SDM ਦੇ ਵਿਵਾਦ ਵਾਲੇ ਆਦੇਸ਼ ’ਤੇ ''ਜਾਗੋ'' ਦਾ ਵਿਰੋਧ ਲਿਆਇਆ ਰੰਗ, ਆਦੇਸ਼ ਵਾਪਸ ਹੋਣ ’ਤੇ ਪ੍ਰਗਟਾਈ ਸੰਤੁਸ਼ਟੀ

Tuesday, Jul 13, 2021 - 08:38 PM (IST)

SDM ਦੇ ਵਿਵਾਦ ਵਾਲੇ ਆਦੇਸ਼ ’ਤੇ ''ਜਾਗੋ'' ਦਾ ਵਿਰੋਧ ਲਿਆਇਆ ਰੰਗ, ਆਦੇਸ਼ ਵਾਪਸ ਹੋਣ ’ਤੇ ਪ੍ਰਗਟਾਈ ਸੰਤੁਸ਼ਟੀ

ਨਵੀਂ ਦਿੱਲੀ,ਜਲੰਧਰ(ਚਾਵਲਾ)- ਐੱਸ. ਡੀ. ਐੱਮ. ਬਸੰਤ ਵਿਹਾਰ ਵਲੋਂ ਦੱਖਣੀ ਦਿੱਲੀ ਦੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਚਿਤਾਵਨੀ ਦੇਣ ਦੇ ਮਾਮਲੇ ਨੂੰ ਜਾਗੋ ਪਾਰਟੀ ਨੇ ਦਿੱਲੀ ਸਰਕਾਰ ਦੀ ਗੰਭੀਰ ਗੈਰ-ਪੇਸ਼ੇਵਰ ਪ੍ਰਬੰਧਕੀ ਚੂਕ ਕਰਾਰ ਦਿੱਤਾ ਹੈ। ਜਾਗੋ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਐੱਸ. ਡੀ. ਐੱਮ. ਵੱਲੋਂ 12 ਜੁਲਾਈ ਨੂੰ ਜਾਰੀ ਕੀਤੇ ਗਏ ਆਦੇਸ਼ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਐੱਸ. ਡੀ. ਐੱਮ. ਅੰਕੁਰ ਪ੍ਰਕਾਸ਼ ਮੇਸ਼ਰਾਮ ਨੇ ਦਿੱਲੀ ਡਿਜਾਸਟਰ ਮੈਨੇਜਮੈਂਟ ਅਥਾਰਿਟੀ ਦੀ ਕੋਰੋਨਾ ਗਾਈਡ ਲਾਈਨਸ ਦੇ ਹਵਾਲੇ ਨਾਲ ਗੁਰਦੁਆਰਾ ਪ੍ਰਬੰਧਕਾਂ ਨੂੰ ਆਦੇਸ਼ ਦਿੱਤਾ ਸੀ ਕਿ ਜੇਕਰ ਗੁਰਦੁਆਰਾ ਸਾਹਿਬ ’ਚ ਸ਼ਰਧਾਲੂਆਂ ਦਾ ਪ੍ਰਵੇਸ਼ ਹੋਇਆ ਤਾਂ ਉਨ੍ਹਾਂ ਦੇ ਖ਼ਿਲਾਫ਼ ਅਪਰਾਧਿਕ ਕਾਰਵਾਈ ਨਾਲ ਗੁਰਦੁਆਰਾ ਸਾਹਿਬ ਨੂੰ ਸੀਲ ਕਰ ਦਿੱਤਾ ਜਾਵੇਗਾ। 

