ਬਿਜਲੀ ਦੀ ਡਿਮਾਂਡ 2300 ਲੱਖ ਯੂਨਿਟ ਦੇ ਪਾਰ

Friday, Jul 07, 2017 - 07:44 AM (IST)

ਬਿਜਲੀ ਦੀ ਡਿਮਾਂਡ 2300 ਲੱਖ ਯੂਨਿਟ ਦੇ ਪਾਰ

ਪਟਿਆਲਾ  (ਜੋਸਨ) - ਪੰਜਾਬ ਵਿਚ ਪੈ ਰਹੀਆਂ ਬਾਰਿਸ਼ਾਂ ਦੇ ਬਾਵਜੂਦ ਬਿਜਲੀ ਦੀ ਡਿਮਾਂਡ ਪੂਰੀ ਤਰ੍ਹਾਂ ਸਿਖਰ 'ਤੇ ਪੁੱਜ ਗਈ ਹੈ। ਅੱਜ ਡਿਮਾਂਡ 2300 ਲੱਖ ਯੂਨਿਟ ਨੂੰ ਪਾਰ ਕਰ ਗਈ ਹੈ, ਜਿਸ ਨੇ ਨਿਗਮ ਦੇ ਬਾਰਿਸ਼ਾਂ ਵਿਚ ਵੀ ਪਸੀਨੇ ਛੁਡਾ ਦਿੱਤੇ ਹਨ। ਮਿਲੇ ਅੰਕੜਿਆਂ ਅਨੁਸਾਰ ਕਿਸਾਨਾਂ ਨੂੰ ਸਿਰਫ਼ 7 ਘੰਟੇ ਬਿਜਲੀ ਦਿੱਤੀ ਜਾ ਰਹੀ ਹੈ। ਪੈਡੀ ਸੀਜ਼ਨ ਅਤੇ ਗਰਮੀ ਦਾ ਮੁਕਾਬਲਾ ਕਰਨ ਲਈ ਬਿਜਲੀ ਨਿਗਮ ਤਿਆਰ ਹੈ ਪਰ ਅਧਿਕਾਰੀਆਂ ਨੂੰ ਇਹ ਗੱਲ ਸਮਝ ਨਹੀਂ ਆ ਰਹੀ ਕਿ ਬਾਰਿਸ਼ਾਂ ਦੇ ਬਾਵਜੂਦ ਵੀ ਡਿਮਾਂਡ 2300 ਲੱਖ ਯੂਨਿਟ 'ਤੇ ਕਿਵੇਂ ਜਾ ਪਹੁੰਚੀ ਹੈ? ਆਉਣ ਵਾਲੇ ਦਿਨਾਂ ਵਿਚ ਇਹ ਹੋਰ ਵਧਣ ਦੀ ਸੰਭਾਵਨਾ ਹੈ।
ਬਿਜਲੀ ਨਿਗਮ ਨੇ ਵਧਦੀ ਡਿਮਾਂਡ ਦੇ ਮੱਦੇਨਜ਼ਰ ਆਪਣੇ ਥਰਮਲਾਂ ਦੇ ਕਈ ਯੂਨਿਟ ਚਲਾ ਦਿੱਤੇ ਹਨ। ਆਉਂਦੇ ਦਿਨਾਂ ਵਿਚ ਹੋਰ ਯੂਨਿਟ ਵੀ ਚਲਾਉਣੇ ਪੈ ਸਕਦੇ ਹਨ। ਨਿਗਮ ਨੂੰ ਬਿਜਲੀ ਬਾਹਰੋਂ ਵੀ ਖਰੀਦਣੀ ਪੈ ਰਹੀ ਹੈ। ਅੱਜ ਇੱਕ ਦਿਨ ਵਿਚ ਹੀ 61 ਕਰੋੜ ਰੁਪਏ ਦੀ ਬਿਜਲੀ ਖਰੀਦੀ ਹੈ। ਬਿਜਲੀ ਨਿਗਮ 2700 ਲੱਖ ਯੂਨਿਟ ਤੱਕ ਬਿਜਲੀ ਦੀ ਡਿਮਾਂਡ ਦੇ ਇੰਤਜ਼ਾਮ ਕਰਨ ਦੇ ਵਾਅਦੇ ਕਰ ਰਿਹਾ ਹੈ ਪਰ 2300 ਲੱਖ ਯੂਨਿਟ 'ਤੇ ਪੁਜਦਿਆਂ ਹੀ ਕਿਸਾਨਾਂ ਨੂੰ ਦੋਵੇਂ ਵੱਡੇ ਗਰੁੱਪਾਂ ਵਿਚ ਸਿਰਫ਼ 7 ਘੰਟੇ ਬਿਜਲੀ ਦਿੱਤੀ ਹੈ। ਇਹ ਐਲਾਨ 8 ਘੰਟੇ ਬਿਜਲੀ ਦੇਣ ਦਾ ਹੋਇਆ ਹੈ।


Related News