ਬਿਹਾਰ ਦੌਰੇ ''ਤੇ ਰਾਸ਼ਟਰਪਤੀ ਕੋਵਿੰਦ (ਪੜੋ 15 ਨਵੰਬਰ ਦੀਆਂ ਖਾਸ ਖਬਰਾਂ)

11/15/2018 1:03:47 AM

ਜਲੰਧਰ (ਵੈਬ ਡੈਸਕ)- ਰਾਸ਼ਟਰਪਤੀ ਰਾਮਨਾਥ ਕੋਵਿੰਦ 15 ਨਵੰਬਰ ਨੂੰ ਬਿਹਾਰ ਦੌਰੇ 'ਤੇ ਹੋਣਗੇ। ਉਹ ਸਮਸਤੀਪੁਰ ਜ਼ਿਲੇ 'ਚ ਸਥਿਤ ਡਾ. ਰਾਜਿੰਦਰ ਪ੍ਰਸਾਦ ਕੇਂਦਰੀ ਖੇਤੀਬਾੜੀ ਯੂਨੀਵਰਸਿਟੀ ਅਤੇ ਪਟਨਾ ਦੇ ਨੈਸ਼ਨਲ ਇੰਸੀਟਿਊਟ ਆਫ ਤਕਨਾਲੋਜੀ (ਐੱਨ.ਆਈ.ਟੀ.) ਦੇ ਕਾਨਵੋਕੇਸ਼ਨ 'ਚ ਹਿੱਸਾ ਲੈਣਗੇ। ਰਾਸ਼ਟਰਪਤੀ ਸ਼ੁੱਕਰਵਾਰ ਨੂੰ ਸਵੇਰੇ 9.45 'ਤੇ ਫੌਜ ਦੇ ਖਾਸ ਜਹਾਜ਼ ਰਾਹੀ ਪਟਨਾ ਪਹੁੰਚਣਗੇ।

ਸਬਰੀਮਾਲਾ ਮੁੱਦੇ 'ਤੇ ਸੀ.ਐੱਮ. ਵਿਜੈਨ ਕਰਨਗੇ ਸਾਰੀਆਂ ਪਾਰਟੀਆਂ ਨਾਲ ਗੱਲਬਾਤ


ਕੇਰਲ ਦੇ ਮੁੱਖ ਮੰਤਰੀ ਪਿਨਾਪਾਈ ਵਿਜੈਨ ਨੇ ਮੰਗਲਵਾਰ ਨੂੰ ਆਗਾਮੀ ਸਬਰੀਮਾਲਾ ਤੀਰਥਯਾਤਰਾ 'ਤੇ ਚਰਚਾ ਕਰਨ ਲਈ 15 ਨਵੰਬਰ ਨੂੰ ਸਰਬ ਪਾਰਟੀ ਬੈਠਕ ਬੁਲਾਈ ਹੈ। ਸੁਪਰੀਮ ਕੋਰਟ ਨੇ ਸਾਰੀ ਉਮਰ ਵਰਗ ਦੀਆਂ ਔਰਤਾਂ ਨੂੰ ਮੰਦਰ 'ਚ ਪ੍ਰਵੇਸ਼ ਕਰਨ ਦੇਣ ਦੇ ਆਪਣੇ ਆਦੇਸ਼ 'ਤੋ ਰੋਕ ਲਗਾਉਣ ਦੀ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ ਸੀ। ਇਸ ਤੋਂ ਬਾਅਦ ਵਿਜੈਨ ਨੇ ਇਹ ਬੈਠਕ ਬੁਲਾਈ ਹੈ।

ਅੱਜ ਰਵਾਨਾ ਹੋਣਗੇ ਅਮਿਤ ਸ਼ਾਹ


ਮੱਧ ਪ੍ਰਦੇਸ਼ ਦੇ ਵਿਧਾਨ ਸਭਾ ਚੋਣਾਂ 'ਚ ਹੁਣ ਬੱਸ ਕੁਝ ਹੀ ਸਮਾਂ ਬਾਕੀ ਹੈ। ਅਜਿਹੇ 'ਚ ਪਾਰਟੀਆਂ ਨੇ ਵੀ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਇਸ ਕੜੀ 'ਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਵੀ 15 ਨਵੰਬਰ ਨੂੰ ਮੱਧ ਪ੍ਰਦੇਸ਼ ਦੇ ਦੌਰੇ 'ਤੇ ਰਵਾਨਾ ਹੋਣਗੇ। ਉਨ੍ਹਾਂ ਦੇ ਇਹ ਦੌਰਾ 7 ਦਿਨਾਂ ਦਾ ਹੋਵੇਗਾ ਜਿਸ 'ਚ ਉਹ ਕਈ ਜਨਸਭਾਵਾਂ ਕਰ ਲੋਕਾਂ ਨਾਲ ਗੱਲ ਕਰਨਗੇ।

