ਚੰਡੀਗੜ੍ਹ ''ਚ ਚੜ੍ਹਦੀ ਸਵੇਰ ਵੱਡਾ ਐਨਕਾਊਂਟਰ, ਗੋਲੀਆਂ ਦੀ ਤਾੜ-ਤਾੜ ਨਾਲ ਕੰਬਿਆ ਇਲਾਕਾ
Wednesday, Apr 22, 2026 - 09:44 AM (IST)
ਚੰਡੀਗੜ੍ਹ (ਵਾਰਤਾ) : ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ 'ਚ ਬੁੱਧਵਾਰ ਸਵੇਰੇ ਉਸ ਵੇਲੇ ਦਹਿਸ਼ਤ ਛਾ ਗਈ, ਜਦੋਂ ਹਰਿਆਣਾ ਦੇ ਇਕ ਗੈਂਗਸਟਰ ਅਤੇ ਚੰਡੀਗੜ੍ਹ ਪੁਲਸ ਦੀ ਆਪਰੇਸ਼ਨ ਟੀਮ ਵਿਚਾਲੇ ਮੁਕਾਬਲਾ ਹੋ ਗਿਆ। ਇਸ ਮੁਕਾਬਲੇ ਦੌਰਾਨ ਦੋਹਾਂ ਪਾਸਿਓਂ ਕਰੀਬ 5 ਰਾਊਂਡ ਫਾਇਰ ਹੋਏ, ਜਿਸ ਕਾਰਨ ਇਲਾਕੇ 'ਚ ਹਫੜਾ-ਦਫੜੀ ਮਚ ਗਈ। ਪੁਲਸ ਨੇ ਕਾਰਵਾਈ ਕਰਦੇ ਹੋਏ ਦੋਸ਼ੀ ਨੂੰ ਮੌਕੇ 'ਤੇ ਹੀ ਗ੍ਰਿਫ਼ਤਾਰ ਕਰ ਲਿਆ।
ਇਹ ਵੀ ਪੜ੍ਹੋ : ਪੰਜਾਬ 'ਚ BLO ਦੀਆਂ ਡਿਊਟੀਆਂ ਬਾਰੇ ਨਵਾਂ ਫ਼ਰਮਾਨ ਜਾਰੀ, ਮੁੱਖ ਚੋਣ ਅਧਿਕਾਰੀ ਨੇ ਦਿੱਤੇ ਸਖ਼ਤ ਹੁਕਮ
ਗ੍ਰਿਫ਼ਤਾਰ ਕੀਤੇ ਗੈਂਗਸਟਰ ਦੀ ਪਛਾਣ ਮੁਕੇਸ਼ ਉਰਫ਼ ਗੋਲੂ ਦੇ ਤੌਰ 'ਤੇ ਹੋਈ ਹੈ, ਜੋ ਹਰਿਆਣਾ ਦੇ ਗੋਹਾਣਾ ਦਾ ਰਹਿਣ ਵਾਲਾ ਹੈ। ਪੁਲਸ ਦੇ ਮੁਤਾਬਕ ਉਨ੍ਹਾਂ ਨੂੰ ਪਹਿਲਾਂ ਹੀ ਸੂਚਨਾ ਮਿਲੀ ਸੀ ਕਿ ਦੋਸ਼ੀ ਚੰਡੀਗੜ੍ਹ 'ਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੇ ਇਰਾਦੇ ਨਾਲ ਆ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ : ਆਧਾਰ ਕਾਰਡ ਦੀ ਅਪਡੇਟ ਬਾਰੇ ਆਇਆ ਵੱਡਾ ਫ਼ੈਸਲਾ, UIDAI ਨੇ ਕੀਤਾ ਅਹਿਮ ਐਲਾਨ
ਇਸ ਸੂਚਨਾ ਦੇ ਆਧਾਰ 'ਤੇ ਪੁਲਸ ਨੇ ਜਾਲ ਵਿਛਾ ਕੇ ਉਸ ਨੂੰ ਘੇਰਾ ਪਾ ਲਿਆ। ਮੁਕਾਬਲੇ ਤੋਂ ਬਾਅਦ ਮੌਕੇ 'ਤੇ ਪੰਜ ਖ਼ਾਲੀ ਕਾਰਤੂਸ ਬਰਾਮਦ ਕੀਤੇ ਗਏ। ਫਿਲਹਾਲ ਪੁਲਸ ਦੋਸ਼ੀ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਉਸ ਦੇ ਅਪਰਾਧਿਕ ਨੈੱਟਵਰਕ ਦੀ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
