ਇਰਾਕ 'ਚ ਲਾਪਤਾ 39 ਭਾਰਤੀਆਂ ਦੇ ਪਰਿਵਾਰਾਂ ਨੂੰ ਸੁਸ਼ਮਾ ਸਵਰਾਜ ਨੇ ਕੀਤਾ ਗੁੰਮਰਾਹ-ਬਾਜਵਾ

Saturday, Jul 22, 2017 - 05:23 PM (IST)

ਇਰਾਕ 'ਚ ਲਾਪਤਾ 39 ਭਾਰਤੀਆਂ ਦੇ ਪਰਿਵਾਰਾਂ ਨੂੰ ਸੁਸ਼ਮਾ ਸਵਰਾਜ ਨੇ ਕੀਤਾ ਗੁੰਮਰਾਹ-ਬਾਜਵਾ

ਚੰਡੀਗੜ੍ਹ— ਇਰਾਕ ਵਿਚ ਫਸੇ 39 ਭਾਰਤੀਆਂ ਦੇ ਮਾਮਲੇ ਵਿਚ 24 ਜੁਲਾਈ ਨੂੰ ਰਾਜ ਸਭਾ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਰਾਜ ਸਭਾ ਵਿਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਖਿਲਾਫ 'ਪ੍ਰੀਵਿਲੇਜ ਮੋਸ਼ਨ' (ਵਿਸ਼ੇਸ਼ ਅਧਿਕਾਰ ਦੀ ਉਲੰਘਣਾ ਦਾ ਪ੍ਰਸਤਾਵ) ਲੈ ਕੇ ਆਉਣਗੇ। ਬਾਜਵਾ ਦਾ ਦੋਸ਼ ਹੈ ਕਿ ਸੁਸ਼ਮਾ ਸਵਰਾਜ ਨੇ ਸਦਨ ਦੀ ਕਾਰਵਾਈ ਦੌਰਾਨ ਗਲਤ ਤੱਥ ਪੇਸ਼ ਕਰਕੇ ਪੀੜਤ ਪਰਿਵਾਰਾਂ ਨੂੰ ਗੁੰਮਰਾਹ ਕਰਨ ਦਾ ਕੰਮ ਕੀਤਾ ਹੈ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ। 
ਇੱਥੇ ਦੱਸ ਦੇਈਏ ਕਿ ਸੁਸ਼ਮਾ ਸਵਰਾਜ ਨੇ ਵਿਦੇਸ਼ ਰਾਜ ਮੰਤਰੀ ਵੀ. ਕੇ. ਸਿੰਘ ਦੇ ਹਵਾਲੇ ਨਾਲ ਪੀੜਤ ਪਰਿਵਾਰਾਂ ਨੂੰ ਕਿਹਾ ਸੀ ਕਿ ਉਨ੍ਹਾਂ ਨੂੰ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਇਰਾਕ ਵਿਚ ਲਾਪਤਾ ਹੋਏ ਭਾਰਤੀ ਉਥੋਂ ਦੀ ਬਦਰੂਸ ਜੇਲ ਵਿਚ ਬੰਦ ਹੋ ਸਕਦੇ ਹਨ ਅਤੇ ਉਹ ਖੇਤਰ ਅਜੇ ਵੀ ਅੱਤਵਾਦੀ ਸੰਗਠਨ ਆਈ. ਐੱਸ. ਆਈ. ਐੱਸ. ਦੇ ਕਬਜ਼ੇ ਵਿਚ ਹੈ। ਬਾਜਵਾ ਨੇ ਕਿਹਾ ਕਿ ਇਕ ਚੈਨਲ ਦੀ ਰਿਪੋਰਟ ਮੁਤਾਬਕ ਉਹ ਖੇਤਰ ਪਹਿਲਾਂ ਹੀ ਅੱਤਵਾਦੀਆਂ ਦੇ ਕਬਜ਼ੇ ਤੋਂ ਛੁਡਵਾਇਆ ਜਾ ਚੁੱਕਿਆ ਹੈ। ਉੱਥੇ ਕੋਈ ਜੇਲ ਨਹੀਂ ਬਚੀ ਹੈ ਅਤੇ ਨਾ ਹੀ ਉਨ੍ਹਾਂ ਖੇਤਰਾਂ 'ਚ ਕੋਈ ਬੰਦਾ ਨਹੀਂ ਰਹਿੰਦਾ ਹੈ। ਸੁਸ਼ਮਾ ਸਵਰਾਜ ਇਸ ਬਾਰੇ ਗਲਤ ਜਾਣਕਾਰੀ ਦੇ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਬਾਜਵਾ ਨੇ ਕਿਹਾ ਕਿ ਵਿਦੇਸ਼ ਮੰਤਰਾਲੇ ਨੇ ਇਸ ਮਾਮਲੇ 'ਤੇ ਗਲਤ ਸਟੈਂਡ ਲਿਆ ਹੈ ਅਤੇ ਉਨ੍ਹਾਂ ਨੂੰ ਆਪਣੀ ਗਲਤੀ ਨੂੰ ਸੁਧਾਰਦੇ ਹੋਏ ਪੀੜਤ ਪਰਿਵਾਰਾਂ ਨੂੰ ਸੱਚ ਦੱਸਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਤੱਕ ਇਰਾਕ ਵਿਚ ਲਾਪਤਾ ਭਾਰਤੀਆਂ ਬਾਰੇ ਪਤਾ ਨਹੀਂ ਲੱਗਦਾ, ਉਨ੍ਹਾਂ ਦੇ ਪਰਿਵਾਰਾਂ ਦੀ ਆਰਥਿਕ ਮਦਦ ਜ਼ਰੂਰ ਕਰਨੀ ਚਾਹੀਦੀ ਹੈ।...


Related News