ਸਿੱਖ ਇਤਿਹਾਸ ਦੀ ਕਿਤਾਬ ਸਬੰਧੀ ਸਿੱਖਿਆ ਮੰਤਰੀ ''ਤੇ ਦੋਸ਼
Monday, Nov 12, 2018 - 12:38 PM (IST)
ਚੰਡੀਗੜ੍ਹ : ਸਿੱਖ ਇਤਿਹਾਸ ਦੀ ਕਿਤਾਬ 'ਚ ਛੇੜਛਾੜ ਮਾਮਲੇ ਸਬੰਧੀ 'ਸਿੱਖ ਹਿਸਟੋਰੀਕਲ ਸੋਰਸਿਸ ਐਡੀਟਿੰਗ ਪ੍ਰਾਜੈਕਟ' ਦੇ ਡਾਇਰੈਕਟਰ ਤੋਂ ਅਹੁਦੇ ਤੋਂ ਪ੍ਰੋ. ਕਿਰਪਾਲ ਸਿੰਘ ਨੂੰ ਹਟਾ ਦਿੱਤਾ ਗਿਆ ਹੈ। ਪ੍ਰੋ. ਕਿਰਪਾਲ ਸਿੰਘ ਨੇ ਐਤਵਾਰ ਨੂੰ ਸਿੱਖਿਆ ਮੰਤਰੀ ਓ. ਪੀ. ਸੋਨੀ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਇਤਿਹਾਸਕਾਰਾਂ ਨੂੰ ਕਿਤਾਬਾਂ 'ਚ ਜਲਦੀ ਸੋਧ ਕਰਨ ਦੇ ਨਿਰਦੇਸ਼ ਦਿੱਤੇ ਸਨ ਤਾਂ ਜੋ ਬੱਚਿਆਂ ਦੀਆਂ ਕਲਾਸਾਂ 'ਚ ਦੇਰੀ ਨਾ ਹੋਵੇ। ਜਲਦੀ ਨਤੀਜਿਆਂ ਦੇ ਚੱਕਰ 'ਚ ਹਿਸਟਰੀ ਦੇ ਚੈਪਟਰ ਬਿਨਾਂ ਐਡਿਟ ਹੋਏ ਹੀ ਵੈੱਬਸਾਈਟ 'ਤੇ ਅਪਲੋਡ ਕਰ ਦਿੱਤੇ ਗਏ। ਪ੍ਰੋ. ਕਿਰਪਾਲ ਸਿੰਘ ਨੇ ਇਸ ਸਬੰਧੀ ਐੱਸ. ਜੀ. ਪੀ. ਸੀ. ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਨੂੰ ਚਿੱਠੀ ਲਿਖੀ ਹੈ, ਜਿਸ 'ਚ ਉਨ੍ਹਾਂ ਨੇ ਕਿਹਾ ਹੈ ਕਿ ਪਹਿਲੀ ਤੋਂ ਪੰਜਵੀਂ ਜਮਾਤ ਦੇ ਚੈਪਟਰ, ਜੋ ਕਿ ਪ੍ਰੋ. ਜੇ. ਐੱਸ. ਗਰੇਵਾਲ ਵਲੋਂ ਲਿਖੇ ਗਏ ਸੀ, ਉਨ੍ਹਾਂ ਨੂੰ ਦੇ ਦਿੱਤੇ ਗਏ, ਜਿਸ ਦਾ ਟੈਕਸਟ ਉਨ੍ਹਾਂ ਨੇ 4-5 ਪੇਜਾਂ 'ਚ ਐਡਿਟ ਕੀਤਾ ਅਤੇ ਬੋਰਡ ਨੂੰ ਸਬਮਿਟ ਕਰਵਾ ਦਿੱਤਾ। ਉਨ੍ਹਾਂ ਕਿਹਾ ਕਿ ਐਡਿਟ ਕੀਤੇ ਇਨ੍ਹਾਂ ਚੈਪਟਰਾਂ ਦੀਆਂ ਅਸਲ ਕਾਪੀਆਂ ਵੀ ਉਨ੍ਹਾਂ ਕੋਲ ਹਨ। ਉਨ੍ਹਾਂ ਕਿਹਾ ਕਿ ਵੈੱਬਸਾਈਟ 'ਤੇ ਅਪਲੋਡ ਕੀਤਾ ਗਿਆ ਟੈਕਸਟ ਸਿਰਫ ਸਿੱਖਿਆ ਮੰਤਰੀ ਦੇ ਦਬਾਅ ਦੇ ਕਾਰਨ ਅੰਸ਼ਿਕ ਤੌਰ 'ਤੇ ਐਡਿਟ ਕੀਤਾ ਗਿਆ ਸੀ।