ਇੱਕ ''ਤੇ ਮਾਮਲਾ ਰੱਦ ਕਰਾਉਣ ਲਈ ਧਰਨਾ ਲਾਉਣ ਆਏ ''ਆਪ'' ਦੇ 15 ਆਗੂਆਂ ''ਤੇ ਮਾਮਲਾ ਦਰਜ
Wednesday, May 05, 2021 - 10:59 AM (IST)
ਮਖੂ (ਅਕਾਲੀਆਂਵਾਲਾ) - ਆਮ ਆਦਮੀ ਪਾਰਟੀ ਯੂਥ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਗੋਰਾ ਕੀਮੇਂ ਵਾਲਾ 'ਤੇ ਮਖੂ ਦੀ ਪੁਲਸ ਵੱਲੋਂ ਦਰਜ ਕੀਤੇ ਗਏ ਨਾਜਾਇਜ਼ ਮਾਮਲਿਆਂ ਨੂੰ ਰੱਦ ਕਰਵਾਉਣ ਲਈ, ਜੋ ਨਰੇਸ਼ ਕਟਾਰੀਆ ਜ਼ਿਲ੍ਹਾ ਪ੍ਰਧਾਨ ‘ਆਪ’ ਦੀ ਰਹਿਨੁਮਾਈ ਹੇਠ ਸੀਨੀਅਰ ਆਗੂਆਂ ਨੇ ਧਰਨਾ ਲਾਇਆ ਸੀ। ਉਨ੍ਹਾਂ ਨੇ ਬਠਿੰਡਾ-ਅੰਮ੍ਰਿਤਸਰ ਰੋਡ ਨੂੰ ਜਾਮ ਕੀਤਾ ਸੀ। ਇਸ ਸਬੰਧ ਵਿੱਚ ਥਾਣਾ ਮਖੂ ਦੀ ਪੁਲਸ ਨੇ ‘ਆਪ’ ਦੇ ਕਈ ਆਗੂਆਂ 'ਤੇ ਮਾਮਲਾ ਦਰਜ ਕਰ ਦਿੱਤਾ। ਲੋਕਾਂ ਵਿੱਚ ਚਰਚਾ ਚੱਲ ਰਹੀ ਹੈ ਕਿ ਇੱਕ ਮਾਮਲਾ ਰੱਦ ਕਰਵਾਉਣ ਲਈ ਧਰਨਾ ਲਗਾਉਣ ਵਾਲੇ ਆਗੂ ਜਿਨ੍ਹਾਂ ਦੀ ਗਿਣਤੀ 15 ਹੈ, ਮਾਮਲਾ ਦਰਜ ਕਰਵਾ ਬੈਠੇ ਹਨ।
ਪੜ੍ਹੋ ਇਹ ਵੀ ਖਬਰ - ਮੋਗਾ : ASI ਨੇ ਸਰਕਾਰੀ ਰਿਵਾਲਵਰ ਨਾਲ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ, ਸੁਸਾਇਡ ਨੋਟ ’ਚ ਕੀਤਾ ਵੱਡਾ ਖ਼ੁਲਾਸਾ
