ਚੰਦੂਮਾਜਰਾ ਨੇ ਮੁਨੀਸ਼ ਤਿਵਾੜੀ ਨੂੰ ਭੇਜਿਆ ਕਾਨੂੰਨੀ ਨੋਟਿਸ

Tuesday, May 14, 2019 - 02:31 PM (IST)

ਮੋਹਾਲੀ (ਪਰਦੀਪ) : ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ-ਬੀ. ਜੇ. ਪੀ. ਦੇ ਉਮੀਦਵਾਰ ਅਤੇ ਸੀਨੀਅਰ ਅਕਾਲੀ ਨੇਤਾ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਾਂਗਰਸੀ ਉਮੀਦਵਾਰ ਮੁਨੀਸ਼ ਤਿਵਾੜੀ ਨੂੰ ਉਨ੍ਹਾਂ ਵਲੋਂ ਮੀਡੀਆ 'ਚ ਦਿੱਤੇ ਇਕ ਬਿਆਨ 'ਤੇ ਮਾਣਹਾਨੀ ਦਾ ਨੋਟਿਸ ਭੇਜਿਆ ਅਤੇ ਪੁਲਸ ਕੋਲ ਸ਼ਿਕਾਇਤ ਕੀਤੀ ਹੈ। ਪ੍ਰੋ. ਚੰਦੂਮਾਜਰਾ ਦੇ ਚੋਣ ਏਜੰਟ ਐਡਵੋਕੇਟ ਸਿਮਰਜੀਤ ਸਿੰਘ ਵਲੋਂ ਭੇਜੇ ਗਏ ਨੋਟਿਸ 'ਚ ਉਨ੍ਹਾਂ ਖਿਲਾਫ਼ 20 ਕਰੋੜ ਰੁਪਏ ਦੇ ਹਰਜਾਨੇ ਦਾ ਦਾਅਵਾ ਕੀਤਾ ਗਿਆ ਹੈ। 

PunjabKesari

ਕੀ ਕਿਹਾ ਸੀ ਮੁਨੀਸ਼ ਤਿਵਾੜੀ ਨੇ?
ਨੋਟਿਸ 'ਚ ਕਿਹਾ ਗਿਆ ਹੈ ਕਿ ਮੁਨੀਸ਼ ਤਿਵਾੜੀ ਨੇ 9 ਮਈ ਦੇ ਇਕ ਅਗਰੇਜ਼ੀ ਅਖ਼ਬਾਰ ਨੂੰ ਇਹ ਬਿਆਨ ਦਿੱਤਾ ਸੀ ਕਿ ਪ੍ਰੋ. ਚੰਦੂਮਾਜਰਾ ਨੇ ਐੱਨ. ਆਰ. ਆਈਜ਼ ਨਾਲ ਧੋਖਾ ਕੀਤਾ ਹੈ। ਨੋਟਿਸ 'ਚ ਇਹ ਵੀ ਕਿਹਾ ਗਿਆ ਹੈ ਕਿ ਇਸ ਬੇਬੁਨਿਆਦ ਬਿਆਨ ਨਾਲ ਪ੍ਰੋ. ਚੰਦੂਮਾਜਰਾ ਦੇ ਅਕਸ ਨੂੰ ਢਾਹ ਲੱਗੀ ਹੈ ਅਤੇ ਚੋਣਾਂ ਤੋਂ ਐਨ ਪਹਿਲਾਂ ਅਜਿਹਾ ਬਿਆਨ ਦੇ ਕੇ ਉਨ੍ਹਾਂ ਦੇ ਚਰਿੱਤਰ ਅਤੇ ਮਾਣ ਸਨਮਾਨ ਨੂੰ ਠੇਸ ਪਹੁੰਚਾਈ ਗਈ ਹੈ। ਨੋਟਿਸ 'ਚ ਇਹ ਵੀ ਕਿਹਾ ਗਿਆ ਹੈ ਕਿ ਬਿਆਨ 'ਚ ਇਹ ਮਾਮਲਾ 2014 ਤੋਂ 2016 ਦੇ ਵਿਚਕਾਰ ਦਾ ਦਰਸਾਇਆ ਗਿਆ ਹੈ ਪਰ ਹੁਣ ਜਾਣ ਬੁੱਝ ਕੇ ਚੋਣਾਂ ਵੇਲੇ ਇਹ ਮੁੱਦਾ ਇਸ ਲਈ ਉਭਾਰਿਆ ਗਿਆ ਹੈ ਕਿ ਉਨ੍ਹਾਂ ਨੂੰ ਨੁਕਸਾਨ ਪਹੁੰਚਾਇਆ ਜਾ ਸਕੇ। 


Anuradha

Content Editor

Related News