ਗੋਇੰਦਵਾਲ ਦੀ ਕੇਂਦਰੀ ਜੇਲ੍ਹ ’ਚ ਬੰਦ ਨਸ਼ੇ ਦੇ ਆਦੀ ਹਵਾਲਾਤੀ ਨੇ ਬਾਥਰੂਮ ’ਚ ਕੀਤੀ ਖ਼ੁਦਕੁਸ਼ੀ

Wednesday, Apr 13, 2022 - 09:29 AM (IST)

ਗੋਇੰਦਵਾਲ ਦੀ ਕੇਂਦਰੀ ਜੇਲ੍ਹ ’ਚ ਬੰਦ ਨਸ਼ੇ ਦੇ ਆਦੀ ਹਵਾਲਾਤੀ ਨੇ ਬਾਥਰੂਮ ’ਚ ਕੀਤੀ ਖ਼ੁਦਕੁਸ਼ੀ

ਤਰਨ ਤਾਰਨ (ਰਮਨ) - ਜ਼ਿਲ੍ਹੇ ਦੀ ਕੇਂਦਰੀ ਜੇਲ ਗੋਇੰਦਵਾਲ ਸਾਹਿਬ ਵਿਖੇ ਬੀਤੀ ਦੇਰ ਸ਼ਾਮ ਨਸ਼ੇ ਦੇ ਆਦੀ ਇਕ ਹਵਾਲਾਤੀ ਵੱਲੋਂ ਜੇਲ੍ਹ ਅੰਦਰ ਬਣੇ ਬਾਥਰੂਮ ਵਿਚ ਕੱਪੜੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਜੇਲ੍ਹ ਦੇ ਸੁਪਰਡੈਂਟ ਲਲਿਤ ਕੁਮਾਰ ਕੋਹਲੀ ਵੱਲੋਂ ਗੰਭੀਰ ਹਾਲਤ ਵਿਚ ਹਵਾਲਾਤੀ ਨੂੰ ਤੁਰੰਤ ਹਸਪਤਾਲ ਵਿਖੇ ਪਹੁੰਚਾਇਆ ਗਿਆ, ਜਿਥੇ ਉਸ ਦੀ ਰਸਤੇ ਵਿਚ ਮੌਤ ਹੋ ਗਈ। ਲਾਸ਼ ਨੂੰ ਸਿਵਲ ਹਸਪਤਾਲ ਤਰਨਤਾਰਨ ਦੇ ਡੈੱਡਰੂਮ ’ਚ ਰੱਖਵਾ ਦਿੱਤਾ ਗਿਆ ਹੈ, ਜਿਸ ਦਾ ਪੋਸਟਮਾਰਟਮ ਕੀਤਾ ਜਾਵੇਗਾ।

ਪੜ੍ਹੋ ਇਹ ਵੀ ਖ਼ਬਰ - ਗੜ੍ਹਦੀਵਾਲਾ: ਡੈਮ ’ਚ ਨਹਾਉਣ ਗਏ 4 ਨੌਜਵਾਨਾਂ ’ਚੋਂ 1 ਡੁੱਬਿਆ, ਪੁੱਤ ਦੀ ਲਾਸ਼ ਵੇਖ ਧਾਹਾਂ ਮਾਰ ਰੋਇਆ ਪਰਿਵਾਰ

ਜਾਣਕਾਰੀ ਦਿੰਦੇ ਹੋਏ ਕੇਂਦਰੀ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ ਦੇ ਜੇਲ੍ਹ ਸੁਪਰਡੈਂਟ ਲਲਿਤ ਕੋਹਲੀ ਨੇ ਦੱਸਿਆ ਕਿ ਬਲਕਾਰ ਸਿੰਘ ਨਸ਼ੇ ਦਾ ਆਦੀ ਸੀ। ਉਸ ਦਾ ਸਿਹਤ ਵਿਭਾਗ ਵੱਲੋਂ ਜੇਲ੍ਹ ਅੰਦਰ ਸਥਿਤ ਓਟ ਸੈਂਟਰ ਰਾਹੀਂ ਇਲਾਜ ਜਾਰੀ ਸੀ। ਕੈਦੀ ਨੂੰ ਜੇਲ੍ਹ ਦੀ ਬੈਰਕ ਨੰਬਰ 13 ਦੀ ਸਭ ਬੈਰਕ 3 ਵਿਚ ਰੱਖਿਆ ਗਿਆ ਸੀ, ਜਿਸ ਨੇ ਬਾਹਰਵਾਰ ਮੌਜੂਦ ਬਾਥਰੂਮ ਵਿਚ ਜਾ ਕੇ ਦੇਰ ਸ਼ਾਮ ਪਰਨੇ ਨਾਲ ਫਾਹਾ ਲੈ ਲਿਆ।


author

rajwinder kaur

Content Editor

Related News