Power Cut! ਅੱਜ ਇਸ ਇਲਾਕੇ ''ਚ ਬਿਜਲੀ ਸਪਲਾਈ ਰਹੇਗੀ ਬੰਦ
Saturday, Jul 05, 2025 - 12:46 AM (IST)

ਚੁੰਨੀ/ਬਡਾਲੀ ਆਲਾ ਸਿੰਘ (ਸ਼ਰਮਾ) -ਸਬ-ਸਟੇਸ਼ਨ ਗਰਿੱਡ ਬਡਾਲੀ ਆਲਾ ਸਿੰਘ ਤੋਂ ਚਲਦੇ ਕਈ ਫੀਡਰਾਂ ਤੋਂ 5 ਜੁਲਾਈ, ਦਿਨ ਸ਼ਨੀਵਾਰ ਨੂੰ ਬਿਜਲੀ ਸਪਲਾਈ ਬੰਦ ਰਹੇਗੀ। ਇਹ ਜਾਣਕਾਰੀ ਦਿੰਦਿਆਂ ਪਾਵਰਕਾਮ ਸਬ-ਡਵੀਜਨ ਬਡਾਲੀ ਆਲਾ ਸਿੰਘ ਦੇ ਐੱਸ. ਡੀ. ਓ. ਇੰਜੀਨੀਅਰ ਬਲਵੀਰ ਸਿੰਘ ਨੇ ਦੱਸਿਆ ਕਿ 66 ਕੇ. ਵੀ. ਸਬ-ਸਟੇਸ਼ਨ ਗਰਿੱਡ ਬਡਾਲੀ ਆਲਾ ਸਿੰਘ ਤੋਂ ਚੱਲਦੇ 11 ਕੇ. ਵੀ. ਹਿੰਦੂਪੁਰ ਯੂਪੀਐਸ ਫੀਡਰ ਦੇ ਨਾਲ ਲੱਗਦੇ ਪਿੰਡ ਹਿੰਦੂਪਬਰ, ਬੀਬੀਪੁਰ, ਦੁਭਾਲੀ, ਡੰਘੇੜੀਆ, ਖੇੜਾ, ਮੁਕਾਰੋਂਪੁਰ, ਇਸਰਹੇਲ, ਬਲਾੜੀ ਕਲਾਂ, ਬਲਾੜੀ ਖੁਰਦ, ਸੈਣੀ ਮਾਜਰਾ, ਬਲਾੜਾ, ਦੀਵਾਨ ਸਿੰਘ ਵਾਲਾ ਆਦਿ ਇਲਾਕਿਆਂ ਦੀ ਬਿਜਲੀ ਸਪਲਾਈ 5 ਜੁਲਾਈ,ਦਿਨ ਸ਼ਨੀਵਾਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਪ੍ਰਭਾਵਿਤ ਰਹੇਗੀ, ਉਨ੍ਹਾਂ ਖੱਪਤਕਾਰਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ।