PM ਮੋਦੀ ਦਾ ਰਿਕਾਰਡ ਤੋੜ ਚੋਣ ਪ੍ਰਚਾਰ, 75 ਦਿਨਾਂ ’ਚ ਦਿੱਤੇ 80 ਇੰਟਰਵਿਊਜ਼, 180 ਚੋਣ ਰੈਲੀਆਂ ਕੀਤੀਆਂ

Friday, May 31, 2024 - 10:20 AM (IST)

PM ਮੋਦੀ ਦਾ ਰਿਕਾਰਡ ਤੋੜ ਚੋਣ ਪ੍ਰਚਾਰ, 75 ਦਿਨਾਂ ’ਚ ਦਿੱਤੇ 80 ਇੰਟਰਵਿਊਜ਼, 180 ਚੋਣ ਰੈਲੀਆਂ ਕੀਤੀਆਂ

ਨਵੀਂ ਦਿੱਲੀ- ਸੱਤਾ ’ਚ ਮੁੜ ਕਾਬਜ਼ ਹੋਣ ਲਈ ਦੇਸ਼ ’ਚ ਚੋਣਾਂ ਦੇ ਐਲਾਨ ਤੋਂ ਬਾਅਦ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੁਣ ਤੱਕ 2 ਮਹੀਨਿਆਂ ਦੌਰਾਨ 180 ਰੈਲੀਆਂ ਕੀਤੀਆਂ ਹਨ। ਇਸ ਦੌਰਾਨ ਪੀ. ਐੱਮ. ਮੋਦੀ ਨੇ ਵੱਖ-ਵੱਖ ਮੀਡੀਆ ਅਦਾਰਿਆਂ ਨੂੰ 80 ਇੰਟਰਵਿਊਜ਼ ਦਿੱਤੇ ਹਨ। ਇਸ ’ਚ ਹਰ ਤਰ੍ਹਾਂ ਦੇ ਮੀਡੀਆ ਅਦਾਰੇ ਹਿੰਦੀ, ਅੰਗਰੇਜ਼ੀ ਅਤੇ ਦੇਸ਼ ਦੀਆਂ ਹੋਰ ਭਾਸ਼ਾਵਾਂ ਦੇ ਅਖ਼ਬਾਰ ਅਤੇ ਟੀ. ਵੀ. ਚੈਨਲ ਸ਼ਾਮਲ ਹਨ। ਇਕ ਮੀਡੀਆ ਰਿਪੋਰਟ ਦੇ ਅਨੁਸਾਰ ਪੀ. ਐੱਮ. ਮੋਦੀ ਨੇ ਇਸ ਚੋਣ ਸੀਜ਼ਨ ’ਚ 180 ਤੋਂ ਵੱਧ ਚੋਣ ਪ੍ਰਚਾਰ ਪ੍ਰੋਗਰਾਮ ਕੀਤੇ, ਜਿਨ੍ਹਾਂ ’ਚ ਉਨ੍ਹਾਂ ਦੀਆਂ ਰੈਲੀਆਂ ਅਤੇ ਰੋਡ ਸ਼ੋਅ ਸ਼ਾਮਲ ਸਨ। 75 ਦਿਨਾਂ ਦੀ ਆਪਣੀ ਅਸਲ ਮੁਹਿੰਮ ਨੂੰ ਦੇਖਦਿਆਂ ਪੀ. ਐੱਮ. ਮੋਦੀ ਨੇ ਪ੍ਰਤੀ ਦਿਨ ਤਿੰਨ ਤੋਂ ਵੱਧ ਪ੍ਰੋਗਰਾਮਾਂ ਦੀ ਦਰ ਨਾਲ ਇਨ੍ਹਾਂ 180 ਪ੍ਰੋਗਰਾਮਾਂ ਨੂੰ ਪੂਰਾ ਕੀਤਾ। ਤਿੰਨ ਦਿਨ ਅਜਿਹੇ ਸਨ ਜਦੋਂ ਪ੍ਰਧਾਨ ਮੰਤਰੀ ਨੇ ਇਕ ਦਿਨ ਵਿਚ ਪੰਜ ਪ੍ਰੋਗਰਾਮ ਕਰਨ ਦਾ ਫੈਸਲਾ ਕੀਤਾ, ਜਦਕਿ 22 ਦਿਨਾਂ ’ਚ ਉਨ੍ਹਾਂ ਨੇ ਹਰ ਦਿਨ 4 ਪ੍ਰੋਗਰਾਮ ਕੀਤੇ। ਮੈਰਾਥਨ ਮੁਹਿੰਮ ਦੌਰਾਨ ਉਹ ਦੇਸ਼ ਦੇ ਹਰ ਹਿੱਸੇ ’ਚ ਗਏ। ਪ੍ਰਧਾਨ ਮੰਤਰੀ ਨੇ ਮਈ ’ਚ ਮੁਹਿੰਮ ਦੀ ਰਫ਼ਤਾਰ ਵਧਾ ਦਿੱਤੀ, ਜਦੋਂ ਉਨ੍ਹਾਂ ਨੇ ਇਕ ਮਹੀਨੇ ’ਚ 96 ਪ੍ਰੋਗਰਾਮ ਕੀਤੇ।

