ਵੇਖੋ, ਇਕ ਅਨਾਰ ਪਿੱਛੇ ਹੈਵਾਨ ਬਣੇ ਨੌਜਵਾਨ (ਵੀਡੀਓ)

Thursday, Jan 03, 2019 - 05:03 PM (IST)

ਨਾਭਾ (ਰਾਹੁਲ)—ਨਾਭਾ 'ਚ ਸ਼ਰੇਆਮ ਗੁੰਡਾਗਰਦੀ ਦਾ ਨਾਚ ਦੇਖਣ ਨੂੰ ਮਿਲਿਆ। ਜਿੱਥੇ ਇਕ ਵਿਅਕਤੀ ਨੂੰ ਦੋ ਨੌਜਵਾਨਾਂ ਨੇ ਇੰਨੀ ਬੇਰਹਿਮੀ ਨਾਲ ਕੁੱਟਿਆ ਕਿ ਵੇਖਣ ਵਾਲਿਆਂ ਦੇ ਹੋਸ਼ ਉੱਡ ਗਏ। ਦੋ ਨੌਜਵਾਨ ਜਾਨਵਰਾਂ ਵਾਂਗ ਇਕ ਵਿਅਕਤੀ ਨੂੰ ਸੜਕ 'ਤੇ ਲਿਟਾ ਕੇ ਰਾਡ ਨਾਲ ਮਾਰ ਰਹੇ ਸਨ। ਹਮਲਾਵਰਾਂ 'ਤੇ ਇਸ ਤਰ੍ਹਾਂ ਖੂਨ ਸਵਾਰ ਸੀ ਕਿ ਬਾਜ਼ਾਰ 'ਚ ਮੌਜੂਦ ਲੋਕਾਂ 'ਚੋਂ ਕਿਸੇ ਨੇ ਵੀ ਉਨ੍ਹਾਂ ਨਾਲ ਮੱਥਾ ਲਾਉਣ ਦਾ ਜੇਰਾ ਨਹੀਂ ਕੀਤਾ। ਇਹ ਸਾਰੇ ਫਸਾਦ ਦੀ ਜੜ੍ਹ ਸੀ ਇਕ ਅਨਾਰ। ਕੁੱਟਮਾਰ ਦਾ ਸ਼ਿਕਾਰ ਹੋਏ ਗੁਲਸ਼ਨ ਕੁਮਾਰ ਨੇ ਦੱਸਿਆ ਕਿ ਰੇਹੜੀ ਤੋਂ ਅਨਾਰ ਚੁੱਕਣ ਨੂੰ ਲੈ ਕੇ ਉਨ੍ਹਾਂ ਦੀ ਲੜਕਿਆਂ ਨਾਲ ਕੁਝ ਬਹਿਸ ਹੋ ਗਈ। ਜਿਸ ਤੋਂ ਬਾਅਦ ਸਾਥੀਆਂ ਨਾਲ ਆਏ ਲੜਕਿਆਂ ਨੇ ਉਸ 'ਤੇ ਹਮਲਾ ਕਰ ਦਿੱਤਾ।

ਦੂਜੇ ਪਾਸੇ ਪੁਲਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਤੇ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਏ ਜਾਣ ਦਾ ਭਰੋਸਾ ਦਿੱਤਾ ਹੈ। ਦੱਸ ਦੇਈਏ ਕਿ ਗੁਲਸ਼ਨ ਕੁਮਾਰ ਜੂਸ ਦੀ ਰੇਹੜੀ ਲਗਾ ਕੇ ਪਰਿਵਾਰ ਪਾਲਦਾ ਹੈ। ਉਸ ਦੇ ਜ਼ਖਮੀ ਹੋਣ ਤੋਂ ਬਾਅਦ ਪਰਿਵਾਰ ਨੂੰ ਰੋਜ਼ੀ ਰੋਟੀ ਦਾ ਫਿਕਰ ਪਿਆ ਹੋਇਆ ਹੈ।


author

Shyna

Content Editor

Related News