ਬੇਰੁਜ਼ਗਾਰ ਡੀ. ਪੀ. ਆਈ. ਯੂਨੀਅਨ ਦੇ ਮੈਂਬਰ ਟੈਂਕੀ ਤੇ ਚੜ੍ਹੇ, ਸਰਕਾਰ ਖ਼ਿਲਾਫ਼ ਕੀਤਾ ਪ੍ਰਦਰਸ਼ਨ
Tuesday, Sep 15, 2020 - 02:57 PM (IST)

ਪਟਿਆਲਾ (ਪਰਮੀਤ) : ਜਿੱਥੇ ਪੂਰੇ ਪੰਜਾਬ 'ਚ ਕਿਸਾਨਾਂ ਵੱਲੋਂ ਆਪਣੇ ਹੱਕਾਂ ਲਈ ਪ੍ਰਦਰਸ਼ਨ ਕੀਤੇ ਜਾ ਰਹੇ ਹਨ, ਉੱਥੇ ਹੀ ਬੇਰੁਜ਼ਗਾਰ ਡੀ. ਪੀ. ਈ. ਯੂਨੀਅਨ (ਪੀ. ਟੀ. ਅਧਿਆਪਕ) ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਯੂਨੀਅਨ ਦਾ ਕਹਿਣਾ ਹੈ ਕਿ ਉਹ ਸਰਕਾਰ ਦੇ ਨਿੱਤ ਨਵੇਂ ਲਾਰਿਆਂ ਤੋਂ ਅੱਕ ਗਏ ਹਨ, ਜਿਸ ਤੋਂ ਬਾਅਦ ਉਨ੍ਹਾਂ ਨੇ ਸੂਬਾ ਸਰਕਾਰ ਖ਼ਿਲਾਫ਼ ਸੰਘਰਸ਼ ਅਖਤਿਆਰ ਕੀਤਾ ਹੈ।
ਇਸ ਦੇ ਤਹਿਤ ਯੂਨੀਅਨ ਦੇ ਮੈਂਬਰ ਤ੍ਰਿਪੜੀ ਨੇੜੇ ਪਾਣੀ ਦੀ ਟੈਂਕੀ 'ਤੇ ਚੜ੍ਹ ਗਏ ਹਨ ਅਤੇ ਸਰਕਾਰ ਖ਼ਿਲਾਫ਼ ਮੰਗਾਂ ਮੰਨਣ ਲਈ ਪ੍ਰਦਰਸ਼ਨ ਕਰ ਰਹੇ ਹਨ। ਉੱਥੇ ਹੀ ਹੇਠਾਂ ਉਨ੍ਹਾਂ ਦੇ ਸਾਥੀ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰ ਰਹੇ ਹਨ।