ਪ੍ਰੀ-ਮਾਨਸੂਨ ਨੇ ਫਡ਼ੀ ਰਫ਼ਤਾਰ, ਬਰਸਾਤ ਦਾ ਲੋਕਾਂ ਨੇ ਕੀਤਾ ਸਵਾਗਤ

Friday, Jun 29, 2018 - 01:07 AM (IST)

ਪ੍ਰੀ-ਮਾਨਸੂਨ ਨੇ ਫਡ਼ੀ ਰਫ਼ਤਾਰ, ਬਰਸਾਤ ਦਾ ਲੋਕਾਂ ਨੇ ਕੀਤਾ ਸਵਾਗਤ

ਪਠਾਨਕੋਟ, (ਸ਼ਾਰਦਾ)- ਪਿਛਲੇ ਕੱਲ ਤੋਂ ਮੌਸਮ ਨੇ ਕਰਵਟ ਬਦਲੀ ਹੋਈ ਸੀ ਅਤੇ ਮੌਸਮ ਸੁਹਾਵਣਾ ਬਣਿਆ ਹੋਇਆ ਸੀ ਪਰ 27-28 ਦੀ ਰਾਤ ਤੋਂ ਪ੍ਰੀ-ਮਾਨਸੂਨ ਨੇ ਰਫ਼ਤਾਰ ਫਡ਼ ਲਈ, ਜਿਸ  ਕਰ ਕੇ ਘੰਟਿਆਂ ਤੱਕ ਖੇਤਰ ਵਿਚ  ਬਾਰਿਸ਼ ਹੋਈ ਜੋ ਕਿ ਦੁਪਹਿਰ ਬਾਅਦ ਵੀ ਲਗਾਤਾਰ ਜਾਰੀ ਰਹੀ। ਇਸ ਨਾਲ ਜਿਥੇ ਪਾਰਾ ਤੇਜ਼ੀ ਨਾਲ ਥੱਲੇ  ਡਿੱਗ  ਗਿ ਅਾ, ਉਥੇ ਹੀ ਗਰਮੀ ਤੋਂ ਵੀ ਲੋਕਾਂ ਨੂੰ ਰਾਹਤ ਮਿਲੀ ਹੈ।
ਦੂਜੇ ਪਾਸੇ ਨਗਰ ਨਿਗਮ ਵੱਲੋਂ ਬਾਰਿਸ਼ ਤੋਂ ਪਹਿਲਾਂ ਬਰਸਾਤ ਦੇ ਪਾਣੀ ਦੀ ਨਿਕਾਸੀ ਸਬੰਧੀ ਕੀਤੇ ਗਏ ਪ੍ਰਬੰਧ ਪਹਿਲੀ ਹੀ ਬਰਸਾਤ ਵਿਚ ਢਿੱਲੇ ਨਜ਼ਰ ਆਏ।  ਗਲੀਆਂ, ਨਾਲੀਆਂ ’ਚ ਪਾਣੀ ਕਾਫੀ  ਇਕੱਠਾ  ਹੋ  ਚੁੱਕਾ ਸੀ। PunjabKesari
ਕਿਸਾਨਾਂ ਦੇ ਚਿਹਰਿਆਂ ’ਤੇ ਰੌਣਕ
 ਗੁਰਦਾਸਪੁਰ, (ਵਿਨੋਦ, ਦੀਪਕ)-ਪਿਛਲੇ ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਦੇ ਬਾਅਦ ਬੀਤੀ ਰਾਤ ਤੋਂ  ਪੈ ਰਹੇ ਮੀਂਹ ਕਾਰਨ ਲੋਕਾਂ ਨੂੰ ਕੁਝ ਹੱਦ ਤੱਕ ਰਾਹਤ ਜ਼ਰੂਰ ਮਿਲੀ ਹੈ ਪਰ ਇਸ ਦਾ ਸਭ ਤੋਂ ਜ਼ਿਆਦਾ ਫਾਇਦਾ ਕਿਸਾਨਾਂ ਨੂੰ ਹੋਇਆ ਹੈ ਕਿਉਂਕਿ ਝੋਨੇ ਦਾ ਸੀਜ਼ਨ ਹੋਣ ਕਾਰਨ ਕਿਸਾਨਾਂ ਨੂੰ ਪਾਣੀ  ਦੀ ਕਾਫੀ ਮਾਤਰਾ ’ਚ ਲੋਡ਼ ਹੁੰਦੀ ਹੈ। ਇਸ ਮੀਂਹ  ਨਾਲ ਕਿਸਾਨਾਂ ਨੂੰ ਝੋਨਾ ਲਾਉਣ  ’ਚ ਕਾਫੀ ਫਾਇਦਾ ਪਹੁੰਚੇਗਾ।    ਅੱਜ ਸਵੇਰੇ ਤੇਜ਼ ਮੀਂਹ ਕਾਰਨ ਗੁਰਦਾਸਪੁਰ ਸ਼ਹਿਰ ਦੇ ਹੇਠਲੇ ਇਲਾਕਿਆਂ ’ਚ ਪਾਣੀ ਭਰ ਗਿਆ, ਜਿਸ ਕਾਰਨ ਲੋਕਾਂ ਨੂੰ ਵੀ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਬਰਸਾਤ ਦਾ ਪਾਣੀ ਤਿੱਬਡ਼ੀ ਰੋਡ, ਕਬੂਤਰੀ ਗੇਟ, ਮੇਨ ਬਾਜ਼ਾਰ, ਹਨੂਮਾਨ ਚੌਕ ਵਿਚ ਸਥਿਤ ਗਲੀਆਂ ’ਚ ਜਮ੍ਹਾ ਹੋ ਗਿਆ।  ਇਸ ਮੀਂਹ ਕਾਰਨ ਮਜ਼ਦੂਰਾਂ ਅਤੇ ਬਾਜ਼ਾਰ ’ਚ ਦੁਕਾਨਦਾਰਾਂ ਦਾ ਕੰਮ ਵੀ ਪ੍ਰਭਾਵਿਤ ਹੋਇਆ।   


Related News