ਖੇਤਾਂ ਦੀ ਅੱਗ ਨੇ ਬੁਝਾ''ਤਾ ਘਰ ਦਾ ''ਚਿਰਾਗ'', ਲੰਘਦੇਂ ਸਮੇਂ ਝੁਲਸ ਜਾਣ ਕਾਰਨ ਨੌਜਵਾਨ ਦੀ ਹੋ ਗਈ ਦਰਦਨਾਕ ਮੌਤ
Sunday, May 05, 2024 - 04:55 AM (IST)
ਬੇਗੋਵਾਲ (ਰਜਿੰਦਰ)- ਬੇਗੋਵਾਲ ਤੋਂ ਭੁਲੱਥ ਰੋਡ 'ਤੇ ਸਿਖਰ ਦੁਪਹਿਰੇ ਪਿੰਡ ਭਦਾਸ ਨੇੜੇ ਖੇਤਾਂ ਵਿਚ ਕਣਕ ਦੇ ਨਾੜ ਨੂੰ ਲੱਗੀ ਅੱਗ ਨੇ ਇਕ ਮੋਟਰਸਾਈਕਲ ਸਵਾਰ ਰਾਹਗੀਰ ਨੂੰ ਆਪਣੀ ਲਪੇਟ ਵਿਚ ਲੈ ਲਿਆ। ਮੌਕੇ 'ਤੇ ਮੋਟਰਸਾਈਕਲ ਪੂਰੀ ਤਰ੍ਹਾਂ ਸੜ ਗਿਆ ਅਤੇ ਨੌਜਵਾਨ ਵੀ ਬੁਰੀ ਤਰ੍ਹਾਂ ਝੁਲਸ ਗਿਆਸ ਜਿਸ ਕਾਰਨ ਉਕਤ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਉਕਤ ਮੋਟਰਸਾਈਕਲ ਸਵਾਰ ਨੌਜਵਾਨ ਦੁਪਹਿਰ ਵੇਲੇ ਬੇਗੋਵਾਲ- ਭੁਲੱਥ ਸੜਕ ਤੋਂ ਲੰਘ ਰਿਹਾ ਸੀ ਕਿ ਪਿੰਡ ਭਦਾਸ ਤੋਂ ਥੋੜ੍ਹਾ ਅੱਗੇ ਭੁਲੱਥ ਵੱਲ ਨੂੰ ਖੇਤਾਂ ਵਿਚ ਨਾੜ ਨੂੰ ਅੱਗ ਲੱਗੀ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਸੜਕ 'ਤੇ ਧੂੰਆ ਜ਼ਿਆਦਾ ਹੋਣ ਕਾਰਨ ਉਕਤ ਨੌਜਵਾਨ ਧੂੰਏ ਵਾਲੇ ਇਲਾਕੇ ਨੂੰ ਪਾਰ ਨਹੀਂ ਕਰ ਸਕਿਆ ਅਤੇ ਸੜਕ ਦੇ ਇਕ ਪਾਸੇ ਅੱਗ ਵਾਲੇ ਖੇਤ ਵੱਲ ਜਾ ਡਿੱਗਿਆ। ਜਿਥੇ ਉਕਤ ਨੌਜਵਾਨ ਦਾ ਮੋਟਰਸਾਈਕਲ ਪੂਰੀ ਤਰ੍ਹਾਂ ਸੜ ਗਿਆ ਅਤੇ ਨੌਜਵਾਨ ਵੀ ਬੁਰੀ ਤਰ੍ਹਾਂ ਝੁਲਸ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ- ਪਟਿਆਲਾ 'ਚ ਪ੍ਰਚਾਰ ਦੌਰਾਨ ਹੋਈ ਕਿਸਾਨ ਦੀ ਮੌਤ 'ਤੇ ਪ੍ਰਨੀਤ ਕੌਰ ਨੇ ਕੀਤਾ ਦੁੱਖ ਦਾ ਪ੍ਰਗਟਾਵਾ, ਚੋਣ ਪ੍ਰੋਗਰਾਮ ਕੀਤੇ ਰੱਦ
ਦੂਜੇ ਪਾਸੇ ਘਟਨਾ ਬਾਰੇ ਪਤਾ ਲੱਗਣ 'ਤੇ ਐੱਸ.ਐੱਚ.ਓ. ਬੇਗੋਵਾਲ ਅਮਰਜੀਤ ਕੌਰ ਪੁਲਸ ਪਾਰਟੀ ਨਾਲ ਮੌਕੇ 'ਤੇ ਪੁੱਜੀ। ਗੱਲਬਾਤ ਦੌਰਾਨ ਐੱਸ.ਐੱਚ.ਓ. ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਪਛਾਣ ਗੁਰਵਿੰਦਰ ਸਿੰਘ ਉਰਫ਼ ਗੋਰੀ ਪੁੱਤਰ ਬਲਵਿੰਦਰ ਸਿੰਘ ਵਾਸੀ ਵਾਰਡ ਨੰਬਰ- 3 ਬੇਗੋਵਾਲ ਵਜੋਂ ਹੋਈ ਹੈ। ਉਹ ਦੁਪਹਿਰ ਵੇਲੇ ਭੁਲੱਥ ਤੋਂ ਬੇਗੋਵਾਲ ਵੱਲ ਆ ਰਿਹਾ ਸੀ ਤੇ ਉਹ ਖੇਤ 'ਚ ਲੱਗੀ ਅੱਗ ਦੀ ਲਪੇਟ 'ਚ ਆ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਅੱਗ ਨਾਲ ਇਥੇ ਬਹੁਤ ਜ਼ਿਆਦਾ ਖੇਤਾਂ ਦਾ ਨੁਕਸਾਨ ਹੋਇਆ ਹੈ, ਜਿਸ ਸੰਬੰਧੀ ਜਾਂਚ ਜਾਰੀ ਹੈ ਕਿ ਅੱਗ ਕਿਥੋਂ ਤੇ ਕਿਵੇਂ ਸ਼ੁਰੂ ਹੋਈ।
ਇਹ ਵੀ ਪੜ੍ਹੋ- ਇਨਸਾਨੀਅਤ ਹੋਈ ਸ਼ਰਮਸਾਰ ! ਕੁਆਰੀ ਕੁੜੀ ਨੇ ਦਿੱਤਾ ਬੱਚੇ ਨੂੰ ਜਨਮ, ਫ਼ਿਰ ਲਿਫ਼ਾਫੇ 'ਚ ਪਾ ਕੇ ਸੜਕ 'ਤੇ ਸੁੱਟਿਆ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e