ਪਾਵਰਕਾਮ ਵਲੋਂ ਵਧੀਆ ਸੇਵਾਵਾਂ ਦੇਣ ਲਈ ਨਵੀਂ ਐਪ ਲਾਂਚ
Sunday, Aug 18, 2019 - 09:53 AM (IST)

ਪਟਿਆਲਾ (ਜੋਸਨ)—ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵੱਲੋਂ ਆਪਣੇ ਬਿਜਲੀ ਖਪਤਕਾਰਾਂ ਨੂੰ ਹੋਰ ਵਧੀਆ ਸੇਵਾਵਾਂ ਦੇਣ ਲਈ ਪੀ. ਐੱਸ. ਪੀ. ਸੀ. ਐੱਲ. ਕੰਜ਼ਿਊਮਰ ਸਰਵਿਸ ਐਪ ਦੇ ਨਵੇਂ ਵਰਜਨ 'ਇੰਡੀਪੈਂਡੈਂਸ ਡੇਅ' ਲਾਂਚ ਕੀਤਾ ਗਿਆ। ਇਸ ਮੌਕੇ ਕਾਰਪੋਰੇਸ਼ਨ ਦੇ ਸੀ. ਐੱਮ. ਡੀ. ਇੰਜ. ਬਲਦੇਵ ਸਿੰਘ ਸਰਾਂ, ਡਾਇਰੈਕਟਰ ਪ੍ਰਬੰਧਕੀ ਆਰ.ਪੀ. ਪਾਂਡਵ, ਇੰਜ. ਓ. ਪੀ. ਗਰਗ ਡਾਇਰੈਕਟਰ ਵਣਜ, ਇੰਜ. ਐੱਨ. ਕੇ. ਸ਼ਰਮਾ ਡਾਇਰੈਕਟਰ ਡਿਸਟ੍ਰੀਬਿਊਸ਼ਨ, ਜਤਿੰਦਰ ਗੋਇਲ ਡਾਇਰੈਕਟਰ ਵਿੱਤ ਅਤੇ ਐੱਸ. ਕੇ. ਪੁਰੀ ਡਾਇਰੈਕਟਰ ਜਨਰੇਸ਼ਨ ਵੀ ਹਾਜ਼ਰ ਸਨ।