ਮਿਲੀ ਜਾਣਕਾਰੀ ਮੁਤਾਬਕ ਇੰਸਪੈਕਟਰ ਜਸਵਿੰਦਰ ਸਿੰਘ ਸਮੇਤ ਪੁਲਸ ਪਾਰਟੀ ਪੁਲ ਸੇਮ ਨਾਲਾ ਮੱਖੂ ਹਰੀ ਕੇ ਰੋਡ ’ਤੇ ਮੌਜੂਦ ਸਨ। ਇਥੇ ‘ਆਪ’ ਦੇ ਪ੍ਰਧਾਨ ਨਰੇਸ਼ ਕਟਾਰੀਆ ਵਗੈਰਾ ਵੱਲੋਂ ਸੇਮ ਨਾਲਾ ਪੁਲ ਮੁੱਖੂ 'ਤੇ ਦਰੀਆਂ ਵਿਛਾ, ਟੈਟ ਲਗਾ ਕੇ ਧਰਨਾ ਲਗਾਇਆ ਹੈ, ਜਿਸ ਕਾਰਨ ਨੈਸ਼ਨਲ ਹਾਈਵੇ 'ਤੇ ਜਾਣ ਵਾਲੀ ਟ੍ਰੈਫਿਕ ਰੋਕਿਆ 'ਤੇ ਆਵਾਜਾਈ ਵਿੱਚ ਵਿਘਨ ਪਿਆ। ਇਨ੍ਹਾਂ ਨੇ ਪਹਿਲਾਂ ਥਾਣਾ ਮੱਖੂ ਦੇ ਸਾਹਮਣੇ ਵੀ ਧਰਨਾ ਲਗਾਇਆ ਸੀ ਅਤੇ ਉਥੋਂ ਆ ਕੇ ਇਨ੍ਹਾਂ ਨੇ ਇੱਥੇ ਧਰਨਾ ਲਗਾ ਦਿੱਤਾ।
ਪੜ੍ਹੋ ਇਹ ਵੀ ਖਬਰ - ਵਿਆਹ ਕਰਵਾ ਕੇ ਕੈਨੇਡਾ ਗਏ ਨੌਜਵਾਨ ਦੀ ਹਾਦਸੇ ’ਚ ਮੌਤ, ਗਰਭਵਤੀ ਪਤਨੀ ਦਾ ਰੋ-ਰੋ ਹੋਇਆ ਬੁਰਾ ਹਾਲ
ਇੰਸਪੈਕਟਰ ਜਸਵਿੰਦਰ ਸਿੰਘ ਨੇ ਸਪੀਕਰ ਰਾਹੀਂ ਅਨਾਸਊਂਮੈਂਟ ਕਰਕੇ ਕੋਵਿਡ-19 ਸੰਬੰਧੀ ਸਰਕਾਰ ਦੀਆਂ ਹਦਾਇਤਾਂ ਬਾਰੇ ਵਿਸਥਾਰ ਪੂਰਵਕ ਦੱਸਿਆ ਤੇ ਨੈਸ਼ਨਲ ਹਾਈਵੇ ਰੋਕਣ ਬਾਰੇ ਕਾਨੂੰਨ ਤੋਂ ਜਾਣੂ ਕਰਕੇ 10 ਮਿੰਟ ਦੇ ਅੰਦਰ-ਅੰਦਰ ਧਰਨਾ ਚੁੱਕਣ ਦੀ ਹਦਾਇਤ ਕੀਤੀ। ਕਹਿਣ ’ਤੇ ਬਾਵਜੂਦ ਇਨ੍ਹਾਂ ਨੇ ਨਾ ਹੀ ਧਰਨਾ ਚੁੱਕਿਆ ਅਤੇ ਨਾ ਹੀ ਕੋਰੋਨਾ ਸੰਬੰਧੀ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ, ਜਿਸ 'ਤੇ ਦੋਸ਼ੀਆਨ ਖ਼ਿਲਾਫ਼ ਮੁੱਕਦਮਾ ਦਰਜ ਕਰ ਦਿੱਤਾ ਗਿਆ।
ਪੜ੍ਹੋ ਇਹ ਵੀ ਖਬਰ - ਸਾਧਾਰਨ ਪਰਿਵਾਰ ’ਚੋਂ ਉੱਠ IPL ’ਚ ਧਮਾਲਾਂ ਪਾਉਣ ਵਾਲੇ ‘ਹਰਪ੍ਰੀਤ’ ਦੇ ਘਰ ਵਿਆਹ ਵਰਗਾ ਮਾਹੌਲ, ਵੇਖੋ ਤਸਵੀਰਾਂ
