ਫਰੀਦਕੋਟ ਮੈਡੀਕਲ ਲਿਜਾਂਦੇ ਸਮੇਂ ਕੈਦੀ ਦੀ ਮੌਤ

12/14/2018 4:23:31 PM

ਫਿਰੋਜ਼ਪੁਰ (ਕੁਮਾਰ) : ਇਲਾਜ ਲਈ ਫਰੀਦਕੋਟ ਮੈਡੀਕਲ ਕਾਲਜ ਲਿਜਾਂਦੇ ਸਮੇਂ ਇਕ ਕੈਦੀ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਕੈਦੀ ਚਿਮਨ ਸਿੰਘ ਪੁੱਤਰ ਹਰ ਸਿੰਘ ਵਾਸੀ ਪਿੰਡ ਚੱਕੀਆਂ (ਥਾਣਾ ਮਖੂ) ਜ਼ਿਲਾ ਫਿਰੋਜ਼ਪੁਰ ਦਾ ਰਹਿਣ ਵਾਲਾ ਸੀ, ਜਿਸ ਨੂੰ ਐਨ. ਡੀ. ਪੀ. ਐੱਸ. ਐਕਟ ਤਹਿਤ 10 ਸਾਲ ਕੈਦ ਅਤੇ ਇਕ ਲੱਖ ਰੁਪਏ ਜੁਰਮਾਨੇ ਦੀ ਅਦਾਲਤ ਵੱਲੋਂ ਸਜ਼ਾ ਹੋਈ ਸੀ। 
ਇਸ ਕੈਦੀ ਨੂੰ ਸਿਵਲ ਹਸਪਤਾਲ ਫਿਰੋਜ਼ਪੁਰ ਵਿਚ ਬਿਮਾਰ ਹੋਣ 'ਤੇ ਲਿਜਾਇਆ ਗਿਆ, ਜਿਥੋਂ ਉਸਨੂੰ ਡਾਕਟਰਾਂ ਵੱਲੋਂ ਫਰੀਦਕੋਟ ਮੈਡੀਕਲ ਕਾਲਜ ਲਈ ਰੈਫਰ ਕਰ ਦਿੱਤਾ ਗਿਆ ਪਰ ਰਾਸਤੇ ਵਿਚ ਹੀ ਕੈਦੀ ਦੀ ਮੌਤ ਹੋ ਗਈ। ਇਸ ਕੈਦੀ ਦਾ ਪੋਸਟਮਾਰਟਮ ਕਰਵਾਉਂਦੇ ਹੋਏ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।


Related News