ਇਹ ਵੀ ਪੜ੍ਹੋ : ਰਾਮ ਰਹੀਮ ਕਤਲ ਕੇਸ 'ਚ ਬਰੀ, ਹਾਈ ਕੋਰਟ ਨੇ ਪਲਟਿਆ CBI ਕੋਰਟ ਦਾ ਫ਼ੈਸਲਾ

4 ਸੂਬੇ ਪ੍ਰਧਾਨ ਮੰਤਰੀ ਮੋਦੀ ਦੀ ਮੁਹਿੰਮ ਦਾ ਮੁੱਖ ਕੇਂਦਰ ਸਨ। ਇਨ੍ਹਾਂ ਢਾਈ ਮਹੀਨਿਆਂ ’ਚ ਉਨ੍ਹਾਂ ਦੇ ਸਾਰੇ ਜਨਤਕ ਪ੍ਰੋਗਰਾਮਾਂ ’ਚੋਂ ਅੱਧੇ ਤੋਂ ਜ਼ਿਆਦਾ ਇੱਥੇ ਹੀ ਹੋਏ। ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ (31) ’ਚ ਆਪਣੇ ਸਭ ਤੋਂ ਵੱਧ ਚੋਣ ਪ੍ਰੋਗਰਾਮਾਂ ਨੂੰ ਸੰਬੋਧਨ ਕੀਤਾ ਕਿਉਂਕਿ ਇਹ ਸੂਬਾ ਲੋਕ ਸਭਾ ’ਚ 80 ਸੰਸਦ ਮੈਂਬਰ ਭੇਜਦਾ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਇਸ ਸੂਬੇ ’ਤੇ ਵੱਡਾ ਫੋਕਸ ਹੈ। ਐੱਨ. ਡੀ. ਏ. ਨੇ 2019 ’ਚ ਯੂ. ਪੀ. ’ਚ 64 ਸੀਟਾਂ ਜਿੱਤੀਆਂ ਸਨ ਅਤੇ ਭਾਜਪਾ ਇੱਥੇ ਆਪਣੀ ਗਿਣਤੀ ਵਧਾਉਣ ਦਾ ਟੀਚਾ ਰੱਖ ਰਹੀ ਹੈ, ਦੂਜਾ ਵੱਡਾ ਫੋਕਸ ਸੂਬਾ ਬਿਹਾਰ ਸੀ, ਜਿੱਥੇ ਪ੍ਰਧਾਨ ਮੰਤਰੀ ਨੇ 20 ਚੋਣ ਪ੍ਰੋਗਰਾਮ ਕੀਤੇ ਸਨ। ਇਸ ਤੋਂ ਬਾਅਦ ਮਹਾਰਾਸ਼ਟਰ ’ਚ 19 ਅਤੇ ਪੱਛਮੀ ਬੰਗਾਲ ’ਚ 18 ਪ੍ਰੋਗਰਾਮ ਕੀਤੇ। ਪ੍ਰਧਾਨ ਮੰਤਰੀ ਨੇ 2019 ਤੋਂ ਮਹਾਰਾਸ਼ਟਰ ਵਿਚ ਆਪਣੀਆਂ ਚੋਣ ਰੈਲੀਆਂ ਦੀ ਗਿਣਤੀ ਲੱਗਭਗ ਦੁੱਗਣੀ ਕਰ ਦਿੱਤੀ ਹੈ। ਇਸ ਵਾਰ ਸੂਬੇ ’ਚ ਭਾਜਪਾ ਨੇ ਏਕਨਾਥ ਸ਼ਿੰਦੇ ਦੀ ਸ਼ਿਵ ਸੈਨਾ ਅਤੇ ਅਜੀਤ ਪਵਾਰ ਦੀ ਐੱਨ. ਸੀ. ਪੀ. ਨਾਲ ਗੱਠਜੋੜ ਕੀਤਾ ਹੈ। ਇਸ ਦਰਮਿਆਨ ਬਿਹਾਰ ’ਚ ਜੇ. ਡੀ. ਯੂ. ਮੁੜ ਐੱਨ. ਡੀ. ਏ. ’ਚ ਸ਼ਾਮਲ ਹੋ ਗਈ ਹੈ।