ਪੜ੍ਹੋ ਇਹ ਵੀ ਖਬਰ - ਅੰਮ੍ਰਿਤਸਰ : ਬਿਜਲੀ ਦੇ ਸ਼ਾਰਟ ਸਰਕਟ ਕਾਰਨ ਲੱਗੀ ਅੱਗ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੋਇਆ ਅਗਨ ਭੇਂਟ
ਦਰਜ ਕੀਤੇ ਗਏ ਮਾਮਲੇ ਵਿੱਚ ਸ਼ਮਿੰਦਰ ਸਿੰਘ ਜ਼ੀਰਾ ਖਿੰਡਾ ਸੰਯੁਕਤ ਸੈਕਟਰੀ ਯੂਥ ਵਿੰਗ ਪੰਜਾਬ, ਸਾਬਕਾ ਵਿਧਾਇਕ ਨਰੇਸ਼ ਕਟਾਰੀਆ ਦੇ ਸਪੁੱਤਰ ਸ਼ੰਕਰ ਕਟਾਰੀਆ, ਪਵਨ ਕਟਾਰੀਆ, ਕੈਪਟਨ ਨਛੱਤਰ ਸਿੰਘ ਬਲਾਕ ਪ੍ਰਧਾਨ, ਸੁਖਦੇਵ ਸਿੰਘ ਫੌਜੀ ਵਾਸੀ ਮੱਲਾਂ ਵਾਲਾ, ਗੁਰਮੀਤ ਸਿੰਘ ਗਿੱਲ ਬੂੜੇ ਵਾਲ, ਕਸ਼ਮੀਰ ਸਿੰਘ ਭੁੱਲਰ, ਜੱਸਾ ਸਿੰਘ ਵਾਸੀ ਸ਼ੀਹਾ ਪਾੜੀ, ਮੋੜਾ ਸਿੰਘ ਅਨਜਾਨ ਵਾਸੀ ਫਿਰੋਜ਼ਪੁਰ ਦਿਹਾਤੀ, ਬਖਸ਼ੀਸ਼ ਸਿੰਘ, ਚੰਦ ਸਿੰਘ ਜ਼ਿਲ੍ਹਾ ਪ੍ਰਧਾਨ ਬੁੱਧੀਜੀਵੀ ਸੈੱਲ, ਬਲਵੰਤ ਸਿੰਘ ਢਿਲੋਂ ਸਾਬਕਾ ਪ੍ਰਧਾਨ ਨਗਰ ਕੌਂਸਲ ਜ਼ੀਰਾ ‘ਆਪ’ ਆਗੂ, ਗੁਰਮਨ ਸਿੰਘ ਖਹਿਰਾ ਵਾਸੀ ਬੂਟੇ ਵਾਲ, ਗੁਰਪਾਲ ਸਿੰਘ ਵਾਸੀ ਛੀਹਾਂ ਪਾੜੀ, ਅੰਗਰੇਜ਼ ਸਿੰਘ ’ਤੇ ਮਾਮਲਾ ਦਰਜ ਕਰ ਦਿੱਤਾ।
ਪੜ੍ਹੋ ਇਹ ਵੀ ਖਬਰ - ਪੰਜਾਬ ਦੇ ਇਸ ਪ੍ਰੋਫ਼ੈਸਰ ਜੋੜੇ ਨੇ ਡੇਢ ਏਕੜ 'ਚ ਬਣਾਇਆ ਪੁਰਾਤਨ ਮਿੰਨੀ ਪਿੰਡ, ਵੇਖ ਲੋਕ ਕਰ ਰਹੇ ਨੇ ਵਾਹ-ਵਾਹ (ਤਸਵੀਰਾਂ)
ਪੜ੍ਹੋ ਇਹ ਵੀ ਖਬਰ - ਅੰਮ੍ਰਿਤਸਰ ’ਚ ਗੁੰਡਾਗਰਦੀ ਦਾ ਨੰਗਾ ਨਾਚ : ਸ੍ਰੀ ਹਰਿਮੰਦਰ ਸਾਹਿਬ ਦੇ ਪਾਠੀ ਸਿੰਘ ਦੇ ਮੁੰਡੇ ਨੂੰ ਮਾਰੀਆਂ ਸ਼ਰੇਆਮ ਗੋਲੀਆਂ