ ਲੋਰ ’ਚ ਵੱਡਾ ਕਾਂਡ ਕਰ ਗਿਆ ਨਸ਼ੇੜੀ, ਪੀ. ਆਰ. ਟੀ. ਸੀ. ਬਸ ਹੀ ਕਰ ਲਈ ਚੋਰੀ

ਪਟਿਆਲਾ (ਕੰਵਲਜੀਤ) : ਪਟਿਆਲਾ ਜ਼ਿਲ੍ਹੇ ਦੇ ਹਲਕਾ ਸਮਾਣਾ ’ਚ ਇਕ ਅਜੀਬੋ-ਗਰੀਬ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਇਕ ਨਸ਼ੇ ਦੀ ਹਾਲਤ ’ਚ ਚੋਰ ਪੀ. ਆਰ. ਟੀ. ਸੀ. ਬਸ ਚੋਰੀ ਕਰਕੇ ਲੈ ਗਿਆ। ਮਿਲੀ ਜਾਣਕਾਰੀ ਮੁਤਾਬਿਕ ਇਕ ਨਸ਼ੇੜੀ ਨੌਜਵਾਨ ਜਿਸਦਾ ਨਾਮ ਰਣਜੀਤ ਸਿੰਘ ਹੈ ਵੱਲੋਂ ਬੀਤੀ ਰਾਤ ਨਸ਼ੇ ਦੀ ਹਾਲਤ ’ਚ ਤਾਲਵੱਡੀ ਪਿੰਡ ’ਚ ਖੜ੍ਹੀ ਬਸ ਚੋਰੀ ਕਰ ਲਈ। ਨਸ਼ੇ ਦੀ ਹਾਲਤ ’ਚ ਉਸਨੇ ਬਸ ਚਲਾਈ ਅਤੇ 8 ਕਿਲੋਮੀਟਰ ਦੂਰ ਦੋਦੜਾ ਪਿੰਡ ਵਿਚ ਛੱਡ ਆਇਆ ਪਰ ਜਦੋਂ ਸਵੇਰੇ ਪਿੰਡ ਵਾਲਿਆਂ ਨੇ ਦੇਖਿਆ ਕਿ ਬਸ ਇਥੇ ਖੜ੍ਹੀ ਹੈ ਤਾਂ ਉਨ੍ਹਾਂ ਨੇ ਬਸ ਦੇ ਅੰਦਰ ਜਾ ਕੇ ਵੇਖਿਆ ਤਾਂ ਚੋਰੀ ਕਰਨ ਵਾਲਾ ਨਸ਼ੇੜੀ ਬੱਸ ਅੰਦਰ ਹੀ ਸੁੱਤਾ ਪਿਆ ਸੀ ਤਾਂ ਉਨ੍ਹਾਂ ਵੱਲੋਂ ਪੁਲਸ ਨੂੰ ਮੌਕੇ ’ਤੇ ਬੁਲਾਈਆ ਗਿਆ। 

ਇਹ ਵੀ ਪੜ੍ਹੋ : ਮੋਗਾ ਦੇ ਮਸ਼ਹੂਰ ਚੌਕ ’ਚ ਗੁੰਡਾਗਰਦੀ ਦਾ ਨੰਗਾ ਨਾਚ, ਸ਼ਰੇਆਮ ਸੜਕ ’ਚ ਧੂਹ-ਧੂਹ ਕੁੱਟੇ ਮੁੰਡੇ, ਵੀਡੀਓ ਵਾਇਰਲ

ਇਹ ਬੱਸ ਤਲਵੱਡੀ ਤੋਂ ਮਲਿਕ ਰੂਟ ’ਤੇ ਚੱਲਦੀ ਹੈ। ਇਹ ਬਸ ਪਟਿਆਲਾ ਦੀ ਹੈ ਜਿਸ ਨੂੰ ਡਰਾਈਵਰ ਪਿੰਡ ਤਲਵੱਡੀ ਵਿਚ ਜਾ ਕੇ ਖੜ੍ਹੀ ਕਰ ਦਿੰਦਾ ਹੈ, ਜਿੱਥੋਂ ਇਹ ਬੱਸ ਚੋਰੀ ਹੋਈ ਹੈ। ਗੱਲਬਾਤ ਦੌਰਾਨ ਨਸ਼ੇੜੀ ਚੋਰ ਨੌਜਵਾਨ ਨੇ ਦੱਸਿਆ ਕਿ ਉਸ ਨੇ ਨਸ਼ੇ ਦੀ ਹਾਲਤ ’ਚ ਸੀ, ਉਸ ਨੂੰ ਨਹੀਂ ਪਤਾ ਕਿ ਉਸ ਨੇ ਕਦੋਂ ਬਸ ਚੋਰੀ ਕੀਤੀ ਅਤੇ ਕਦੋਂ ਇਥੇ ਲੈ ਕੇ ਆਇਆ। ਨਸ਼ੇੜੀ ਨੇ ਕਿਹਾ ਕਿ ਉਸ ਦੇ ਨਾਲ ਕੁਝ ਸਾਥੀ ਵੀ ਸਨ। ਦੂਜੇ ਪਾਸੇ ਪੁਲਸ ਅਧਿਕਾਰੀਆਂ ਨੇ ਕਿਹਾ ਕਿ ਚੋਰ ਨੂੰ ਫੜ ਲਿਆ ਗਿਆ ਹੈ ਅਤੇ ਬਸ ਵੀ ਬਰਾਮਦ ਹੋ ਗਈ ਹੈ। ਉਕਤ ਨੌਜਵਾਨ ਨਸ਼ਾ ਕਰਨ ਦਾ ਆਦੀ ਹੈ, ਇਸਨੇ ਨਸ਼ੇ ਵਿਚ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। 

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਪਿੰਡ ’ਚ ਵਾਪਰਿਆ ਵੱਡਾ ਹਾਦਸਾ, ਮਚ ਗਿਆ ਚੀਕ-ਚਿਹਾੜਾ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਲਿੱਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News