ਸਿੱਖ ਸੰਗਠਨਾਂ ਵੱਲੋਂ ਗੁਰਦੁਆਰਾ ਸਾਹਿਬ ਕੋਲ ਬਣਾਈ ਮੱਛੀ ਮੰਡੀ ਦਾ ਵਿਰੋਧ
Monday, Oct 23, 2017 - 07:04 AM (IST)
ਫਿਰੋਜ਼ਪੁਰ (ਕੁਮਾਰ) - ਸਿੱਖ ਸਟੂਡੈਂਟ ਫੈੱਡਰੇਸ਼ਨ ਮਹਿਤਾ ਅਤੇ ਸ੍ਰੀ ਗੁਰੂ ਗੰ੍ਰਥ ਸਾਹਿਬ ਸਤਿਕਾਰ ਕਮੇਟੀ ਨੇ ਕੁੰਡੇ ਰੋਡ 'ਤੇ ਸਥਿਤ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਠੇਕੇਦਾਰਾਂ ਵੱਲੋਂ ਮੱਛੀ ਮੰਡੀ ਖੋਲ੍ਹਣ ਦਾ ਸਖਤ ਸ਼ਬਦਾਂ ਵਿਚ ਵਿਰੋਧ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਫੈੱਡਰੇਸ਼ਨ ਦੇ ਰਾਸ਼ਟਰੀ ਸੀਨੀਅਰ ਉਪ ਪ੍ਰਧਾਨ ਭਾਈ ਜਸਪਾਲ ਸਿੰਘ ਅਤੇ ਸਤਿਕਾਰ ਕਮੇਟੀ ਦੇ ਭਾਈ ਲਖਵੀਰ ਸਿੰਘ ਮਹਾਲਮ ਆਦਿ ਨੇ ਦੱਸਿਆ ਕਿ ਇਸ ਇਲਾਕੇ ਦਾ ਦੌਰਾ ਕਰਨ 'ਤੇ ਦੇਖਿਆ ਗਿਆ ਹੈ ਕਿ ਗੋਦਾਮਾਂ ਵਿਚ ਪਈਆਂ ਮੱਛੀਆਂ ਦੀ ਬਦਬੂ ਦੂਰ-ਦੂਰ ਤੱਕ ਜਾ ਰਹੀ ਹੈ, ਜਿਸ ਕਾਰਨ ਸ੍ਰੀ ਗੁਰਦੁਆਰਾ ਸਾਹਿਬ ਦੀ ਪਵਿੱਤਰਤਾ ਭੰਗ ਹੋ ਰਹੀ ਹੈ। ਭਾਈ ਜਸਪਾਲ ਸਿੰਘ, ਭਾਈ ਲਖਵੀਰ ਸਿੰਘ ਮਹਾਲਮ, ਉਡੀਕ ਸਿੰਘ ਕੁੰਡੇ, ਹਰਜਿੰਦਰ ਸਿੰਘ, ਭਗਵਾਨ ਸਿੰਘ ਦੜਿਆਲਾ ਅਤੇ ਅਤੇ ਸੁਖਦੇਵ ਸਿੰਘ ਲਾਡਾ ਆਦਿ ਨੇ ਦੱਸਿਆ ਕਿ ਠੇਕੇਦਾਰਾਂ ਨੂੰ 48 ਘੰਟਿਆਂ ਦੇ ਅੰਦਰ-ਅੰਦਰ ਇੱਥੋਂ ਮੱਛੀ ਮੰਡੀ ਸ਼ਿਫਟ ਕਰਨ ਦਾ ਅਲਟੀਮੇਟਮ ਦਿੱਤਾ ਗਿਆ ਹੈ ਅਤੇ ਜੇਕਰ 48 ਘੰਟਿਆਂ ਦੇ ਅੰਦਰ ਇੱਥੋਂ ਮੱਛੀ ਮੰਡੀ ਨਹੀਂ ਹਟਾਈ ਗਈ ਤਾਂ ਸਿੱਖ ਸੰਗਠਨ ਸੰਘਰਸ਼ ਦਾ ਰਸਤਾ ਅਖਤਿਆਰ ਕਰਨ ਲਈ ਮਜਬੂਰ ਹੋਣਗੇ।