ਇਹ ਵੀ ਪੜ੍ਹੋ : ਕੈਨੇਡਾ ਰਹਿੰਦੀ ਬੇਅੰਤ ਕੌਰ ਦਾ ਪਰਿਵਾਰ ਆਇਆ ਸਾਹਮਣੇ, ਕੀਤੇ ਵੱਡੇ ਖ਼ੁਲਾਸੇ
ਜੀ. ਕੇ. ਨੇ ਕਿਹਾ ਕਿ ਐੱਸ. ਡੀ. ਐੱਮ. ਦਾ ਆਦੇਸ਼ ਮਨਮਾਨਾ ਅਤੇ ਇਕਪਾਸੜ ਸੀ, ਕਿਉਂਕਿ ਇਸ ਵਿਚ ਹੋਰ ਧਾਰਮਿਕ ਸਥਾਨਾਂ ਨੂੰ ਚਿਤਾਵਨੀ ਦੇਣ ਦਾ ਹਵਾਲਾ ਨਹੀਂ ਸੀ, ਇਸ ਲਈ ਮੈਂ ਸਵੇਰੇ ਕੀਤੇ ਆਪਣੇ ਫੇਸਬੁੱਕ ਲਾਈਵ ਵਿਚ ਸਾਫ਼ ਕਿਹਾ ਸੀ ਕਿ ਪ੍ਰਸ਼ਾਸਨ ਨੂੰ ਕੋਰੋਨਾ ਕਾਲ ਦੇ ਦੌਰਾਨ ਗੁਰਦੁਆਰਿਆਂ ਵੱਲੋਂ ਹੋਈ ਸੇਵਾ ਨੂੰ ਦਰਕਿਨਾਰ ਕਰ ਕੇ ਧਮਕੀ ਦੀ ਰਾਹ ’ਤੇ ਨਹੀਂ ਚੱਲਣਾ ਚਾਹੀਦਾ ਸੀ। ਮੈਂ ਆਪਣੀ ਟੀਮ ਨੂੰ ਵੀ ਐੱਸ. ਡੀ. ਐੱਮ. ਨਾਲ ਮਿਲਣ ਨੂੰ ਭੇਜਿਆ ਸੀ ਤਾਂ ਜੋ ਆਦੇਸ਼ ਵਾਪਸ ਹੋ ਸਕੇ, ਨਾਲ ਹੀ ਸਰਕਾਰ ਨੂੰ ਸਾਫ਼ ਚਿਤਾਵਨੀ ਦਿੱਤੀ ਸੀ ਕਿ ਜੇਕਰ ਸਰਕਾਰ ਨੇ ਆਦੇਸ਼ ਵਾਪਸ ਨਹੀਂ ਲਿਆ ਤਾਂ ਅਸੀਂ ਕੋਰਟ ਜਾਵਾਂਗੇ, ਇਸ ਤੁਗ਼ਲਕੀ ਫ਼ਰਮਾਨ ਨੂੰ ਰੱਦ ਕਰਵਾਉਣ ਲਈ।

ਇਹ ਵੀ ਪੜ੍ਹੋ : ਸਿੱਧੂ ਦਾ ਟਵੀਟ, ਵਿਰੋਧੀ ਧਿਰ ਨੇ ਪੰਜਾਬ ਲਈ ਮੇਰੀ ਸੋਚ ਨੂੰ ਹਮੇਸ਼ਾ ਮਾਨਤਾ ਦਿੱਤੀ , ਸਾਂਝੀ ਕੀਤੀ ਮਾਨ ਦੀ ਵੀਡੀਓ
ਪਰ ਸ਼ਾਮ ਹੁੰਦੇ-ਹੁੰਦੇ ਐੱਸ. ਡੀ. ਐੱਮ. ਨੇ ਆਪਣਾ ਆਦੇਸ਼ ਵਾਪਸ ਲੈ ਲਿਆ। ਜੀ. ਕੇ. ਨੇ ਅਫ਼ਸੋਸ ਪ੍ਰਗਟਾਇਆ ਕਿ ਕੋਰੋਨਾ ਦੇ ਸਮੇਂ ਗੁਰਦੁਆਰਿਆਂ ਵਿਚ ਜੀਵਨ ਮਿਲਦਾ ਸੀ ਪਰ ਅੱਜ ਕੁੱਝ ਫ਼ਿਰਕੂ ਸੋਚ ਵਾਲੇ ਅਹਿਸਾਨ ਫ਼ਰਾਮੋਸ਼ ਅਧਿਕਾਰੀ ਇਨ੍ਹਾਂ ਗੁਰਦੁਆਰਿਆਂ ਦੀ ਹੀ ਤਾਲਾਬੰਦੀ ਕਰਨ ਦੀ ਧਮਕੀ ਦੇ ਰਹੇ ਹਨ। ਇਸ ਟਕਰਾਅ ਤੋਂ ਸਰਕਾਰ ਨੂੰ ਬਚਨਾ ਚਾਹੀਦਾ ਸੀ। ਪਰ ਆਦੇਸ਼ ਵਾਪਸ ਹੋਣ ’ਤੇ ਹੁਣ ਅਸੀਂ ਸੰਤੁਸ਼ਟ ਹਾਂ।


author

Bharat Thapa

Content Editor

Related News