ਅਾਜ਼ਾਦੀ ਦਿਹਾੜੇ ਮੌਕੇ ਕਾਲੀਆਂ ਝੰਡੀਆਂ ਲੈ ਕੇ ਕੀਤਾ ਪ੍ਰਦਰਸ਼ਨ

Thursday, Aug 16, 2018 - 11:55 PM (IST)

ਅਾਜ਼ਾਦੀ ਦਿਹਾੜੇ ਮੌਕੇ ਕਾਲੀਆਂ ਝੰਡੀਆਂ ਲੈ ਕੇ ਕੀਤਾ ਪ੍ਰਦਰਸ਼ਨ

ਰੂਪਨਗਰ, (ਵਿਜੇ)-ਡਵੀਜ਼ਨ ਰੂਪਨਗਰ ਦੀਆਂ ਵੱਖ-ਵੱਖ ਰੇਂਜਾਂ ’ਚ ਕੰਮ ਕਰਦੇ ਜੰਗਲਾਤ ਵਰਕਰਾਂ ਨੂੰ ਤਨਖਾਹਾਂ ਦੀ ਅਦਾਇਗੀ ਨਾ ਹੋਣ ਕਾਰਨ ਅਾਜ਼ਾਦੀ ਦਿਹਾੜੇ ਮੌਕੇ ਆਲ ਇੰਡੀਆ ਮਜ਼ਦੂਰ ਦਲ ਦੀ ਅਗਵਾਈ ’ਚ ਇਥੇ ਕਾਲੀਆਂ ਝੰਡੀਆਂ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।  ਆਲ ਇੰਡੀਆ ਮਜ਼ਦੂਰ ਦਲ ਦੇ ਪ੍ਰਧਾਨ ਗੁਰਦੀਪ ਸਿੰਘ,  ਉਪ ਪ੍ਰਧਾਨ ਮੇਵਾ ਸਿੰਘ, ਸ਼ੇਰ ਸਿੰਘ ਤੇ ਹੋਰਨਾਂ ਨੇ ਕਿਹਾ ਕਿ ਡਵੀਜ਼ਨ ਰੂਪਨਗਰ ਦੀਆਂ ਵੱਖ-ਵੱਖ ਰੇਂਜਾਂ ’ਚ ਕੰਮ ਕਰਦੇ ਵਰਕਰਾਂ ਨੂੰ ਅਪ੍ਰੈਲ 2017 ਤੋਂ ਹੁਣ ਤੱਕ ਤਨਖਾਹਾਂ ਦੀ ਅਦਾਇਗੀ ਨਹੀਂ ਹੋਈ, ਜਿਸ ਕਾਰਨ ਵਰਕਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਹੋਈ ਮੀਟਿੰਗ ’ਚ ਅਦਾਇਗੀ ਜਲਦ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਪਰ ਕੋਈ ਕਾਰਵਾਈ ਨਹੀਂ ਹੋਈ ਜਿਸ ਕਾਰਨ ਉਨ੍ਹਾਂ ਨੂੰ ਰੋਸ ਪ੍ਰਦਰਸ਼ਨ ਲਈ ਮਜਬੂਰ ਹੋਣਾ ਪਿਆ। ਇਸ ਦੌਰਾਨ ਡੀ.ਐੱਸ.ਪੀ. ਸ੍ਰੀ ਅਨੰਦਪੁਰ ਸਾਹਿਬ ਰਮਿੰਦਰ ਸਿੰਘ ਕਾਹਲੋਂ, ਐੱਸ.ਐੱਚ.ਓ. ਸੰਨੀ ਖੰਨਾ ਵੀ ਮੌਜੂਦ ਸਨ। ਅਮਿਤ ਚੌਹਾਨ ਨੇ ਵਰਕਰਾਂ ਨੂੰ ਭਰੋਸਾ ਦਿੱਤਾ ਕਿ ਉਹ 16 ਅਗਸਤ ਨੂੰ ਚੰਡੀਗਡ਼੍ਹ ਜਾ ਕੇ ਸਾਰੇ ਜ਼ਰੂਰੀ ਦਸਤਾਵੇਜ਼ਾਂ ਆਦਿ ਬਾਰੇ ਕਾਰਵਾਈ ਅਮਲ ’ਚ ਲਿਆਉਣਗੇ ਅਤੇ ਮਨਜ਼ੂਰੀ ਉਪਰੰਤ ਵਰਕਰਾਂ ਦੀ ਅਦਾਇਗੀ ਕਰ ਦਿੱਤੀ ਜਾਵੇਗੀ।


Related News