ਗਾਜੀਪੁਰ ''ਚ ਛੱਪੜ ਦੇ ਪਾਣੀ ਕਾਰਨ ਲੋਕ ਪ੍ਰੇਸ਼ਾਨ

Sunday, Jul 01, 2018 - 06:08 AM (IST)

ਗਾਜੀਪੁਰ ''ਚ ਛੱਪੜ ਦੇ ਪਾਣੀ ਕਾਰਨ ਲੋਕ ਪ੍ਰੇਸ਼ਾਨ

ਸੁਲਤਾਨਪੁਰ ਲੋਧੀ, (ਅਸ਼ਵਨੀ)- ਪਿੰਡ ਗਾਜੀਪੁਰ ਦੇ ਛੱਪੜ ਦੇ ਪਾਣੀ ਕਾਰਨ ਲੋਕ ਪਰੇਸ਼ਾਨ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਨਿਕਾਸੀ ਨਾ ਹੋਣ ਕਾਰਨ ਲੋਕ ਸੜਕ 'ਤੇ ਫੈਲੇ ਬਦਬੂਦਾਰ ਪਾਣੀ 'ਚੋਂ ਲੰਘਣ ਨੂੰ ਮਜਬੂਰ ਹੋ ਰਹੇ ਹਨ। ਗਾਜੀਪੁਰ ਪਿੰਡ ਦੀ ਪੰਚਾਇਤ ਵੱਲੋਂ ਇਸ ਸਬੰਧੀ ਧਿਆਨ ਨਾ ਦਿੱਤੇ ਜਾਣ ਕਾਰਨ ਛੱਪੜ ਦਾ ਪਾਣੀ ਓਵਰ ਫਲੋ ਹੋ ਕੇ ਸੜਕ 'ਤੇ ਘੁੰਮਦਾ ਦੇਖਿਆ ਦਾ ਸਕਦਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਉਹ ਪਿਛਲੇ ਦੋ ਸਾਲਾਂ ਤੋਂ ਇਸ ਸਮੱਸਿਆ ਦੇ ਕਾਰਨ ਪਰੇਸ਼ਾਨ ਹੋ ਰਹੇ ਹਨ।
ਪਾਣੀ ਖੜ੍ਹਾ ਰਹਿਣ ਕਾਰਨ ਸੜਕ ਟੁੱਟ ਕੇ ਟੋਇਆਂ 'ਚ ਤਬਦੀਲ ਹੋਣ ਲੱਗ ਪਈ ਹੈ ਅਤੇ ਬਾਰਸ਼ ਮੌਕੇ ਪਾਣੀ ਇਨ੍ਹਾਂ ਟੋਇਆਂ 'ਚ ਭਰ ਕੇ ਹਾਦਸਿਆਂ ਦਾ ਕਾਰਨ ਬਣਦਾ ਹੈ। ਦੂਜੇ ਪਾਸੇ ਗੰਦੇ ਪਾਣੀ ਨੂੰ ਖੇਤਾਂ 'ਚ ਪੈਣ ਤੋਂ ਰੋਕਣ ਵਾਸਤੇ ਕਿਸਾਨਾਂ ਵੱਲੋਂ ਸੜਕ ਕੰਢੇ ਬੰਨ੍ਹ ਲਗਾਏ ਜਾ ਰਹੇ ਹਨ, ਜਿਸਦੇ ਸਦਕਾ ਸੜਕ ਤੇ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਇਲਾਕਾ ਵਾਸੀਆਂ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਇਸ ਸਮੱਸਿਆ ਤੋਂ ਜਲਦ ਛੁਟਕਾਰਾ ਦਿਵਾਇਆ ਜਾਵੇ। 


Related News