ਬੈਂਗਲੁਰੂ ਲਈ ਸਿੱਧੀ ਉਡਾਨ ਅੱਜ ਤੋਂ


ਸੰਗਮ ਨਗਰੀ ਤੋਂ ਵੀਰਵਾਰ ਨੂੰ ਬੈਂਗਲੁਰੂ ਲਈ ਸਿੱਧੀ ਹਵਾਈ ਸੇਵਾ ਸ਼ੁਰੂ ਹੋ ਜਾਏਗੀ। ਇਸ ਦਾ ਉਦਘਾਟਨ ਸੂਬੇ ਦੇ ਉਡਾਨ ਮੰਤਰੀ ਨੰਦ ਗੋਪਾਲ ਗੁਪਤਾ ਨੰਦੀ ਕਰਨਗੇ। ਜਹਾਜ਼ ਕੰਪਨੀ ਇੰਡੀਗੋ ਦੀ ਇਸ ਸੇਵਾ ਨੂੰ ਸ਼ਹਿਰੀਆਂ ਨਾਲ ਹੱਥੋਂ ਹੱਥ ਲਿਆ ਹੈ। 15 ਨਵੰਬਰ ਨੂੰ ਪਹਿਲੇ ਸਫਰ ਲਈ ਪ੍ਰਯਾਗਰਾਜ ਤੋਂ ਬੈਂਗਲੁਰੂ ਲਈ 90 ਫੀਸਦੀ ਤੋਂ ਜ਼ਿਆਦਾ ਸੀਟਾਂ ਵੀ ਭਰ ਗਈਆਂ ਹਨ।

ਪੰਜਾਬ ਦੀਆਂ ਖੰਡ ਮਿੱਲਾਂ 15 ਤੋਂ ਚੱਲਣਗੀਆਂ

ਮੌਜੂਦਾ ਗੰਨੇ ਦੇ ਸੀਜ਼ਨ ਦੌਰਾਨ ਪੰਜਾਬ ਦੀਆਂ ਸਾਰੀਆਂ ਖੰਡ ਮਿੱਲਾਂ 15 ਨਵੰਬਰ ਤੋਂ ਗੰਨੇ ਦੀ ਪਿੜਾਈ ਦੀ ਸ਼ੁਰੂਆਤ ਕਰਨਗੀਆਂ। ਇਹ ਜਾਣਕਾਰੀ ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਜੰਗਵੀਰ ਸਿੰਘ ਰਸੂਲਪੁਰ ਨੇ ਸਹਿਕਾਰਤਾ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਨਾਲ ਹੋਈ ਮੀਟਿੰਗ ਉਪਰੰਤ ਪ੍ਰੈੱਸ ਨਾਲ ਹੋਈ ਮਿਲਣੀ ਦੌਰਾਨ ਦਿੱਤੀ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਚੀਫ਼ ਸੈਕਟਰੀ ਵਿਸ਼ਵਜੀਤ ਖੰਨਾ ਤੇ ਖੇਤੀਬਾੜੀ ਵਿਭਾਗ ਦੇ ਵਿਕਾਸ ਗਰਗ ਨੇ ਦੋਆਬਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਤੇ ਪਗੜੀ ਸੰਭਾਲ ਜੱਟਾ ਲਹਿਰ ਪੰਜਾਬ ਨਾਲ ਮੀਟਿੰਗ ਕੀਤੀ। ਜਿਸ 'ਚ ਜਥੇਬੰਦੀ ਦੀਆਂ ਮੰਗਾਂ ਨੂੰ ਸਵੀਕਾਰ ਕਰਦਿਆਂ ਪੰਜਾਬ ਦੀਆਂ ਸਾਰੀਆਂ ਸਰਕਾਰੀ ਤੇ ਗੈਰ ਸਰਕਾਰੀ ਖੰਡ ਮਿੱਲਾਂ 15 ਨਵੰਬਰ ਤੋਂ ਚਲਾਉਣ ਦਾ ਨੋਟੀਫਿਕੇਸ਼ਨ ਜਾਰੀ ਕੀਤਾ।

