ਭਲਕੇ ਅਰਵਿੰਦ ਕੇਜਰੀਵਾਲ ਗੁਰਦਾਸਪੁਰ ਤੋਂ ਉਮੀਦਵਾਰ ਸ਼ੈਰੀ ਕਲਸੀ ਦੇ ਹੱਕ ''ਚ ਕਰਨਗੇ ਰੋਡ ਸ਼ੋਅ

05/27/2024 6:39:12 PM

ਦੀਨਾਨਗਰ(ਹਰਜਿੰਦਰ ਸਿੰਘ ਗੋਰਾਇਆ)-ਜਿਵੇਂ-ਜਿਵੇਂ ਵੋਟਾਂ ਦੇ ਦਿਨ ਨੇੜੇ ਆ ਰਹੇ ਹਨ। ਉਵੇਂ ਹੀ ਹਰ ਪਾਰਟੀ ਦੇ ਵੱਡੇ-ਵੱਡੇ ਲੀਡਰ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਪੰਜਾਬ ਪਹੁੰਚੇ ਰਹੇ ਹਨ। ਜਿਸ ਦੇ ਤਹਿਤ ਕੱਲ 28 ਮਈ ਨੂੰ ਦੁਪਹਿਰ 2 ਵਜੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਗੁਰਦਾਸਪੁਰ ਤੋਂ 'ਆਮ ਆਦਮੀ ਪਾਰਟੀ' ਦੇ ਉਮੀਦਵਾਰ ਸ਼ੈਰੀ ਕਲਸੀ ਦੇ ਹੱਕ ਵਿੱਚ ਇਕ ਰੋਡ ਸ਼ੋਅ ਕਰਨਗੇ।

ਇਹ ਵੀ ਪੜ੍ਹੋ- ਦਿੱਲੀ ਦੇ CM ਕੇਜਰੀਵਾਲ ਦਾ ਅੰਮ੍ਰਿਤਸਰ 'ਚ ਜ਼ੋਰਦਾਰ ਪ੍ਰਚਾਰ, PM ਮੋਦੀ ਤੇ ਅਮਿਤ ਸ਼ਾਹ ਦੇ ਵਿੰਨ੍ਹੇ ਨਿਸ਼ਾਨੇ

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਕੱਲ੍ਹ ਦੁਪਹਿਰ 2 ਵਜੇ ਦੇ ਕਰੀਬ ਅਰਵਿੰਦ ਕੇਜਰੀਵਾਲ ਪਠਾਨਕੋਟ ਵਿਖੇ ਪਹੁੰਚ ਕੇ ਇਸ ਸਰਹੱਦੀ ਖੇਤਰ ਅੰਦਰ ਗੁਰਦਾਸਪੁਰ ਲੋਕ ਸਭਾ ਸੀਟ ਦੇ ਉਮੀਦਵਾਰ ਸ਼ੈਰੀ ਕਲਸੀ ਦੇ ਹੱਕ ਵਿੱਚ ਇੱਕ ਰੋਡ ਸ਼ੋਅ ਕੱਢਣਗੇ। 

ਇਹ ਵੀ ਪੜ੍ਹੋ-ਅੱਜ ਤੋਂ ਪੰਜਾਬ ਦੌਰੇ 'ਤੇ ਹੋਣਗੇ CM ਅਰਵਿੰਦ ਕੇਜਰੀਵਾਲ, ਇਨ੍ਹਾਂ ਜ਼ਿਲ੍ਹਿਆਂ 'ਚ ਕਰਨਗੇ ਰੋਡ ਸ਼ੋਅ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Shivani Bassan

Content Editor

Related News