ਹੁਣ ਕੈਦੀ ਜੇਲ੍ਹ ਅੰਦਰ ਲੱਗੇ PCO ਤੋਂ ਮੁੱਖ ਦਫ਼ਤਰ ਦੇ ਵਿਸ਼ੇਸ਼ ਨੰਬਰ ’ਤੇ ਕਰ ਸਕਣਗੇ ਸ਼ਿਕਾਇਤ
Saturday, Sep 11, 2021 - 02:52 PM (IST)
ਚੰਡੀਗੜ੍ਹ/ਰੂਪਨਗਰ(ਰਮਨਜੀਤ)- ਪੰਜਾਬ ਸਰਕਾਰ ਨੇ ਇਕ ਅਹਿਮ ਫ਼ੈਸਲਾ ਲੈਂਦਿਆਂ ਸੂਬੇ ਦੀਆਂ ਜੇਲ੍ਹਾਂ ਅੰਦਰ ਮੁੱਖ ਦਫ਼ਤਰ ਦਾ ਇਕ ਵਿਸੇਸ਼ ਫੋਨ ਨੰਬਰ ਮੁਹੱਈਆ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਜਿਸ ਨੰਬਰ ’ਤੇ ਕੈਦੀ/ਹਵਾਲਾਤੀ ਫੋਨ ਕਰਕੇ ਜੇਲ੍ਹ ਅੰਦਰ ਹੁੰਦੀ ਕਿਸੇ ਵੀ ਬੇਨਿਯਮੀ ਦੀ ਸ਼ਿਕਾਇਤ ਦਰਜ ਕਰਵਾ ਸਕਣਗੇ।
ਇਹ ਵੀ ਪੜ੍ਹੋ: ਫਰੈਂਡਜ਼ ਕਾਲੋਨੀ ਦੇ ਬਹੁ-ਚਰਚਿਤ ਰਾਣਾ ਜੋੜੇ ਦੇ ਖ਼ੁਦਕੁਸ਼ੀ ਕੇਸ ’ਚ ਕਾਂਗਰਸੀ ਆਗੂ ਗ੍ਰਿਫ਼ਤਾਰ, ਹੋ ਸਕਦੇ ਨੇ ਵੱਡੇ ਖ਼ੁਲਾਸੇ
ਇਹ ਜਾਣਕਾਰੀ ਵਿਸ਼ਵ ਸੁਸਾਈਡ ਪ੍ਰੀਵੈਨਸ਼ਨ ਦਿਵਸ ਮੌਕੇ ਪਹੁੰਚੇ ਏ. ਡੀ. ਜੀ. ਪੀ. ਜੇਲ੍ਹਾਂ ਪੀ. ਕੇ. ਸਿਨਹਾ ਨੇ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਇਹ ਉਪਰਾਲਾ ਸਰਕਾਰ ਵੱਲੋਂ ਜੇਲ੍ਹਾਂ ਅੰਦਰ ਰਿਸ਼ਵਤਖੋਰੀ, ਨਸ਼ੇ ਅਤੇ ਹੋਰ ਨਾਜਾਇਜ਼ ਸਰਗਰਮੀਆਂ ਨੂੰ ਠੱਲ ਪਾਉਣ ਲਈ ਚੁੱਕਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੈਦੀ/ਹਵਾਲਾਤੀ ਇਸ ਨੰਬਰ ’ਤੇ ਜੇਲ ’ਚ ਲੱਗੇ ਪੀ. ਸੀ. ਓ. ਤੋਂ ਮੁਫਤ ਕਾਲ ਕਰਕੇ ਜੇਲ੍ਹਾਂ ਵਿਚ ਚੱਲ ਰਹੀ ਕਿਸੇ ਵੀ ਨਾਜਾਇਜ਼ ਸਰਗਰਮੀ ਦੀ ਸ਼ਿਕਾਇਤ ਕਰ ਸਕਦੇ ਹਨ।
ਇਹ ਵੀ ਪੜ੍ਹੋ: ਜਲੰਧਰ ’ਚ ਮੋਹਲੇਧਾਰ ਮੀਂਹ ਨਾਲ ਖੁਸ਼ਗਵਾਰ ਹੋਇਆ ਮੌਸਮ, ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