ਪੰਜਾਬ ਦੇ ਪ੍ਰਾਇਮਰੀ ਸਕੂਲ ''ਚ ਮਚੀ ਹਾਹਾਕਾਰ, ਘਟਨਾ ਦੇਖ ਕੰਬ ਗਿਆ ਸਾਰਾ ਪਿੰਡ
Wednesday, Dec 04, 2024 - 06:29 PM (IST)

ਸਮਰਾਲਾ (ਬਿਪਨ) : ਅੱਜ ਦੁਪਹਿਰ ਪਿੰਡ ਖੀਰਨੀਆਂ ਦੇ ਪ੍ਰਾਇਮਰੀ ਸਕੂਲ ਵਿਚ ਉਸ ਸਮੇਂ ਭਿਆਨਕ ਹਾਲਾਤ ਬਣ ਗਏ ਜਦੋਂ ਉੱਡਦੇ ਡੂਮਣੇ ਨੇ ਸਕੂਲ ਵਿਚ ਬੱਚਿਆਂ 'ਤੇ ਹਮਲਾ ਕਰ ਦਿੱਤਾ। ਬੱਚਿਆਂ ਦੇ ਨਾਲ ਸਕੂਲ ਦੀ ਇਕ ਅਧਿਆਪਕਾ ਨੂੰ ਵੀ ਇਸ ਡੂਮਣੇ ਦੀ ਲਪੇਟ ਵਿਚ ਕੇ ਜ਼ਖਮੀ ਹੋ ਗਈ। ਅੱਜ ਬੱਚੇ ਜਦੋਂ ਆਪਣਾ ਦੁਪਹਿਰ ਦਾ ਖਾਣਾ ਖਾ ਕੇ ਗਰਾਊਂਡ ਵਿਚ ਕਲਾਸ ਵਿਚ ਬੈਠੇ ਸਨ ਤਾਂ ਇਹ ਘਟਨਾ ਵਾਪਰ ਗਈ। ਪ੍ਰਤੱਖਦਰਸੀਆਂ ਮੁਤਾਬਕ ਮੰਜ਼ਰ ਇੰਨਾ ਭਿਆਨਕ ਸੀ ਕਿ ਜਦੋਂ ਇਹ ਡੂਮਣਾ ਬੱਚਿਆਂ ਦੇ ਲੜਿਆ ਤਾਂ ਬੱਚੇ ਬਚਾਓ, ਬਚਾਓ ਆਖ ਕੇ ਰੌਲਾ ਪਾਉਣ ਲੱਗੇ। ਇਸ ਦੌਰਾਨ ਜਦੋਂ ਮੈਡਮ ਮੰਜ਼ਰ ਨੂੰ ਦੇਖ ਕੇ ਬੱਚਿਆਂ ਨੂੰ ਬਚਾਉਣ ਲਈ ਭੱਜੀ ਤਾਂ ਮਖੀਲ ਨੇ ਮੈਡਮ 'ਤੇ ਹਮਲਾ ਕਰ ਦਿੱਤਾ।
ਇਹ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸੁਖਬੀਰ ਬਾਦਲ 'ਤੇ ਹੋਏ ਹਮਲੇ ਦੇ ਮਾਮਲੇ 'ਚ ਨਵਾਂ ਮੋੜ
ਜਾਣਕਾਰੀ ਮੁਤਾਬਕ ਜਿਹੜੇ ਬੱਚਿਆਂ ਨੂੰ ਡੂਮਣੇ ਨੇ ਕੱਟਿਆ ਉਹ ਤੀਸਰੀ ਅਤੇ ਚੌਥੀ ਜਮਾਤ ਦੇ ਸਨ। ਇਨ੍ਹਾਂ ਬੱਚਿਆਂ ਵਿਚੋਂ ਕੁਝ ਬੱਚੇ ਡੂਮਣਾ ਲੜਨ ਤੋਂ ਬਾਅਦ ਵੀ ਆਪਣੀ ਮੈਡਮ ਨੂੰ ਬਚਾਉਣ ਲਈ ਯਤਨ ਕਰ ਰਹੇ ਸਨ ਜਦੋਂ ਸਕੂਲ ਵਿਚ ਰੌਲਾ ਪੈ ਰਿਹਾ ਸੀ ਤਾਂ ਸਕੂਲ ਦੇ ਆਲੇ ਦੁਆਲੇ ਦੇ ਲੋਕਾਂ ਨੇ ਸੁਕਣੇ ਪਾਏ ਕੱਪੜਿਆਂ ਨੂੰ ਅੱਗ ਲਗਾ ਕੇ ਧੂੰਆਂ ਕੀਤਾ ਅਤੇ ਬੱਚਿਆਂ ਨੂੰ ਬਚਾਇਆ। ਪੰਜ ਬੱਚਿਆਂ ਅਤੇ ਅਧਿਆਪਕਾਂ ਨੂੰ ਸਮਰਾਲਾ ਦੇ ਕੌਸ਼ਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ, ਜ਼ਖਮੀਆਂ ਦੀ ਹਾਲਤ ਸਥਿਰ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਤਨਖਾਹਾਂ 'ਚ ਵਾਧਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e