ਪਾਵਰਕਾਮ ਦਾ ਹਾਈਟੈੱਕ ਤਰੀਕਾ ; ਸੋਸ਼ਲ ਮੀਡੀਆ ਰਾਹੀਂ ''ਵੰਡੇਗਾ'' ਬਿੱਲ

09/24/2017 10:17:40 AM

ਤਪਾ ਮੰਡੀ (ਮੇਸ਼ੀ)-ਪਾਵਰਕਾਮ ਵਿਭਾਗ ਨੇ ਹਾਈਟੈੱਕ ਤਰੀਕੇ ਨਾਲ ਬਿਜਲੀ ਦੇ ਬਿੱਲ ਵੰਡਣ ਦੀ ਯੋਜਨਾ ਨੂੰ ਅਮਲੀਜਾਮਾ ਪਹਿਨਾਉਣਾ ਸ਼ੁਰੂ ਕਰ ਦਿੱਤਾ ਹੈ । ਪਾਵਰਕਾਮ ਵਿਭਾਗ ਦੇ ਉੱਚ ਅਧਿਕਾਰੀ ਨੇ ਦੱਸਿਆ ਕਿ ਖਪਤਕਾਰਾਂ ਦੀ ਸਹੂਲਤ ਲਈ ਪਾਵਰਕਾਮ ਜਲਦ ਹੀ ਮੋਬਾਇਲ ਐੱਸ. ਐੱਮ. ਐੱਸ. ਅਤੇ ਈਮੇਲ ਸੇਵਾ ਰਾਹੀਂ ਬਿੱਲ ਤੋਂ ਲੈ ਕੇ ਹੋਰ ਸਹੂਲਤਾਂ ਆਨਲਾਈਨ ਕਰਨ ਜਾ ਰਿਹਾ ਹੈ ।  ਇਸ ਨੂੰ ਲੈ ਕੇ ਪਾਵਰਕਾਮ ਅਧਿਕਾਰੀਆਂ ਨੂੰ ਆਪਣੇ ਆਪਣੇ ਜ਼ਿਲੇ ਦੇ ਖਪਤਕਾਰਾਂ ਦੇ ਮੋਬਾਇਲ ਨੰਬਰ ਤੇ ਈਮੇਲ ਐਡਰੈੱਸ ਇਕੱਠੇ ਕਰ ਕੇ ਵਿਭਾਗ ਨੂੰ ਭੇਜਣ ਦੇ ਨਿਰਦੇਸ਼ ਦਿੱਤੇ ਗਏ ਹਨ । ਸੂਬੇ ਭਰ ਵਿਚ ਪੀ. ਐੱਸ. ਪੀ. ਸੀ. ਐੱਲ. ਨਾਲ ਸਬੰਧਤ 85 ਲੱਖ ਖਪਤਕਾਰ ਹਨ, ਜਿਸ ਕਾਰਨ ਕਈ ਜ਼ਿਲਿਆਂ 'ਚ ਬਿਜਲੀ ਬਿੱਲ ਜ਼ਿਆਦਾ ਅਤੇ ਸਮੇਂ ਸਿਰ ਨਾ ਮਿਲਣ ਦੀ ਸਮੱਸਿਆ ਆ ਰਹੀ ਹੈ । 
ਪਾਵਰਕਾਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਕਤ ਸਮੱਸਿਆਵਾਂ ਨੂੰ ਖਤਮ ਕਰਨ ਲਈ ਵਿਭਾਗ ਵੱਲੋਂ ਖਪਤਕਾਰ ਦਾ ਮੋਬਾਇਲ ਨੰਬਰ ਖਪਤਕਾਰ ਦੇ ਆਧਾਰ ਕਾਰਡ ਨਾਲ ਜੋੜਨ ਤੇ ਈ-ਮੇਲ ਐਡਰੈੱਸ ਦੀ ਜਾਣਕਾਰੀ ਇਕੱਠੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ।


Related News