ਚੰਡੀਗੜ੍ਹ : ਸਰਕਾਰੀ ਸਕੂਲ 'ਚ ਫਟਿਆ ਪ੍ਰੈਸ਼ਰ ਕੁੱਕਰ, ਮਚਿਆ ਹੜਕੰਪ (ਤਸਵੀਰਾਂ)
Thursday, Feb 08, 2018 - 02:47 PM (IST)

ਚੰਡੀਗੜ੍ਹ (ਰੋਹਿਲਾ/ਭਗਵਤ) : ਸ਼ਹਿਰ ਦੇ ਗੌਰਮਿੰਟ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-44 'ਚ ਵੀਰਵਾਰ ਸਵੇਰੇ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਮਿਡ-ਡੇਅ ਮੀਲ ਤਿਆਰ ਕਰਦੇ ਸਮੇਂ ਪ੍ਰੈਸ਼ਰ ਕੁੱਕਰ ਫਟ ਗਿਆ
ਇਸ ਹਾਦਸੇ 'ਚ ਖਾਣਾ ਬਣਾਉਣ ਵਾਲੀ ਮਹਿਲਾ ਵਰਕਰ ਰੀਤਾ ਬੁਰੀ ਤਰ੍ਹਾਂ ਜ਼ਖਮੀ ਹੋ ਗਈ, ਜਿਸ ਨੂੰ ਤੁਰੰਤ ਇਲਾਜ ਲਈ ਜੀ. ਐਮ. ਸੀ. ਐੱਚ.-32 'ਚ ਭਰਤੀ ਕਰਾਇਆ ਗਿਆ ਹੈ।
ਜਾਣਕਾਰੀ ਮੁਤਾਬਕ ਸਰਕਾਰੀ ਸਕੂਲ 'ਚ 4 ਸਕੂਲਾਂ 'ਚ ਪੜ੍ਹਨ ਵਾਲੇ 3500 ਬੱਚਿਆਂ ਲਈ ਖਾਣਾ ਬਣਦਾ ਹੈ।
ਰੋਜ਼ ਦੀ ਤਰ੍ਹਾਂ ਅੱਜ ਵੀ ਮਹਿਲਾ ਵਰਕਰ 60 ਲੀਟਰ ਦੇ ਕੁੱਕਰ 'ਚ ਖਾਣਾ ਬਣਾ ਰਹੀ ਸੀ ਕਿ ਅਚਾਨਕ ਕੁੱਕਰ ਫਟ ਗਿਆ ਅਤੇ ਪੂਰੇ ਕਮਰੇ 'ਚ ਦਾਲ ਹੀ ਦਾਲ ਖਿਲੱਰ ਗਈ।
ਇਸ ਹਾਦਸੇ ਦੌਰਾਨ ਕਈ ਹੋਰ ਲੋਕ ਵੀ ਮਾਮੂਲੀ ਜ਼ਖਮੀ ਹੋਏ ਹਨ।