104 ਸਾਲ ਬਾਅਦ ਸਦੀ ਦਾ ਸਭ ਤੋਂ ਲੰਬਾ ਚੰਦਰਮਾ ਗ੍ਰਹਿਣ 27 ਨੂੰ
Wednesday, Jul 25, 2018 - 05:47 AM (IST)
ਜਲੰਧਰ(ਧਵਨ)—104 ਸਾਲ ਬਾਅਦ ਸਦੀ ਦਾ ਸਭ ਤੋਂ ਲੰਬਾ ਚੰਦਰਮਾ ਗ੍ਰਹਿਣ ਦਾ ਦੁਰਲੱਭ ਯੋਗ 27 ਜੁਲਾਈ ਨੂੰ ਲੱਗਣ ਜਾ ਰਿਹਾ ਹੈ। ਚੰਦਰ ਗ੍ਰਹਿਣ ਦੇ ਸ਼ੁਰੂ ਹੋਣ ਅਤੇ ਖਤਮ ਹੋਣ ਦਾ ਸਮਾਂ ਲਗਭਗ 4 ਘੰਟੇ ਦਾ ਹੋਵੇਗਾ। ਚੰਦਰ ਗ੍ਰਹਿਣ 27 ਜੁਲਾਈ ਨੂੰ ਅੱਧੀ ਰਾਤ ਨੂੰ 11.55 ਵਜੇ ਸ਼ੁਰੂ ਹੋਵੇਗਾ। ਇਸ ਦਾ ਮੋਕਸ਼ ਕਾਲ ਅਰਥਾਤ 28 ਜੁਲਾਈ ਦੀ ਸਵੇਰ 3.39 ਵਜੇ ਤਕ ਰਹੇਗਾ। ਕਰਨਾਲ ਦੇ ਜੋਤਿਸ਼ੀ ਪੰ. ਵੇਦ ਪ੍ਰਕਾਸ਼ ਜਵਾਲੀ ਨੇ ਕਿਹਾ ਕਿ ਪੂਰਾ ਚੰਦਰਮਾ ਗ੍ਰਹਿਣ ਦੌਰਾਨ ਚੰਨ ਜਦੋਂ ਧਰਤੀ ਦੀ ਛਾਂ 'ਚ ਰਹਿੰਦਾ ਹੈ ਤਾਂ ਉਸ ਦੀ ਰੌਸ਼ਨੀ ਲਾਲ ਹੋ ਜਾਂਦੀ ਹੈ, ਜਿਸ ਨੂੰ ਰਕਤਿਮ ਚੰਦਰ ਜਾਂ ਲਾਲ ਚੰਨ ਕਹਿੰਦੇ ਹਨ। ਉਨ੍ਹਾਂ ਕਿਹਾ ਕਿ ਗ੍ਰਹਿਣ ਦੌਰਾਨ ਪਰਮਾਤਮਾ ਦਾ ਸਿਮਰਨ, ਕਿਸੇ ਮੰਤਰ ਦੀ ਸਿੱਧੀ, ਰੋਗਾਂ ਨੂੰ ਦੂਰ ਕਰਨ ਲਈ ਪੂਜਾ-ਪਾਠ ਕਰਨ ਨਾਲ ਸ਼ੁਭ ਫਲ ਪ੍ਰਾਪਤ ਹੁੰਦੇ ਹਨ। ਗ੍ਰਹਿਣ ਦਾ ਸੂਤਕ 27 ਜੁਲਾਈ ਨੂੰ ਦੁਪਹਿਰ 2.54 ਵਜੇ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਗ੍ਰਹਿਣ ਕਾਰਨ ਭਾਰਤੀ ਸਿਆਸਤ 'ਚ ਭਾਰੀ ਭੂਚਾਲ ਅਤੇ ਆਪਸੀ ਰੰਜਿਸ਼ ਨਾਲ ਨੋਕ-ਝੋਕ ਅਤੇ ਦਲਬਦਲ ਦਾ ਵਿਸਤਾਰ ਹੋਵੇਗਾ। ਇਹ ਗ੍ਰਹਿਣ ਭਾਰਤ ਤੋਂ ਇਲਾਵਾ ਏਸ਼ੀਆ, ਯੂਰਪ, ਦੱਖਣੀ ਅਮਰੀਕਾ, ਅਫਰੀਕਾ, ਆਸਟਰੇਲੀਆ ਅਤੇ ਅਟਲਾਂਟਿਕ ਮਹਾਸਾਗਰ 'ਚ ਵੱਖ-ਵੱਖ ਰੂਪਾਂ 'ਚ ਦਿਖਾਈ ਦੇਵੇਗਾ। ਉਨ੍ਹਾਂ ਕਿਹਾ ਕਿ ਕੰਧਾਰ, ਕਸ਼ਮੀਰ, ਚੀਨ ਆਦਿ ਸਥਾਨਾਂ 'ਤੇ ਸਿਆਸੀ ਅਤੇ ਕੁਦਰਤੀ ਆਫਤਾਂ ਨਾਲ ਜਨ ਧਨ ਦੀ ਹਾਨੀ ਹੋਵੇਗੀ। ਕੁਝ ਥਾਵਾਂ 'ਤੇ ਜ਼ਿਆਦਾ ਮੀਂਹ ਨਾਲ ਹੜ੍ਹ ਵਰਗੀ ਸਥਿਤੀ ਬਣੇਗੀ, ਇਹ ਗ੍ਰਹਿਣ ਮਕਰ ਰਾਸ਼ੀ 'ਚ ਪ੍ਰਵੇਸ਼ ਹੋਣ ਜਾ ਰਿਹਾ ਹੈ, ਜੋ ਕਿ ਡਾਕਟਰਾਂ ਲਈ ਜਾਂ ਦਵਾਈਆਂ ਨਾਲ ਸਬੰਧਤ ਕੰਮ ਕਰਨ ਵਾਲਿਆਂ ਲਈ ਭਾਰੀ ਰਹੇਗਾ।