ਇਹ ਵੀ ਪੜ੍ਹੋ : ਸੁਪਰੀਮ ਕੋਰਟ ਤੋਂ ਨਾਂਹ, ਹੁਣ CM ਕੇਜਰੀਵਾਲ ਨੇ ਰਾਊਜ ਐਵੇਨਿਊ ਕੋਰਟ 'ਚ ਦਾਇਰ ਕੀਤੀ ਜ਼ਮਾਨਤ ਪਟੀਸ਼ਨ

ਪੀ. ਐੱਮ. ਮੋਦੀ ਨੇ ਪੱਛਮੀ ਬੰਗਾਲ ’ਚ 18 ਚੋਣ ਪ੍ਰੋਗਰਾਮ ਕੀਤੇ, ਜਿਨ੍ਹਾਂ ’ਚ ਕੋਲਕਾਤਾ ਵਿਚ ਇਕ ਵੱਡਾ ਰੋਡ ਸ਼ੋਅ ਵੀ ਸ਼ਾਮਲ ਹੈ। ਇਹ ਸੂਬਾ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਭਾਜਪਾ ਪਿਛਲੀ ਵਾਰ ਜਿੱਤੀਆਂ 18 ਸੀਟਾਂ ਤੋਂ ਇੱਥੇ ਆਪਣੀ ਗਿਣਤੀ ਵਧਾਉਣਾ ਚਾਹੁੰਦੀ ਹੈ। ਬਿਹਾਰ ਦੇ ਪਟਨਾ ’ਚ ਪੀ. ਐੱਮ. ਮੋਦੀ ਦਾ ਰੋਡ ਸ਼ੋਅ ਇਸ ਵਾਰ ਵੀ ਮਹੱਤਵਪੂਰਨ ਸੀ ਕਿਉਂਕਿ ਇਸ ਵਿਚ ਭਾਰੀ ਭੀੜ ਇਕੱਠੀ ਹੋਈ ਸੀ। ਮੁੰਬਈ ’ਚ ਪੀ. ਐੱਮ. ਮੋਦੀ ਦੇ ਰੋਡ ਸ਼ੋਅ ’ਚ ਵੀ ਇਹੋ ਸਥਿਤੀ ਰਹੀ। ਪੀ. ਐੱਮ. ਮੋਦੀ ਨੇ ਇਸ ਵਾਰ ਦੱਖਣੀ ਭਾਰਤ ਵਿਚ ਇਕ ਵੱਡੀ ਕੋਸ਼ਿਸ਼ ਕੀਤੀ, ਜਿੱਥੇ ਭਾਜਪਾ ਨੂੰ ਲਗਦਾ ਹੈ ਕਿ ਉਹ ਚੰਗੀ ਗਿਣਤੀ ’ਚ ਸੀਟਾਂ ਜਿੱਤ ਕੇ ਸਾਰਿਆਂ ਨੂੰ ਹੈਰਾਨ ਕਰ ਦੇਵੇਗੀ। ਪੀ. ਐੱਮ. ਮੋਦੀ ਨੇ ਪੰਜ ਦੱਖਣੀ ਸੂਬਿਆਂ ’ਚ 35 ਚੋਣ ਪ੍ਰੋਗਰਾਮ ਕੀਤੇ, ਜਿਨ੍ਹਾਂ ’ਚ ਕਰਨਾਟਕ ਅਤੇ ਤੇਲੰਗਾਨਾ ਵਿਚ 11-11 ਪ੍ਰੋਗਰਾਮ ਸ਼ਾਮਲ ਹਨ, ਜਦਕਿ ਤਾਮਿਲਨਾਡੂ ’ਚ 7 ਪ੍ਰੋਗਰਾਮ ਕੀਤੇ। ਸਭ ਤੋਂ ਵੱਡਾ ਫੋਕਸ ਸਪੱਸ਼ਟ ਤੌਰ ’ਤੇ ਤੇਲੰਗਾਨਾ ’ਤੇ ਸੀ, ਜਿੱਥੇ ਭਾਜਪਾ ਨੂੰ ਲਗਦਾ ਹੈ ਕਿ ਇਸ ਵਾਰ ਤੇਲੰਗਾਨਾ ’ਚ ਮੁਕਾਬਲਾ ਕਾਂਗਰਸ ਖ਼ਿਲਾਫ਼ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News