24 ਮਈ ਨੂੰ ਹਿਮਾਚਲ ਆਉਣਗੇ PM ਮੋਦੀ, ਕੰਗਨਾ ਰਣੌਤ ਲਈ ਕਰਨਗੇ ਚੋਣ ਪ੍ਰਚਾਰ

05/19/2024 5:16:38 PM

ਮੰਡੀ- ਹਿਮਾਚਲ ਪ੍ਰਦੇਸ਼ ਦੇ ਮੰਡੀ ਸੰਸਦੀ ਖੇਤਰ ਤੋਂ ਭਾਜਪਾ ਉਮੀਦਵਾਰ ਕੰਗਨਾ ਰਣੌਤ ਦੀ ਜਿੱਤ ਯਕੀਨੀ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ 24 ਮਈ ਨੂੰ ਮੰਡੀ ਆਉਣਗੇ। ਉਹ ਇਤਿਹਾਸਕ ਪਡੱਲ ਮੈਦਾਨ ਵਿਚ ਰੈਲੀ ਨੂੰ ਸੰਬੋਧਿਤ ਕਰਨਗੇ। ਕੇਂਦਰੀ ਅਗਵਾਈ ਤੋਂ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਦੀ ਮਨਜ਼ੂਰੀ ਮਿਲਣ ਮਗਰੋਂ ਭਾਜਪਾ ਨੇ ਰੈਲੀ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਰਣੌਤ ਦਾ ਕਾਂਗਰਸ ਉਮੀਦਵਾਰ ਵਿਕਰਮਾਦਿੱਤਿਆ ਸਿੰਘ ਜੋ ਮੌਜੂਦਾ ਲੋਕ ਨਿਰਮਾਣ ਮੰਤਰੀ ਅਤੇ 6 ਵਾਰ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਪੁੱਤਰ ਹਨ, ਨਾਲ ਸਖ਼ਤ ਮੁਕਾਬਲਾ ਹੈ। ਰਣੌਤ ਦੀ ਉੱਚ-ਪ੍ਰੋਫਾਈਲ ਉਮੀਦਵਾਰੀ ਅਤੇ ਉਸ ਦੀ ਚੁਣੌਤੀਪੂਰਨ ਚੋਣ ਲੜਾਈ ਦੇ ਕਾਰਨ ਮੰਡੀ ਵਿਚ ਰੈਲੀ ਮਹੱਤਵਪੂਰਨ ਧਿਆਨ ਖਿੱਚਣ ਦੀ ਉਮੀਦ ਹੈ।

2014 ਅਤੇ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਵੀ ਪ੍ਰਧਾਨ ਮੰਤਰੀ ਮੋਦੀ ਨੇ ਪਡੱਲ ਮੈਦਾਨ ਵਿਚ ਹੀ ਰੈਲੀ ਕੀਤੀ ਸੀ। ਦੋਹਾਂ ਰੈਲੀਆਂ ਵਿਚ ਵਰਕਰਾਂ ਦੀ ਭਾਰੀ ਭੀੜ ਉਮੜੀ ਸੀ। ਭੀੜ ਦੇ ਅੱਗੇ ਪਡੱਲ ਮੈਦਾਨ ਵੀ ਛੋਟਾ ਪੈ ਗਿਆ ਸੀ। ਇਸ ਵਾਰ ਭਾਜਪਾ ਕਿੰਨੀ ਭੀੜ ਇਕੱਠੀ ਕਰਦੀ ਹੈ, ਇਸ ਗੱਲ ਦਾ ਪਤਾ 24 ਮਈ ਨੂੰ ਲੱਗੇਗਾ। ਪਿਛਲੀਆਂ ਲੋਕ ਸਭਾ ਚੋਣਾਂ ਵਿਚ ਮੰਡੀ ਸੰਸਦੀ ਖੇਤਰ ਦੀ ਜਨਤਾ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਨਿਰਾਸ਼ ਨਹੀਂ ਕੀਤਾ ਹੈ।

ਪਿਛਲੇ 10 ਸਾਲਾਂ ਵਿਚ ਇਤਿਹਾਸਕ ਪਡੱਲ ਮੈਦਾਨ ਵਿਚ ਪ੍ਰਧਾਨ ਮੰਤਰੀ ਮੋਦੀ ਦੀ ਇਹ 6ਵੀਂ ਰੈਲੀ ਹੋਵੇਗੀ। ਇਸ ਵਿਚ ਤਿੰਨ ਚੋਣਾਵੀ ਅਤੇ ਤਿੰਨ ਹੋਰ ਪ੍ਰੋਗਰਾਮਾਂ ਦੀਆਂ ਰੈਲੀਆਂ ਸ਼ਾਮਲ ਹਨ। ਪਿਛਲੀ ਰੈਲੀ 29 ਮਹੀਨੇ ਪਹਿਲਾਂ ਹੋਈ ਸੀ। ਉਸ ਵੇਲੇ ਦੀ ਜੈਰਾਮ ਠਾਕੁਰ  ਸਰਕਾਰ ਦਾ 4 ਸਾਲ ਦਾ ਕਾਰਜਕਾਲ ਪੂਰਾ ਹੋਣ 'ਤੇ 27 ਦਸੰਬਰ 2021 ਨੂੰ ਇੱਥੇ ਰੈਲੀ ਦਾ ਆਯੋਜਨ ਹੋਇਆ ਸੀ। ਉਨ੍ਹਾਂ ਨੂੰ ਭਗਵਾਨ ਸ਼ਿਵ ਦਾ 25 ਕਿਲੋ ਦਾ 7 ਫੁੱਟ ਲੰਬਾ ਤ੍ਰਿਸ਼ੂਲ ਭੇਟ ਕੀਤਾ ਗਿਆ ਸੀ।


Tanu

Content Editor

Related News