ਪੜ੍ਹਨ ਦੀ ਉਮਰੇ ਝੋਨਾ ਲਾ ਰਹੇ ਨੇ ਪ੍ਰਵਾਸੀ ਬਾਲ ਮਜ਼ਦੂਰ
Friday, Jul 20, 2018 - 12:54 AM (IST)
ਅੌਡ਼, (ਛਿੰਜੀ)- ਪੰਜਾਬ ਅੰਦਰ ਝੋਨੇ ਦੀ ਫਸਲ ਦੀ ਬੀਜਾਈ ਸਮੇਂ ਜਿਧਰ ਵੀ ਦੇਖੋ ਪ੍ਰਵਾਸੀ ਮਜ਼ਦੂਰ ਹੀ ਨਜ਼ਰ ਆਉਂਦੇ ਹਨ ਜਿਨ੍ਹਾਂ ’ਚ ਬਾਲ ਮਜ਼ਦੂਰਾਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ, ਜੋ ਕਿਸੇ ਨਾ ਕਿਸੇ ਮਜਬੂਰੀ ਕਾਰਨ ਪੰਜਾਬ ਅੰਦਰ ਝੋਨਾ ਬੀਜਣ ਲਈ ਆ ਜਾਂਦੇ ਹਨ।

ਤਨਖਾਹ ’ਤੇ ਲਿਆਉਂਦੇ ਨੇ ਠੇਕੇਦਾਰ
ਇਨ੍ਹਾਂ ਬਾਲ ਮਜ਼ਦੂਰਾਂ ਨੂੰ ਕੁਝ ਲਗਾਤਾਰ ਪੰਜਾਬ ਆਉਣ ਵਾਲੇ ਠੇਕੇਦਾਰ ਥੋਡ਼੍ਹੀ-ਥੋਡ਼੍ਹੀ ਤਨਖਾਹ ’ਤੇ ਇਕ ਮਹੀਨੇ ਲਈ ਲਿਆਉਂਦੇ ਹਨ ਤੇ ਬਾਲ ਮਜ਼ਦੂਰਾਂ ਨੂੰ ਚੰਗੇ ਖਾਣੇ ਅਤੇ ਚੰਗਾ ਰਹਿਣ-ਸਹਿਣ ਦਾ ਲਾਲਚ ਵੀ ਦਿੱਤਾ ਜਾਂਦਾ ਹੈ ਪਰ ਪੰਜਾਬ ਆ ਕੇ ਇਨ੍ਹਾਂ ਤੋਂ ਸਖਤ ਕੰਮ ਲਿਆ ਜਾਂਦਾ ਹੈ।
ਕੀ ਕਹਿੰਦੇ ਹਨ ਬਾਲ ਮਜ਼ਦੂਰ
ਇਸ ਸਬੰਧੀ ਕੁਝ ਬਾਲ ਮਜ਼ਦੂਰਾਂ ਨੇ ਆਪਣੇ ਹੱਥਾਂ-ਪੈਰਾਂ ’ਤੇ ਹੋਏ ਜ਼ਖਮਾਂ ਨੂੰ ਦਿਖਾਉਂਦਿਆਂ ਦੱਸਿਆ ਕਿ ਉਹ ਘਰੋਂ ਗਰੀਬ ਹਨ ਤੇ ਕਈ ਮਜ਼ਦੂਰਾਂ ਦੇ ਸਿਰ ’ਤੇ ਘਰ ਦੀ ਰੋਟੀ ਚੱਲਦੀ ਹੈ। ਠੇਕੇਦਾਰ ਉਨ੍ਹਾਂ ਨੂੰ 3-4 ਹਜ਼ਾਰ ਰੁਪਏ ਮਹੀਨੇ ’ਤੇ ਲੈ ਆਉਂਦੇ ਹਨ ਅਤੇ ਪੰਜਾਬ ਆ ਕੇ ਉਨ੍ਹਾਂ ਤੋਂ ਸਵੇਰੇ 6 ਤੋਂ ਰਾਤ 10 ਵਜੇ ਤੱਕ ਕੰਮ ਲੈਂਦੇ ਹਨ। ਲਗਾਤਾਰ ਗਰਮ ਪਾਣੀ ’ਚ ਕੰਮ ਕਰਨ ਨਾਲ ਉਨ੍ਹਾਂ ਦੇ ਪੈਰਾਂ ਅਤੇ ਹੱਥਾਂ ’ਤੇ ਜ਼ਖਮ ਹੋਏ ਪਏ ਹਨ, ਜਿਨ੍ਹਾਂ ਲਈ ਕੋਈ ਦਵਾਈ ਵਗੈਰਾ ਦਾ ਵੀ ਪ੍ਰਬੰਧ ਨਹੀਂ ਕੀਤਾ ਜਾਂਦਾ ।
