ਮੰਦਰ 'ਚ ਮੱਥਾ ਟੇਕਣ ਗਈ ਬੱਚੀ ਨਾਲ ਪੁਜਾਰੀ ਨੇ ਕੀਤਾ ਜਬਰ-ਜ਼ਨਾਹ, ਅਦਾਲਤ ਨੇ ਸੁਣਾਈ ਮਿਸਾਲੀ ਸਜ਼ਾ

Tuesday, Dec 12, 2023 - 03:06 AM (IST)

ਮੰਦਰ 'ਚ ਮੱਥਾ ਟੇਕਣ ਗਈ ਬੱਚੀ ਨਾਲ ਪੁਜਾਰੀ ਨੇ ਕੀਤਾ ਜਬਰ-ਜ਼ਨਾਹ, ਅਦਾਲਤ ਨੇ ਸੁਣਾਈ ਮਿਸਾਲੀ ਸਜ਼ਾ

ਚੰਡੀਗੜ੍ਹ (ਸੁਸ਼ੀਲ) : ਬੱਚੀ ਨਾਲ ਜਬਰ-ਜ਼ਨਾਹ ਦੇ ਮਾਮਲੇ 'ਚ ਫਾਸਟ ਟ੍ਰੈਕ ਅਦਾਲਤ ਨੇ ਸਕੇਤੜੀ ਦੇ ਪੁਜਾਰੀ ਮਨੋਜੂ ਰੋਲਵੋ ਉਰਫ਼ ਲਾਲ ਬਾਬਾ ਨੂੰ 7 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਸ਼ੀ ’ਤੇ 31 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਅਦਾਲਤ ਨੇ ਪੀੜਤ ਬੱਚੀ ਨੂੰ 1 ਲੱਖ ਰੁਪਏ ਦਾ ਮੁਆਵਜ਼ਾ ਦਿੱਤੇ ਜਾਣ ਦੇ ਵੀ ਹੁਕਮ ਦਿੱਤੇ ਹਨ। ਬੱਚੀ ਦੀ ਵਕੀਲ ਕਮਲੇਸ਼ ਮਲਿਕ ਨੇ ਅਦਾਲਤ 'ਚ ਕਿਹਾ ਕਿ ਤਿਲਕ ਲਗਾਉਣ, ਮਾਲਾ ਤੇ ਬਾਬਾ ਵਾਲਾ ਚੋਲਾ ਪਹਿਨਣ ਦਾ ਢੌਂਗ ਕਰਨ ਵਾਲੇ ਦੋਸ਼ੀ ਦੇ ਮਨ 'ਚ ਪਾਪ ਭਰਿਆ ਹੈ। ਉਸ ਨੇ ਮਾਸੂਮ ਨਾਲ ਗਲਤ ਹਰਕਤ ਕੀਤੀ, ਜਿਸ ਦੇ ਲਈ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਕਿ ਸਮਾਜ ਨੂੰ ਇਕ ਸੰਦੇਸ਼ ਮਿਲ ਸਕੇ। ਜ਼ਿਲ੍ਹਾ ਅਦਾਲਤ 'ਚ 8 ਮਹੀਨੇ ਦੇ ਅੰਦਰ ਹੀ ਕੇਸ ਦਾ ਫ਼ੈਸਲਾ ਹੋ ਗਿਆ।

ਇਹ ਵੀ ਪੜ੍ਹੋ : IELTS 'ਚ 7 ਬੈਂਡ ਲੈ ਕੇ ਕੁੜੀ ਨੇ ਵਜਾਇਆ ਮੁੰਡੇ ਵਾਲਿਆਂ ਦਾ 'ਵਾਜਾ', ਮਾਮਲਾ ਜਾਣ ਰਹਿ ਜਾਓਗੇ ਹੱਕੇ-ਬੱਕੇ

ਦੋਸ਼ੀ ਪੁਜਾਰੀ ’ਤੇ ਸੈਕਟਰ-3 ਥਾਣਾ ਪੁਲਸ ਨੇ ਅਪ੍ਰੈਲ, 2023 ਵਿੱਚ ਧਾਰਾ 376 (ਏ, ਬੀ) ਤੇ ਪੋਕਸੋ ਐਕਟ ਦੇ ਤਹਿਤ ਮਾਲਾ ਦਰਜ ਕੀਤਾ ਸੀ। ਬੱਚੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਸੀ ਕਿ ਉਹ 15 ਅਪ੍ਰੈਲ ਨੂੰ ਚਾਚੇ ਦੇ ਨਾਲ ਸਕੇਤੜੀ ਦੇ ਕੋਲ ਮੰਦਰ ਵਿੱਚ ਮੱਥਾ ਟੇਕਣ ਗਈ ਸੀ। ਦੋਵੇਂ ਮੰਦਰ ਦੇ ਕੋਲ ਪਹੁੰਚੇ ਤਾਂ ਦੋਸ਼ੀ ਪੁਜਾਰੀ ਜ਼ਬਰਦਸਤੀ ਨਜ਼ਦੀਕੀ ਕੁਟੀਆ ਵਿੱਚ ਲੈ ਗਿਆ। ਚਾਚੇ ਨੇ ਵਿਰੋਧ ਕੀਤਾ ਤਾਂ ਉਨ੍ਹਾਂ ਨੂੰ ਹਥੌੜੇ ਨਾਲ ਮਾਰਨ ਦੀ ਧਮਕੀ ਦਿੱਤੀ। ਉਸ ਦਾ ਚਾਚਾ ਡਰ ਕੇ ਉਥੋਂ ਭੱਜ ਗਿਆ। ਪੁਜਾਰੀ ਕੁਟੀਆ 'ਚ ਲਿਜਾ ਕੇ ਬੱਚੀ ਨਾਲ ਜਬਰ-ਜ਼ਨਾਹ ਕਰਨ ਲੱਗਾ ਪਰ ਬੱਚੀ ਕਿਸੇ ਤਰ੍ਹਾਂ ਪੁਜਾਰੀ ਦੇ ਚੁੰਗਲ 'ਚੋਂ ਭੱਜ ਨਿਕਲੀ। ਰਸਤੇ ਵਿੱਚ ਬੱਚੀ ਨੇ ਰਾਹਗੀਰ ਦੀ ਮਦਦ ਨਾਲ ਪੁਲਸ ਨੂੰ ਸੂਚਨਾ ਦਿੱਤੀ। ਸੈਕਟਰ-3 ਥਾਣਾ ਪੁਲਸ ਨੇ ਮਾਮਲਾ ਦਰਜ ਕਰਕੇ ਮੁਲਜ਼ਮ ਬਾਬਾ ਨੂੰ ਗ੍ਰਿਫ਼ਤਾਰ ਕਰ ਲਿਆ ਸੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News