ਬਰੇਲੀ ਦੇ ਮੌਲਵੀਆਂ ਵਿਰੁੱਧ ਕੀਤਾ ਮੁਜ਼ਾਹਰਾ

Thursday, Jul 19, 2018 - 01:25 AM (IST)

ਬਰੇਲੀ ਦੇ ਮੌਲਵੀਆਂ ਵਿਰੁੱਧ ਕੀਤਾ ਮੁਜ਼ਾਹਰਾ

ਹੁਸ਼ਿਆਰਪੁਰ, (ਘੁੰਮਣ)- ਇੰਟਕ ਵਰਕਰਾਂ ਨੇ ਅੱਜ ਬਰੇਲੀ ’ਚ ਮੌਲਵੀਆਂ ਦੁਆਰਾ ਆਲਾ ਹਜ਼ਰਤ ਖਾਨ ਦੀ ਸਾਬਕਾ ਨੂੰਹ ਨਿਦਾ ਖਾਨ ਨੂੰ ਇਸਲਾਮ ’ਚੋਂ ਖਾਰਜ ਕਰਨ ਦੇ ਫ਼ਤਵੇ ਦੇ ਵਿਰੋਧ ’ਚ ਮੌਲਵੀਆਂ ਖਿਲਾਫ ਮੁਜ਼ਾਹਰਾ ਕਰਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਇੰਟਕ ਦੋਆਬਾ ਜੋਨ ਦੇ ਪ੍ਰਧਾਨ ਕਰਮਬੀਰ ਬਾਲੀ ਨੇ ਕਿਹਾ ਕਿ ਭਾਰਤ ਇਕ ਧਰਮ ਨਿਰਪੱਖ ਦੇਸ਼ ਹੈ। ਕਿਸੇ ਨੂੰ ਵੀ ਦੇਸ਼ ਦੇ ਸੰਵਿਧਾਨ ’ਚ ਸਮਾਨਤਰ ਫ਼ਤਵੇ ਜਾਰੀ ਕਰਨ ਦਾ ਕੋਈ ਅਧਿਕਾਰ ਨਹੀਂ। ਉਨ੍ਹਾਂ ਨੇ ਕਿਹਾ ਕਿ ਹਲਾਲਾ ਇਕ ਅਜਿਹਾ ਕਾਨੂੰਨ ਹੈ ਕਿ ਜਿਸ ਨਾਲ ਨਿਦਾ ਖਾਨ ਵਰਗੀਆਂ ਮਹਿਲਾਵਾਂ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਹੈ। 
ਇਸ ਮੌਕੇ ਬਲਬੀਰ ਸਿੰਘ, ਨਿਰਮਲ ਸਿੰਘ, ਰਤਨ ਸਿੰਘ, ਉਤਮ ਸਿੰਘ, ਵਿਪਨ ਕੁਮਾਰ, ਪ੍ਰਦੀਪ ਕੁਮਾਰ, ਬਲਵਿੰਦਰ ਕੁਮਾਰ, ਕਰਤਾਰ ਸਿੰਘ ਆਦਿ ਹਾਜ਼ਰ ਸਨ।
 


Related News