ਭਾਜਪਾ ਦੀਆਂ ਸੀਟਾਂ 'ਚ ਭਾਰੀ ਗਿਰਾਵਟ ਆਉਣ ਦੇ ਆਸਾਰ
ਕੈਨੇਡਾ ਦੇ ਜੋਤਿਸ਼ੀ ਪ੍ਰੋ. ਪਵਨ ਕੁਮਾਰ ਸ਼ਰਮਾ ਨੇ ਕਿਹਾ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ 'ਚ ਭਾਜਪਾ ਦੀਆਂ ਸੀਟਾਂ 'ਚ ਭਾਰੀ ਗਿਰਾਵਟ ਆਉਣ ਦਾ ਖਦਸ਼ਾ ਹੈ। ਨੌਜਵਾਨ ਵਰਗ ਦਾ ਸਮਰਥਨ ਭਾਜਪਾ ਨਾਲੋਂ ਟੁੱਟ ਜਾਵੇਗਾ। ਨੌਜਵਾਨਾਂ 'ਚ ਬੇਰੋਜ਼ਗਾਰੀ ਮੁੱਖ ਮੁੱਦਾ ਬਣ ਕੇ ਉਭਰੇਗੀ। ਨਰਿੰਦਰ ਮੋਦੀ ਸਰਕਾਰ ਨੂੰ ਕਿਸਾਨਾਂ ਦੀਆਂ ਸਮੱਸਿਆਵਾਂ ਹੱਲ ਨਾ ਕਰਨ ਦਾ ਖਮਿਆਜ਼ਾ ਭੁਗਤਣਾ ਪਵੇਗਾ। ਭਾਜਪਾ ਦੀ ਕੁੰਡਲੀ ਤੋਂ ਪਤਾ ਲੱਗਦਾ ਹੈ ਕਿ ਇਸ 'ਚ ਅੰਦਰੂਨੀ ਖਿੱਚੋਤਾਣ ਵਧ ਜਾਵੇਗੀ। ਰਾਜਗ ਅੰਦਰ ਭਾਜਪਾ ਦੇ ਮੰਤਰੀਆਂ ਅਤੇ ਸੰਸਦ ਮੈਂਬਰਾਂ ਦਰਮਿਆਨ ਸਿੱਧੇ ਯੁੱਧ ਦੀ ਸਥਿਤੀ ਬਣੇਗੀ। ਜਨਤਾ ਨਾਲ ਜੁੜੇ ਮੁੱਦਿਆਂ ਦੀ ਅਣਦੇਖੀ ਹੋਵੇਗੀ। ਭਾਜਪਾ ਦੇ ਕੁਝ ਆਗੂਆਂ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗ ਜਾਣਗੇ। ਜਨਤਾ ਦੇ ਅੰਦਰ ਭਾਜਪਾ ਦੀਆਂ ਨੀਤੀਆਂ ਨੂੰ ਲੈ ਕੇ ਅੰਸਤੋਸ਼ ਵਧੇਗਾ। ਭਾਜਪਾ ਦੇ ਕੁਝ ਨੇਤਾ ਗੈਰ-ਕਾਨੂੰਨੀ ਸਰਗਰਮੀਆਂ 'ਚ ਸ਼ਾਮਲ ਕੀਤੇ ਜਾਣਗੇ। ਭਾਜਪਾ ਦਾ ਕੰਡਲੀ 'ਚ ਸ਼ਨੀ ਸੱਤਵੇਂ ਘਰ 'ਚ ਪ੍ਰਵੇਸ਼ ਕਰ ਰਿਹਾ ਹੈ ਅਤੇ ਉਹ ਨੌਵੇਂ ਘਰ ਅਤੇ ਲਗਨ ਅਤੇ ਚੌਥੇ ਘਰ ਨੂੰ ਦੇਖ ਰਿਹਾ ਹੈ। ਚੌਥੇ ਘਰ 'ਤੇ ਸ਼ਨੀ ਦੀ ਦ੍ਰਿਸ਼ਟੀ ਨਾਲ ਜਨਤਾ 'ਚ ਨਾਰਾਜ਼ਗੀ ਦੇਖਣ ਨੂੰ ਮਿਲੇਗੀ। ਛੋਟੇ ਵਪਾਰੀਆਂ ਅਤੇ ਕਿਸਾਨਾਂ ਲਈ ਅਕਤੂਬਰ 2018 'ਚ ਕੇਂਦਰ ਸਰਕਾਰ ਕੁਝ ਐਲਾਨ ਕਰੇਗੀ ਪਰ ਇਸ ਦੇ ਬਾਵਜੂਦ ਉਹ ਵਪਾਰਕ ਭਾਈਚਾਰੇ ਦਾ ਭਰੋਸਾ ਜਿੱਤ ਨਹੀਂ ਸਕੇਗੀ। ਸ਼ਨੀ ਦੀ ਲਗਨ 'ਤੇ ਦ੍ਰਿਸ਼ਟੀ ਹੋਣ ਕਾਰਨ ਜਨਤਾ ਦਾ ਸਮਰਥਨ ਲਗਾਤਾਰ ਘਟਦਾ ਚਲਾ ਜਾਵੇਗਾ।