ਬਿਜਲੀ ਮੰਤਰੀ ਵਿਰੁੱਧ ਕਾਂਗੜ ਵਿਖੇ ਸੂਬਾਈ ਪੱਧਰ ਦਾ ਰੋਸ ਪ੍ਰਦਰਸ਼ਨ ਕਰਨਗੇ ਕਾਮੇ


ਬਿਜਲੀ ਮੁਲਾਜ਼ਮਾਂ ਦੀਆਂ ਪ੍ਰਮੁੱਖ ਜੱਥੇਬੰਦੀਆਂ ਪੀ. ਐੈੱਸ. ਈ. ਬੀ. ਇੰਪਲਾਈਜ਼ ਜੁਆਇੰਟ ਫੋਰਮ ਦੇ ਸੱਦੇ 'ਤੇ 15 ਨਵੰਬਰ ਨੂੰ ਪਿੰਡ ਕਾਂਗੜ ਵਿਖੇ ਸੂਬਾ ਪੱਧਰ ਦਾ ਰੋਸ ਪ੍ਰਦਰਸ਼ਨ ਕਰਨਗੀਆਂ। ਇਸ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

ਸਿੱਖਿਆ ਵਿਭਾਗ ਇਨ੍ਹਾਂ ਕਰਮਚਾਰੀਆਂ ਨੂੰ ਅੱਜ ਦੇਵੇਗਾ ਰੈਗੂਲਰ ਸੇਵਾਵਾਂ ਦੇ ਹੁਕਮ


ਸਿੱਖਿਆ ਵਿਭਾਗ ਨੇ ਸਰਵ ਸਿੱਖਿਆ ਅਭਿਆਨ ਅਤੇ ਰਮਸਾ ਅਧਿਨ ਕੰਮ ਕਰ ਰਹੇ ਕਰਮੀਆਂ ਨੂੰ ਸੂਚਿਤ ਕੀਤਾ ਹੈ ਕਿ ਜਿਹੜੇ ਕਰਮੀਆਂ ਵੱਲੋਂ 14 ਨਵੰਬਰ ਤੱਕ ਸਿੱਖਿਆ ਵਿਭਾਗ 'ਚ ਆਉਣ ਲਈ ਆਨਲਾਈਨ ਆਪਸ਼ਨ ਦਿੱਤੀ ਗਈ, ਉਨ੍ਹਾਂ ਕਰਮੀਆਂ ਨੂੰ ਰੈਗੂਲਰ ਸੇਵਾਵਾਂ ਦੇ ਹੁਕਮ 15 ਨਵੰਬਰ 2018 ਦਿਨ ਵੀਰਵਾਰ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਕੰਪਲੈਕਸ, ਈ-ਬਲਾਕ, ਫੇਜ਼-8 ਐੱਸ.ਏ.ਐੱਸ ਨਗਰ ਵਿਖੇ ਦਿੱਤੇ ਜਾਣਗੇ।

 

ਖੇਡ
ਅੱਜ ਹੋਣ ਵਾਲੇ ਮੁਕਾਬਲੇ


ਕ੍ਰਿਕਟ : ਸ਼੍ਰੀਲੰਕਾ ਬਨਾਮ ਇੰਗਲੈਂਡ (ਦੂਜਾ ਟੈਸਟ, ਦੂਜਾ ਦਿਨ)
ਕ੍ਰਿਕਟ : ਜ਼ਿੰਬਾਬਵੇ ਬਨਾਮ ਬੰਗਲਾਦੇਸ਼ (ਦੂਜਾ ਟੈਸਟ, 5ਵਾਂ ਦਿਨ)
ਕ੍ਰਿਕਟ : ਭਾਰਤ ਬਨਾਮ ਆਇਰਲੈਂਡ (ਮਹਿਲਾ ਵਿਸ਼ਵ ਕੱਪ ਟੀ-20 ਟੂਰਨਾਮੈਂਟ)
ਕ੍ਰਿਕਟ : ਨਿਊਜ਼ੀਲੈਂਡ ਬਨਾਮ ਪਾਕਿਸਤਾਨ (ਮਹਿਲਾ ਵਿਸ਼ਵ ਕੱਪ ਟੀ-20 ਟੂਰਨਾਮੈਂਟ)
ਕ੍ਰਿਕਟ : ਰਣਜੀ ਟਰਾਫੀ ਕ੍ਰਿਕਟ ਟੂਰਨਾਮੈਂਟ-2018 


Related News