ਗਰਭਵਤੀ ਔਰਤ ਦੀ ਹੋਈ ਮੌਤ, ਪਰਿਵਾਰਕ ਮੈਂਬਰਾਂ ਨੇ ਲਾਏ ਸਟਾਫ 'ਤੇ ਲਾਏ ਦੋਸ਼

Sunday, Jun 14, 2020 - 02:47 PM (IST)

ਗਰਭਵਤੀ ਔਰਤ ਦੀ ਹੋਈ ਮੌਤ, ਪਰਿਵਾਰਕ ਮੈਂਬਰਾਂ ਨੇ ਲਾਏ ਸਟਾਫ 'ਤੇ ਲਾਏ ਦੋਸ਼

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਕੁਲਦੀਪ ਸਿੰਘ ਰਿਣੀ): ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਹਸਪਤਾਲ 'ਚ ਗਰਭਵਤੀ ਔਰਤ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਪਰਿਵਾਰਕ ਮੈਂਬਰਾਂ ਨੇ  ਸਰਕਾਰੀ ਹਸਪਤਾਲ ਦੇ ਸਟਾਫ ਤੇ ਕਥਿਤ ਲਾਪਰਵਾਹੀ ਦੇ ਦੋਸ਼ ਲਾਏ ਹਨ। ਪਰਿਵਾਰਕ ਮੈਂਬਰਾਂ ਮੁਤਾਬਕ ਦਾ ਦੋਸ਼ ਹੈ ਕਿ ਰਾਤ 12 ਵਜੇ ਦੀ ਸੀਰੀਅਸ ਹੋਈ ਔਰਤ ਸਬੰਧੀ ਡਾਕਟਰਾਂ ਨੇ ਸਾਨੂੰ ਅੱਜ ਦੁਪਹਿਰ 12 ਵਜੇ ਜਾਣਕਾਰੀ ਦਿੱਤੀ ਹੈ ਅਤੇ ਸਵਾ 12 ਵਜੇ ਔਰਤ ਦੀ ਮੌਤ ਹੋ ਗਈ। ਦੱਸਣਯੋਗ ਹੈ ਕਿ ਇਹ ਔਰਤ ਪਹਿਲਾਂ ਇਕ ਬੱਚੀ ਦੀ ਮਾਂ ਹੈ ਅਤੇ ਪੰਜ ਮਹੀਨਿਆਂ ਦੀ ਗਰਭਵਤੀ ਸੀ। ਮ੍ਰਿਤਕ ਔਰਤ ਦੀ ਪਛਾਣ ਰਜਨੀ (28) ਪਤਨੀ ਪਰਭਦਿਆਲ ਵਜੋਂ ਹੋਈ।


author

Shyna

Content Editor

Related News