ਮਾਛੀਵਾੜਾ ''ਚ ਗਰਭਵਤੀ ਪਤਨੀ ਤੇ ਪਤੀ ਕੋਰੋਨਾ ਪਾਜ਼ੇਟਿਵ

Monday, Jul 27, 2020 - 05:42 PM (IST)

ਮਾਛੀਵਾੜਾ ''ਚ ਗਰਭਵਤੀ ਪਤਨੀ ਤੇ ਪਤੀ ਕੋਰੋਨਾ ਪਾਜ਼ੇਟਿਵ

ਮਾਛੀਵਾੜਾ (ਗੁਰਦੀਪ ਸਿੰਘ ਟੱਕਰ) : ਮਾਛੀਵਾੜਾ ਇਲਾਕੇ 'ਚ ਪਿਛਲੇ ਤਿੰਨ ਦਿਨਾਂ ਤੋਂ ਕੋਈ ਵੀ ਕੋਰੋਨਾ ਪਾਜ਼ੇਟਿਵ ਮਾਮਲਾ ਸਾਹਮਣੇ ਨਹੀਂ ਆਇਆ ਸੀ ਜਿਸ ਕਾਰਨ ਲੋਕ ਕੁੱਝ ਰਾਹਤ ਮਹਿਸੂਸ ਕਰਨ ਲੱਗ ਪਏ ਸਨ ਪਰ ਅੱਜ ਫਿਰ ਇਸ ਮਹਾਮਾਰੀ ਨੇ ਨੇੜਲੇ ਪਿੰਡ ਚਕਲੀ ਆਦਲ ਵਿਖੇ ਪਤੀ-ਪਤਨੀ ਨੂੰ ਆਪਣੀ ਚਪੇਟ ਵਿਚ ਲੈ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਔਰਤ ਗਰਭਵਤੀ ਸੀ ਅਤੇ ਉਸਦਾ ਪਤੀ ਦੋਵਾਂ ਨੇ ਮਾਛੀਵਾੜਾ ਸਿਵਲ ਹਸਪਤਾਲ ਵਿਖੇ ਆਪਣਾ ਕੋਰੋਨਾ ਟੈਸਟ ਕਰਵਾਇਆ ਜਿਸ ਦੀ ਰਿਪੋਰਟ ਆਈ ਕਿ ਦੋਵੇਂ ਹੀ ਪਾਜ਼ੇਟਿਵ ਪਾਏ ਗਏ। ਸਿਹਤ ਵਿਭਾਗ ਦੀ ਟੀਮ ਵਲੋਂ ਇਨ੍ਹਾਂ ਦੋਵਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਲੁਧਿਆਣਾ ਭੇਜਿਆ ਜਾ ਰਿਹਾ ਹੈ ਅਤੇ ਬਾਕੀ ਪਰਿਵਾਰਕ ਮੈਂਬਰਾਂ ਦੇ ਟੈਸਟ ਵੀ ਲਏ ਜਾਣਗੇ। 

ਇਹ ਵੀ ਪੜ੍ਹੋ : ਮੋਗਾ 'ਚ ਦਿਨ-ਦਿਹਾੜੇ ਕੱਪੜਾ ਵਪਾਰੀ ਦਾ ਕਤਲ ਕਰਨ ਵਾਲੇ ਗੈਂਗਸਟਰ ਸੁੱਖਾ ਲੰਮੇ ਦੀ ਫਿਰ ਪੁਲਸ ਨੂੰ ਵੰਗਾਰ

ਦੂਸਰੇ ਪਾਸੇ ਮਾਛੀਵਾੜਾ ਸ਼ਹਿਰ ਵਾਸੀਆਂ ਲਈ ਇਕ ਰਾਹਤ ਭਰੀ ਖ਼ਬਰ ਵੀ ਹੈ ਕਿ ਮੈਡੀਕਲ ਸਟੋਰ ਡਾਕਟਰ ਜੋ ਕਿ ਕੋਰੋਨਾ ਪਾਜ਼ੇਟਿਵ ਆਇਆ ਸੀ ਉਸਦੇ ਪਰਿਵਾਰਕ ਮੈਂਬਰਾਂ ਤੇ ਆਸ-ਪਾਸ ਦੁਕਾਨਦਾਰਾਂ ਦੇ ਸਿਹਤ ਵਿਭਾਗ ਨੇ ਜੋ ਟੈਸਟ ਲਏ ਸਨ ਉਹ ਸਾਰੇ ਨੈਗੇਟਿਵ ਆਏ। ਮਾਛੀਵਾੜਾ ਇਲਾਕੇ 'ਚ ਪਿਛਲੇ ਇਕ ਹਫ਼ਤੇ 'ਚ ਹੁਣ ਤੱਕ 7 ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਵਧਿਆ ਕੋਰੋਨਾ ਦਾ ਕਹਿਰ, ਮੁੜ ਚੁੱਕੇ ਜਾ ਸਕਦੇ ਹਨ ਸਖ਼ਤ ਕਦਮ


author

Gurminder Singh

Content Editor

Related News