ਸਾਬਕਾ ਮੁਲਾਜ਼ਮਾਂ ਵੱਲੋਂ ਸੂਬਾ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ
Wednesday, Feb 07, 2018 - 04:36 AM (IST)
ਅਜਨਾਲਾ, (ਜ. ਬ.)- ਅੱਜ ਇਥੇ ਪੰਜਾਬ ਸਟੇਟ ਪੈਨਸ਼ਨਰਜ਼ ਤੇ ਸੀਨੀਅਰ ਸਿਟੀਜ਼ਨ ਵੈੱਲਫੇਅਰ ਐਸੋਸੀਏਸ਼ਨ ਤਹਿਸੀਲ ਅਜਨਾਲਾ ਦੇ ਪ੍ਰਧਾਨ ਪ੍ਰਿੰ. ਵਾਸਦੇਵ ਸ਼ਰਮਾ ਦੀ ਅਗਵਾਈ 'ਚ ਪੈਨਸ਼ਨਰਾਂ ਨੇ ਕੈਪਟਨ ਸਰਕਾਰ ਵੱਲੋਂ ਅਪਣਾਈਆਂ ਜਾ ਰਹੀਆਂ ਪੈਨਸ਼ਨਰਜ਼ ਤੇ ਮੁਲਾਜ਼ਮ ਮਾਰੂ ਨੀਤੀਆਂ ਵਿਰੁੱਧ ਰੋਸ ਦਾ ਪ੍ਰਗਟਾਵਾ ਕਰਨ ਲਈ ਮਾਰਚ ਤੇ ਮੁਜ਼ਾਹਰਾ ਕੀਤਾ। ਮੁਜ਼ਾਹਰਾਕਾਰੀਆਂ ਦਾ ਦੋਸ਼ ਸੀ ਕਿ ਕੈਪਟਨ ਸਰਕਾਰ ਜਨਵਰੀ 2017 ਤੇ ਜੁਲਾਈ 2017 ਦੀਆਂ ਡੀ. ਏ. ਦੀਆਂ ਕਿਸ਼ਤਾਂ ਨਾ ਦੇਣ ਤੋਂ ਇਲਾਵਾ ਖਾਲੀ ਖਜ਼ਾਨੇ ਦਾ ਰੌਲਾ ਪਾਉਂਦੀ ਹੋਈ ਮੈਡੀਕਲ ਭੱਤਾ 2 ਹਜ਼ਾਰ ਰੁਪਏ ਦੇਣ ਤੋਂ ਮੁਨਕਰ ਹੋਣ, 80 ਸਾਲ ਤੋਂ ਵੱਧ ਉਮਰ ਦੇ ਸੇਵਾਮੁਕਤ ਮੁਲਾਜ਼ਮਾਂ ਨੂੰ 100 ਫੀਸਦੀ ਪੈਨਸ਼ਨ ਦਾ ਵਾਧਾ ਕਰਨ ਤੋਂ ਟਾਲਾ ਵੱਟਣ, 6ਵਾਂ ਪੇ-ਕਮਿਸ਼ਨ ਲਾਗੂ ਕਰਨ ਤੋਂ ਮੁਨਕਰ ਹੋਣ ਆਦਿ ਮੰਗਾਂ ਪ੍ਰਤੀ ਬੇਰੁਖੀ ਅਪਣਾ ਰਹੀ ਹੈ। ਆਗੂਆਂ ਨੇ ਐਲਾਨ ਕੀਤਾ ਕਿ ਕੈਪਟਨ ਸਰਕਾਰ ਦੀ ਇਸ ਬੇਰੁਖੀ ਵਿਰੁੱਧ 9 ਫਰਵਰੀ ਨੂੰ ਲੁਧਿਆਣਾ ਵਿਖੇ ਸੂਬਾ ਪੱਧਰੀ ਰੋਸ ਮੁਜ਼ਾਹਰਾ ਕਰ ਕੇ ਸਰਕਾਰ ਦੀਆਂ ਚੂਲਾਂ ਹਿਲਾਈਆਂ ਜਾਣਗੀਆਂ।
ਇਸ ਮੌਕੇ ਤਹਿਸੀਲ ਚੇਅਰਮੈਨ ਰਿਟਾ. ਪੀ. ਸੀ. ਐੱਸ. ਅਜੀਤ ਸਿੰਘ ਗਿੱਲ, ਬੀ. ਈ. ਈ. ਓ. ਕੁਲਦੀਪ ਨਾਥ ਸ਼ਰਮਾ, ਮਾ. ਪ੍ਰਸ਼ੋਤਮ ਲਾਲ ਸ਼ਰਮਾ, ਪੂਰਨ ਸਿੰਘ ਥੋਬਾ, ਜਗਦੀਸ਼ ਕੁਮਾਰ, ਪਟਵਾਰੀ ਵਿਜੇ ਸਲਵਾਨ, ਧਿਆਨ ਸਿੰਘ, ਡਾ. ਕ੍ਰਿਪਾਲ ਸਿੰਘ ਬਾਠ, ਕਸ਼ਮੀਰ ਸਿੰਘ ਨਿੱਝਰ, ਚਰਨਜੀਤ ਲਾਲ, ਪ੍ਰੇਮ ਚੰਦ, ਖਰੈਤੀ ਲਾਲ, ਬਲਵਿੰਦਰ ਸਿੰਘ ਕਾਨੂੰਨਗੋ, ਚਮਨ ਲਾਲ, ਗੁਰਦਿਆਲ ਸਿੰਘ, ਕਰਨੈਲ ਸਿੰਘ, ਰਕੇਸ਼ ਕੁਮਾਰ, ਗਿਆਨ ਮਸੀਹ, ਇਕਬਾਲ ਸਿੰਘ, ਨਿਰੰਜਣ ਸਿੰਘ ਔਲਖ, ਇੰਸਪੈਕਟਰ ਜਗੀਰ ਸਿੰਘ, ਜਗਦੀਸ਼ ਸਿੰਘ, ਜਗਬੀਰ ਸਿੰਘ, ਸ਼੍ਰੀਮਤੀ ਲੀਲਾ ਦੇਵੀ, ਪੂਰਨ ਸਿੰਘ ਮਾਕੋਵਾਲ, ਇਮੈਨੂਅਲ ਗਿੱਲ, ਚੰਨਣ ਸਿੰਘ, ਸੰਤੋਖ ਸਿੰਘ, ਡਾ. ਦੇਸਰਾਜ, ਬੀਬੀ ਬਚਨੋ, ਦਿਆਲ ਸਿੰਘ ਆਦਿ ਹਾਜ਼ਰ ਸਨ।
