ਘਰਵਾਲੀ 'ਤੇ 'ਦੋ ਪੈਗ ਵਾਲਾ' ਮਜ਼ਾਕ ਬਣਿਆ ਖ਼ਤਰਨਾਕ, 2 ਦੋਸਤਾਂ ਨੇ ਧੱਕੇ ਨਾਲ ਤੀਸਰੇ ਦੋਸਤ ਨੂੰ...
Sunday, Jul 13, 2025 - 01:18 PM (IST)

ਗੁਰੂਹਰਸਹਾਏ (ਸਿਕਰੀ): ਗੁਰੂਹਰਸਹਾਏ ਦੇ ਪਿੰਡ ਕੁਟੀ ਮੋੜ ਵਿਖੇ ਇਕ ਵਿਅਕਤੀ ਦੀ ਕੁੱਟਮਾਰ ਕਰਕੇ ਉਸ ਦੇ ਮੂੰਹ ਵਿਚ ਧੱਕੇ ਨਾਲ ਜ਼ਹਿਰੀਲੀ ਦਵਾਈ ਪਾਉਣ ਨਾਲ ਮੌਤ ਹੋਣ ਦੀ ਖਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਗੁਰੂਹਰਸਹਾਏ ਪੁਲਸ ਨੇ ਦੋ ਵਿਅਕਤੀਆਂ ਖਿਲਾਫ 105 (3) ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਗੁਰਪਿਆਰ ਸਿੰਘ ਪੁੱਤਰ ਅਨੋਖ ਸਿੰਘ ਵਾਸੀ ਕੁਟੀ ਮੋੜ ਗੁਰੂਹਰਸਹਾਏ ਨੇ ਦੱਸਿਆ ਕਿ ਉਹ ਅਪਾਣੇ ਕੰਮ ਤੋਂ ਵਾਪਸ ਆਪਣੇ ਘਰ ਜਾ ਰਿਹਾ ਸੀ ਤਾਂ ਕੁਟੀ ਮੋੜ ’ਤੇ ਉਸ ਨੂੰ ਹੈਪੀ ਅਤੇ ਹੈਰੀ ਮਿਲ ਗਏ, ਜਿਨ੍ਹਾਂ ਨੂੰ ਉਹ ਪਹਿਲਾਂ ਤੋਂ ਜਾਣਦਾ ਸੀ ਜੋ ਉਹ ਤਿੰਨੋਂ ਜਾਣੇ ਹੈਪੀ ਦੇ ਘਰ ਚਲੇ ਗਏ।
ਇਹ ਵੀ ਪੜ੍ਹੋ- ਪੰਜਾਬ ਦੇ ਸੁਵਿਧਾ ਕੇਂਦਰਾਂ ਨੂੰ ਲੈ ਕੇ ਜ਼ਰੂਰੀ ਖ਼ਬਰ
ਇਸ ਦੌਰਾਨ ਤਿੰਨਾਂ ਨੇ ਰਲ ਕੇ ਸ਼ਰਾਬ ਪੀਤੀ ਤਾਂ ਹੈਪੀ ਨੇ ਕਿਹਾ ਕਿ ਮੇਰੀ ਪਤਨੀ ਸਾਰੀ ਰਾਤ ਫੋਨ ਚਲਾਉਂਦੀ ਹੈ, ਉਸ ਨੂੰ ਨੀਂਦ ਨਹੀਂ ਆਉਂਦੀ ਤਾਂ ਉਸ ਨੇ ਮਜ਼ਾਕ ਵਿਚ ਕਹਿ ਦਿੱਤਾ ਕਿ ਉਸ ਨੂੰ ਵੀ 2 ਪੈਗ ਲਵਾ ਦਿੰਨੇ ਆ ਨੀਂਦ ਚੰਗੀ ਆਵੇਗੀ। ਉਸ ਦੇ ਐਨਾ ਕਹਿਣ ਤੇ ਦੋਵਾਂ ਨੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਜ਼ਹਿਰੀਲੀ ਦਵਾਈ ਧੱਕੇ ਨਾਲ ਪਿਆ ਦਿੱਤੀ। ਜਿਸ ’ਤੇ ਮਿਤੀ 12 ਜੂਨ 2025 ਨੂੰ ਸਹਾਇਕ ਥਾਣੇਦਾਰ ਨਰੇਸ਼ ਕੁਮਾਰ ਵੱਲੋਂ ਰਪਟ ਨੰਬਰ 3 ਦਰਜ ਰੋਜਨਾਮਚਾ ਕੀਤੀ ਗਈ ਸੀ ਅਤੇ ਮਿਤੀ 12 ਜੁਲਾਈ 2025 ਨੂੰ ਉਸ ਦੀ ਦੌਰਾਨੇ ਇਲਾਜ ਮੌਤ ਹੋ ਗਈ। ਜਾਂਚਕਰਤਾ ਨਰੇਸ਼ ਕੁਮਾਰ ਨੇ ਦੱਸਿਆ ਕਿ ਪੁਲਸ ਨੇ ਉਕਤ ਦੋਵਾਂ ਭਰਾਵਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਖਾਲੀ ਪਲਾਟਾਂ ਦੇ ਮਾਲਕਾਂ ਖ਼ਿਲਾਫ਼ ਕਾਰਵਾਈ ਦੇ ਹੁਕਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8